21 ਅਗਸਤ ਨੂੰ ਗਵਾਹੀਆਂ ਹੋਣਗੀਆਂ ਸ਼ੁਰੂ
ਸਰਬਜੀਤ ਸਿੰਘ, ਰੂਪਨਗਰ
ਅੌਰਤ ਨਾਲ ਬਦਸਲੂਕੀ ਕਰਨ ਤੇ ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਸਥਾਨਕ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ। 21 ਅਗਸਤ ਨੂੰ ਚੀਫ ਜੁਡੀਸ਼ਲ ਮੈਜਿਸਟ੫ੇਟ ਪੂਜਾ ਅੰਦੋਤਰਾ ਦੀ ਅਦਾਲਤ 'ਚ ਦੋਸ਼ਾਂ 'ਤੇ ਗਵਾਹੀਆਂ ਸ਼ੁਰੂ ਹੋਣਗੀਆਂ। ਉਧਰ, ਅਦਾਲਤ ਨੇ ਵਿਧਾਇਕ ਸੰਦੋਆ ਨੂੰ ਵਿਦੇਸ਼ (ਕੈਨੇਡਾ) ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਦਾਲਤ 'ਚ ਵਿਧਾਇਕ ਸੰਦੋਆ ਨੇ ਚਾਰ ਲੱਖ ਰੁਪਏ ਦੀ ਐੱਫਡੀ ਬਤੌਰ ਸਕਿਓਰਿਟੀ ਜਮ੍ਹਾਂ ਕਰਵਾਈ ਹੈ ਜਦਕਿ ਅਦਾਲਤ ਨੇ ਵਿਧਾਇਕ ਸੰਦੋਆ ਵੱਲੋਂ ਇਸ ਮਾਮਲੇ 'ਚ ਦਾਇਰ ਕੀਤੀਆਂ ਗਈਆਂ ਅਲੱਗ-ਅਲੱਗ ਅਰਜ਼ੀਆਂ ਨੂੰ ਖ਼ਾਰਜ ਕਰ ਦਿੱਤਾ ਹੈ। ਇਨ੍ਹਾਂ ਅਰਜ਼ੀਆਂ 'ਚ ਸੰਦੋਆ ਵੱਲੋਂ ਖ਼ੁਦ ਨੂੰ ਮਾਮਲੇ 'ਚ ਦੋਸ਼ ਮੁਕਤ ਕਰਨ, ਖ਼ੁਦ ਦੀ ਬ੍ਰੇਨ ਮੈਪਿੰਗ ਕਰਵਾਉਣ ਜਾਂ ਨਾਰਕੋ ਟੈਸਟ ਕਰਵਾਉਣ ਅਤੇ ਮਾਮਲੇ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। 27 ਅਪ੍ਰੈਲ ਨੂੰ ਇਸ ਮਾਮਲੇ 'ਚ ਸਰਕਾਰ ਨੇ ਦੱਸਿਆ ਸੀ ਕਿ ਪੁਲਿਸ ਨੇ ਜੋ ਜਾਂਚ ਕੀਤੀ ਹੈ ਉਹ ਮੁਕੰਮਲ ਹੈ ਅਤੇ ਪੁਲਿਸ ਨੂੰ ਉਸ 'ਤੇ ਤਸੱਲੀ ਹੈ।
ਚੇਤੇ ਰਹੇ ਕਿ ਰੂਪਨਗਰ ਸਥਿਤ ਗਿਆਨੀ ਜ਼ੈਲ ਸਿੰਘ ਨਗਰ ਦੀ ਰਹਿਣ ਵਾਲੀ ਇਕ ਅੌਰਤ ਨੇ 28 ਜੁਲਾਈ ਨੂੰ ਥਾਣਾ ਸਿਟੀ ਰੂਪਨਗਰ ਵਿਖੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਸਾਲ 2016 ਨੂੰ ਨਵੰਬਰ ਮਹੀਨੇ 'ਚ ਅਮਰਜੀਤ ਸਿੰਘ ਸੰਦੋਆ ਨੂੰ ਆਪਣੀ ਕੋਠੀ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਦਿੱਤੀ ਸੀ। ਸੰਦੋਆ ਨੇ ਮਾਰਚ 2017 ਤੋਂ ਉਸ ਦਾ ਕਿਰਾਇਆ ਨਹੀਂ ਦਿੱਤਾ। ਉਸ ਦਾ ਕਿਰਾਇਆ ਜੋ ਕਿ 45 ਹਜ਼ਾਰ ਰੁਪਏ ਬਣਦਾ ਹੈ ਅਤੇ ਕੋਠੀ 'ਚ ਹੋਈ ਤੋੜਫੋੜ ਦਾ ਖ਼ਰਚ ਜੋਕਿ ਢਾਈ ਲੱਖ ਦੇ ਆਸਪਾਸ ਹੈ, ਨਹੀਂ ਦਿੱਤਾ। ਉਸ ਦੇ ਨਾਲ ਬਦਸਲੂਕੀ ਕੀਤੀ ਅਤੇ ਗਾਲ੍ਹਾਂ ਕੱਢ ਕੇ ਧਮਕੀਆਂ ਦਿੱਤੀਆਂ ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਈ। ਉਸ ਨੇ ਮੈਨੂੰ ਝੂਠੇ ਕੇਸ 'ਚ ਫਸਾਉਣ ਦੀ ਵੀ ਧਮਕੀ ਦਿੱਤੀ। ਇਸ ਮਾਮਲੇ ਨੂੰ ਲੈ ਕੇ ਸਾਬਕਾ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਐੱਸਆਈਟੀ ਬਣਾਈ ਸੀ ਜਿਸ ਨੇ ਵਿਧਾਇਕ ਸੰਦੋਆ 'ਤੇ ਲੱਗੇ ਦੋਸ਼ ਸਹੀ ਪਾਏ ਸੀ। ਸ਼ਿਕਾਇਤ ਕਰਤਾ ਦੇ ਵਕੀਲ ਐਡਵੋਕੇਟ ਰਾਜਬੀਰ ਸਿੰਘ ਰਾਏ ਨੇ ਦੱਸਿਆ ਕਿ ਅਦਾਲਤ ਨੇ ਵਿਧਾਇਕ ਸੰਦੋਆ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 354, 294, 323,506 ਤਹਿਤ ਦੋਸ਼ ਤੈਅ ਕੀਤੇ ਹਨ।
from Punjabi News -punjabi.jagran.com https://ift.tt/2mx2cRr
via IFTTT
No comments:
Post a Comment