Responsive Ads Here

Saturday, September 29, 2018

ਯੂਐੱਨ ਸਕੱਤਰ ਜਨਰਲ ਨੇ ਜਲਵਾਯੂ ਬਦਲਾਅ 'ਤੇ ਤੁਰੰਤ ਕਦਮ ਉਠਾਉਣ ਦੀ ਕੀਤੀ ਮੰਗ

ਸੰਯੁਕਤ ਰਾਸ਼ਟਰ (ਆਈਏਐੱਨਐੱਸ) : ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਜਲਵਾਯੂ ਬਦਲਾਅ ਨੂੰ ਇਸ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਦੱਸਿਆ ਹੈ। ਇਸ ਨਾਲ ਨਜਿੱਠਣ ਨੂੰ ਪਹਿਲ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਕੌਮਾਂਤਰੀ ਿਫ਼ਰਕੇ ਨੂੰ ਛੇਤੀ ਤੋਂ ਛੇਤੀ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਪੈਸੇਫਿਕ ਆਈਲੈਂਡ ਫੋਰਮ (ਪੀਆਈਐੱਫ) ਦੀ ਬੈਠਕ ਨੂੰ ਸੰਬੋਧਨ ਕਰਦਿਆਂ ਯੂਐੱਨ ਮੁਖੀ ਨੇ ਕਿਹਾ, 'ਨਵੰਬਰ 'ਚ ਜਲਵਾਯੂ ਬਦਲਾਅ 'ਤੇ ਹੋਣ ਵਾਲੀ ਕਾਨਫਰੰਸ (ਸੀਓਪੀ 24) ਤੇ ਸਤੰਬਰ, 2019 'ਚ ਹੋਣ ਵਾਲੇ ਯੂਐੱਨ ਕਲਾਈਮੇਟ ਸਮਿਟ ਨਾਲ ਪੂਰੀ ਦੁਨੀਆ ਨੂੰ ਜਲਵਾਯੂ ਬਦਲਾਅ ਤੇ ਵਾਤਾਵਰਨ ਸਰਪ੫ਸਤੀ ਦੀ ਦਿਸ਼ਾ 'ਚ ਆਪਣੇ ਯਤਨ ਤੇਜ਼ ਕਰਨੇ ਪੈਣਗੇ।'

ਪ੫ਸ਼ਾਂਤ ਮਹਾਸਾਗਰ ਖੇਤਰ 'ਚ ਵਸੇ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ ਪੀਆਈਐੱਫ ਦੀ ਸਥਾਪਨਾ ਕੀਤੀ ਗਈ ਸੀ। ਤਿੰਨ ਤੋਂ ਛੇ ਸਤੰਬਰ ਨੂੰ ਪੀਆਈਐੱਫ ਦੇ ਸਾਲਾਨਾ ਸੰਮੇਲਨ 'ਚ ਵੀ ਜਲਵਾਯੂ ਬਦਲਾਅ ਨੂੰ ਪ੫ਸ਼ਾਂਤ ਮਹਾਸਾਗਰ ਦੇ ਖੇਤਰ 'ਚ ਰਹਿਣ ਵਾਲੇ ਲੋਕਾਂ ਦੇ ਰੁਜ਼ਗਾਰ ਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਗਿਆ ਸੀ। ਗੁਤਰਸ ਨੇ ਕਿਹਾ ਕਿ ਜਲਵਾਯੂ ਬਦਲਾਅ ਨਾਲ ਨਜਿੱਠਣ ਦੀ ਦਿਸ਼ਾ 'ਚ ਦੇਸ਼ਾਂ ਦੀ ਹਿੱਸੇਦਾਰੀ ਵਧਾਉਣਾ ਸਭ ਤੋਂ ਅਹਿਮ ਹੈ। ਪੈਰਿਸ ਸਮਝੌਤੇ ਦੇ ਸੰਚਾਲਨ ਦੀ ਹੌਲੀ ਰਫ਼ਤਾਰ 'ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ, 'ਸਾਨੂੰ ਆਪਣੇ ਯਤਨ ਤੇਜ਼ ਕਰਨੇ ਪੈਣਗੇ। ਇਸ ਸਮਝੌਤੇ 'ਚ ਤੈਅ ਕੀਤੇ ਗਏ ਟੀਚੇ ਜਲਵਾਯੂ ਬਦਲਾਅ ਨੂੰ ਕਾਬੂ ਕਰਨ ਲਈ ਕਾਫ਼ੀ ਨਹੀਂ ਹੈ।'



from Punjabi News -punjabi.jagran.com https://ift.tt/2Qh529P
via IFTTT

No comments:

Post a Comment