ਨਿਯਮ
-ਅਜੇ ਦੋ ਹਫ਼ਤੇ ਤਕ ਨਾਲ ਰਹਿ ਸਕਦੀਆਂ ਹਨ ਪਤਨੀਆਂ
-ਹਾਲ ਿਫ਼ਲਹਾਲ ਬੀਸੀਸਾਈ ਨੇ ਨਹੀਂ ਦਿੱਤੀ ਮਨਜ਼ੂਰੀ
ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਿਯਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਬੇਨਤੀ ਕੀਤੀ ਹੈ ਕਿ ਵਿਦੇਸ਼ੀ ਦੌਰਿਆਂ 'ਤੇ ਖਿਡਾਰੀਆਂ ਨੂੰ ਪੂਰੇ ਸਮੇਂ ਲਈ ਪਤਨੀਆਂ ਨੂੰ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਬੀਸੀਸੀਆਈ ਨੇ ਿਫ਼ਲਹਾਲ ਉਨ੍ਹਾਂ ਦੀ ਇਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਾਗਰਣ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਟੀਮ ਇੰਡੀਆ ਦੇ ਖਿਡਾਰੀ ਕਪਤਾਨ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦੇ ਦਖ਼ਲ ਕਾਰਨ ਕਾਫੀ ਪਰੇਸ਼ਾਨੀ ਮਹਿਸੂਸ ਕਰਦੇ ਹਨ ਜਿਸ ਕਾਰਨ ਟੀਮ ਵਿਚ ਤਰੇੜ ਆ ਰਹੀ ਹੈ। ਕੋਹਲੀ ਦੀ ਮੰਗ 'ਤੇ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਕਪਤਾਨ ਕੋਹਲੀ ਨੇ ਅਜਿਹੀ ਮੰਗ ਕੀਤੀ ਹੈ ਪਰ ਅਸੀਂ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਲੈਣ ਦੇ ਪੱਖ ਵਿਚ ਨਹੀਂ ਹਾਂ। ਅਸੀਂ ਕਿਹਾ ਹੈ ਕਿ ਇਸ ਨੂੰ ਨਵੇਂ ਅਹੁਦੇਦਾਰਾਂ ਕੋਲ ਪਹੁੰਚਾ ਦੇਵਾਂਗੇ। ਿਫ਼ਲਹਾਲ ਨੀਤੀਆਂ ਵਿਚ ਅਜੇ ਕੋਈ ਤਬਦੀਲੀ ਦੀ ਗੁੰਜਾਇਸ਼ ਨਹੀਂ ਹੈ।
ਜੇ ਮੌਜੂਦਾ ਨਿਯਮਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਦੌਰਿਆਂ 'ਤੇ ਿਯਕਟਰਾਂ ਦੀਆਂ ਪਤਨੀਆਂ ਦੋ ਹਫ਼ਤੇ ਤਕ ਹੀ ਨਾਲ ਰਹਿ ਸਕਦੀਆਂ ਹਨ। ਆਮ ਤੌਰ 'ਤੇ ਕੋਈ ਵੀ ਵਿਦੇਸ਼ੀ ਦੌਰਾ ਇਸ ਸਮੇਂ ਤੋਂ ਕਿਤੇ ਜ਼ਿਆਦਾ ਇਕ ਜਾਂ ਡੇਢ ਮਹੀਨੇ ਦਾ ਹੁੰਦਾ ਹੈ। ਇਸ ਕਾਰਨ ਕੋਹਲੀ ਨੇ ਪੂਰੇ ਵਿਦੇਸ਼ੀ ਦੌਰੇ ਦੌਰਾਨ ਪਤਨੀਆਂ ਨੂੰ ਨਾਲ ਰੱਖਣ ਦੀ ਮੰਗ ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਸਾਹਮਣੇ ਰੱਖੀ ਸੀ। ਹਾਲਾਂਕਿ ਅਧਿਕਾਰੀ ਨੇ ਕੋਹਲੀ ਦੀ ਇਸ ਮੰਗ ਨੂੰ ਵਿਨੋਦ ਰਾਏ ਤੇ ਡਾਇਨਾ ਇਡੁਲਜੀ ਦੀ ਪ੍ਰਧਾਗਨੀ ਵਾਲੀ ਸੀਓਏ ਤਕ ਪਹੁੰਚਾ ਦਿੱਤਾ ਹੈ।
from Punjabi News -punjabi.jagran.com https://ift.tt/2E1D4xH
via IFTTT
No comments:
Post a Comment