Ind vs Aus ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਨਾਗਪੁਰ 'ਚ ਪੰਜ ਵਨਡੇਅ ਮੈਚਾਂ ਦੀ ਸੀਰੀਜ਼ ਦਾ ਦੂਸਰਾ ਵਨਡੇਅ ਮੈਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਇਸ ਮੈਚ ਲਈ ਭਾਰਤੀ ਟੀਮ ਨੇ ਅੰਤਿਮ ਗਿਆਰਾਂ 'ਚ ਕੋਈ ਬਦਾਲਅ ਨਹੀਂ ਕੀਤਾ। ਅਸਟ੍ਰੇਲੀਆਈ ਟੀਮ ਇਸ ਮੈਚ ਲਈ ਆਪਣੀ ਟੀਮ 'ਚ ਦੋ ਬਦਲਾਅ ਕੀਤੇ ਹਨ। ਸ਼ਾਨ ਮਾਰਸ਼ ਅਤੇ ਨਾਥਨ ਲਿਓਨ ਨੂੰ ਅੰਤਿਮ ਗਿਆਰਾਂ 'ਚ ਜਗ੍ਹਾ ਦਿੱਤੀ ਗਈ ਹੈ।
02.12 PM
ਸ਼ਿਖਰ ਧਵਨ ਦੇ ਆਊਟ ਹੋਣ ਤੋਂ ਬਾਅਦ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਅੰਬਾਤੀ ਰਾਇਡੂ ਆਏ ਹਨ।
02.11 PM
ਭਾਰਤ ਦਾ ਸਕੋਰ- 39/2, 9 ਓਵਰ
02.09 PM
ਧਵਨ ਲਈ LBW ਰੀਵੀਊ ਲਿਆ ਗਿਆ ਹੈ ਤੇ ਤੀਸਰੇ ਅੰਪਾਇਰ ਨੇ ਆਊਟ ਦੇ ਦਿੱਤਾ ਹੈ। ਹਾਲਾਂਕਿ ਫੀਲਡ ਅੰਪਾਇਰ ਨੇ ਨਾਟ-ਆਊਟ ਦਾ ਫ਼ੈਸਲਾ ਦਿੱਤਾ ਸੀ।
02.06 PM
ਵਿਰਾਟ ਅਤੇ ਧਵਨ ਵਿਚਕਾਰ 42 ਗੇਂਦਾਂ 'ਤੇ 38 ਦੌੜਾਂ ਦੀ ਸਾਂਝੇਦਾਰੀ ਹੋ ਗਈ ਹੈ।
02.05 PM
ਅੱਠਵੇ ਓਵਰ 'ਚ ਹੀ ਐਡਮ ਜੰਮਾ ਨੂੰ ਵੀ ਅਟੈਕ 'ਤੇ ਲਿਆਂਦਾ ਗਿਆ ਹੈ। ਕੰਗਾਰੂ ਟੀਮ ਇਸ ਸਮੇਂ ਵਿਕਟ ਦੀ ਤਲਾਸ਼ 'ਚ ਹੈ। ਜੰਪਾ ਨੇ ਪਿਛਲੇ ਮੈਚ 'ਚ ਵੀ ਵਿਰਾਟ ਨੂੰ ਆਊਟ ਕੀਤਾ ਸੀ।
02.01 PM
ਨਾਗਪੁਰ ਦੀ ਇਸ ਪਿਚ 'ਤੇ ਸਪਿਨਰ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ। ਸੱਤ ਓਵਰ ਖ਼ਤਮ ਹੋ ਗਏ ਹਨ ਅਤੇ ਭਾਰਤ ਨੇ ਇਕ ਵਿਕਟ ਦੇ ਨੁਕਸਾਨ 'ਤੇ 32 ਦੌੜਾਂ ਬਣਾਈਆਂ ਹਨ।
01.58 PM
ਹੁਣ ਗੇਂਦਬਾਜ਼ੀ ਲਈ ਮੈਕਸਵੈੱਲ ਆਏ ਹਨ।
01.57 PM
ਪੰਜਵੇਂ ਓਵਰ 'ਚ ਧਵਨ ਨੇ ਕਮਿੰਸ ਦੀ ਗੇਂਦ 'ਤੇ ਦੋ ਸ਼ਾਨਦਾਰ ਚੌਕੇ ਲਗਾਏ। ਪੰਜ ਓਵਰ ਖ਼ਤਮ ਹੋਣ ਮਗਰੋਂ ਭਾਰਤ ਨੇ ਇਕ ਵਿਕਟ ਗੁਆ ਕੇ 24 ਦੌੜਾਂ ਬਣਾ ਲਈਆਂ ਹਨ।
01.40 PM
ਦੋ ਓਵਰ ਦਾ ਖੇਡ ਖ਼ਤਮ ਹੋ ਗਿਆ ਹੈ ਅਤੇ ਭਾਰਤ ਨੇ ਇਕ ਵਿਕਟ ਗੁਆ ਕੇ ਸੱਤ ਦੌੜਾਂ ਬਣਾਈਆਂ ਹਨ। ਤੀਸਰਾ ਓਵਰ ਕਮਿੰਸ ਕਰ ਰਹੇ ਹਨ। ਵਿਰਾਟ ਤੇ ਧਵਨ 'ਤੇ ਕਾਫ਼ੀ ਜਿੰਮੇਵਾਰੀ ਹੈ।
01.36 PM
ਦੂਸਰੇ ਓਵਰ ਦੀ ਪਹਿਲੀ ਗੇਂਦ 'ਤੇ ਧਵਨ ਨ ਚੌਕਾ ਲਗਾ ਕੇ ਭਾਰਤੀ ਟੀਮ ਦਾ ਖ਼ਾਤਾ ਖੋਲ੍ਹਿਆ।
01.35 PM
ਭਾਰਤੀ ਟੀਮ ਦੀ ਬੇਹੱਦ ਖ਼ਰਾਬ ਸ਼ੁਰੂਆਤ ਰਹੀ। ਟੀਮ ਦਾ ਪਹਿਲਾ ਵਿਕਟ ਜ਼ੀਰੋ 'ਤੇ ਡਿੱਗ ਗਿਆ। ਪਹਿਲੇ ਓਵਰ ਦੀ ਅਖ਼ਰੀ ਗੇਂਦ 'ਤੇ ਕਮਿੰਸ ਦੀ ਗੇਂਦ 'ਤੇ ਰੋਹਿਤ ਜੰਮਾ ਨੂੰ ਕੈਚ ਦੇ ਬੈਠੇ
from Punjabi News -punjabi.jagran.com https://ift.tt/2HhTbXJ
via IFTTT
No comments:
Post a Comment