ਜੇਐੱਨਐੱਨ, ਚੰਡੀਗੜ੍ਹ : ਕੰਜਿਊਮਰ ਫੋਰਮ ਨੇ ਕੈਰੀ ਬੈਗ ਲਈ ਅਲੱਗ ੋਤਂ ਪੰਜ ਰੁਪਏ ਲੈਣ ਵਾਲੇ ਏਲਾਂਤੇ ਮਾਲ ਸਥਿਤ ਪੇਂਟਾਲੂਨ ਸਟੋਰ 'ਤੇ ਹਰਜਾਨਾ ਲਗਾਇਆ ਹੈ। 319 ਰੁਪਏ ਦੇ ਸਾਮਾਨ 'ਤੇ ਪੰਜ ਰੁਪਏ ਕੈਰੀ ਬੈਗ ਲਈ ਵਸੂਲਣਾ ਇਥੇ ਪੇਂਟਾਲੂਨ ਸਟੋਰ ਨੂੰ ਮਹਿੰਗਾ ਪੈ ਗਿਆ। ਫੋਰਮ ਨੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਸਟੋਰ ਨੂੰ ਮਹਿੰਗਾ ਪਿਆ ਗਿਆ। ਫੋਰਮ ਨੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਸਟੋਰ ਵੱਲੋਂ ਸ਼ਿਕਾਇਤਕਰਤਾ ਨੂੰ 100 ਰੁਪਏ ਮੁਆਵਜ਼ਾ ਰਾਸ਼ੀ 1100 ਰੁਪਏ ਕੇਸ ਖ਼ਰਚ ਦੇ ਨਾਲ ਪੰਜ ਰੁਪਏ ਵੀ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਮੋਹਾਲੀ ਵਾਸੀ ਦੀਪਕ ਅਗਰਵਾਲ ਨੇ ਕੰਜਿਊਮਰ ਫੋਰਮ-2 ਦੋ ਵਿਚ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ 20 ਜਨਵਰੀ 2019 ਨੂੰ ਉਕਤ ਸਟੋਰ ਨਾਲ ਸਾਮਾਨ ਖ਼ਰੀਦਣ ਲਈ ਗਏ ਸਨ। ਸਾਮਾਨ ਖ਼ਰੀਦਣ ਮਗਰੋਂ ਜਦ ਉਹ ਪੈਸੇ ਦੇਣ ਲਈ ਬਿਲਿੰਗ ਕਾਊਂਟਰ 'ਤੇ ਗਏ ਤਾਂ ਉਥੇ ਬੈਠੇ ਸਟੋਰ ਕਰਮਚਾਰੀ ਨੇ ਸਾਮਾਨ ਦੇ 319 ਰੁਪਏ ਦੱਸੇ ਪਰ ਜਦ ਦੀਪਕ ਨੇ ਬਿੱਲ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਬਿੱਲ ਵਿਚ ਕੈਰੀ ਬੈਗ ਲਈ ਪੰਜ ਰੁੁਪਏ ਅਲੱਗ ਤੋਂ ਲਗਾਏ ਹੋਏ ਹਨ। ਕਰਮਚਾਰੀ ਨੂੰ ਅਜਿਹਾ ਕਰਨਾ ਗ਼ੈਰ ਕਾਨੂੰਨੀ ਦੱਸਿਆ ਕਿ ਪਰ ਉਹ ਨਹੀਂ ਮੰਨਿਆ ਤੇ ਪੰਜ ਅਲੱਗ ਤੋਂ ਲਏ। ਉਥੇ ਸਟੋਰ ਵੱਲੋਂ ਜਵਾਬ ਦਾਇਰ ਕੀਤਾ ਗਿਆ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਕੈਰੀ ਬੈਗ ਉਨ੍ਹਾਂ ਦੀ ਮਨਜ਼ੂਰੀ ਲੈਣ ਮਗਰੋਂ ਹੀ ਦਿੱਤਾ ਸੀ। ਇਸ ਲਈ ਉਨ੍ਹਾਂ ਵੱਲੋਂ ਸਰਵਿਸ ਦੇਣ ਵਿਚ ਕੋਤਾਹੀ ਨਹੀਂ ਵਰਤੀ ਗਈ ਹੈ। ਉਥੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕੰਜਿਊਮਰ ਫੋਰਮ ਨੇ ਇਹ ਫ਼ੈਸਲਾ ਸੁਣਾਇਆ ਹੈ।
from Punjabi News -punjabi.jagran.com https://ift.tt/3hoSCu0
via IFTTT
Thursday, July 23, 2020
ਕੈਰੀ ਬੈਗ ਲਈ ਪੰਜ ਲੈਣਾ ਪਿਆ ਮਹਿੰਗਾ
Subscribe to:
Post Comments (Atom)
No comments:
Post a Comment