ਕੈਪਸ਼ਨ-7ਕੇਪੀਟੀ14ਪੀ,
ਐਂਟੀ ਕੁਰੱਪਸ਼ਨ ਦੀ ਮੀਟਿੰਗ ਮੌਕੇ ਪ੍ਰਧਾਨ ਮਨਜਿੰਦਰ ਸਿੰਘ ਲਾਡੀ, ਸੁਖਦੇਵ ਸਿੰਘ ਫੁੱਲ ਅਤੇ ਹੋਰ¢
ਰਘਬਿੰਦਰ ਸਿੰਘ, ਨਡਾਲਾ : ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੀ ਮਾਸਿਕ ਮੀਟਿੰਗ ਸਥਾਨਕ ਸਮਰਾਟ ਰਿਜ਼ੋਰਟ ਵਿਖੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ ਦੀ ਭਾਰੀ ਮਾਰ ਪੈ ਰਹੀ ਹੈ¢ ਉਥੇ ਹੀ ਡੀਜਲ ਅਤੇ ਪੈਟਰੋਲ ਦੀਆਂ ਅਮਰ ਵੇਲ ਵਾਂਗ ਵੱਧ ਰਹੀਆਂ ਕੀਮਤਾਂ ਨੇ ਕਿਸਾਨਾਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ¢ ਉਨ੍ਹਾਂ ਮੰਗ ਕੀਤੀ ਕਿ ਡੀਜਲ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਨੱਥ ਪਾਈ ਜਾਵੇ¢ ਵਿਸ਼ਵ ਵਾਤਾਵਰਣ ਦਿਵਸ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਕਾਗਜ਼ੀ ਕਾਰਵਾਈ ਤੋਂ ਉਪਰ ਉਠ ਕੇ ਜ਼ਮੀਨੀ ਹਕੀਕਤ ਨਾਲ ਜੁੜ ਕੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਗਲੋਬਲ ਵਾਰਮਿੰਗ ਨਿਰੰਤਰ ਰੱਖਿਆ ਜਾਵੇ¢ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਹੈ¢ ਇਸ ਦੌਰਾਨ ਹੋਰ ਮਸਲੇ ਵੀ ਵਿਚਾਰੇ ਗਏ¢ ਇਸ ਮੌਕੇ 'ਤੇ ਚੇਅਰਮੈਨ ਸੁਖਦੇਵ ਸਿੰਘ ਫੁੱਲ, ਸੈਕਟਰੀ ਸੰਦੀਪ ਕੁਮਾਰ, ਸਤਪਾਲ ਸਿੱਧੂ, ਦਲਜੀਤ ਸਿੰਘ ਮੁਲਤਾਨੀ, ਰਤਨ ਸਿੰਘ, ਅਮਨਦੀਪ, ਵਿਪਨ, ਸੁਰਜੀਤ ਸਿੰਘ, ਜਤਿੰਦਰ ਕੁਮਾਰ, ਬਲਬੀਰ ਸਿੰਘ ਬੀਰ, ਨਵੀਨ, ਰਾਮ ਨਰੇਸ਼ ਸ਼ਰਮਾ, ਜਵਾਲਾ ਨਾਇਕ, ਜੋਗਿੰਦਰ ਸਿੰਘ ਬਸਰਾ, ਇੰਦਰਪਾਲ ਸਿੰਘ, ਵਿਨੋਦ ਕੁਮਾਰ ਅਤੇ ਹੋਰ ਹਾਜ਼ਰ ਸਨ।
from Punjabi News -punjabi.jagran.com https://ift.tt/2kVkknh
via IFTTT
No comments:
Post a Comment