ਤਸਵੀਰ : 07ਐਮਕੇਟੀਪੀ12
ਕੈਪਸ਼ਨ
ਰਾਜਵਿੰਦਰਪਾਲ ਸਿੰਘ ਦੀ ਫਾਈਲ ਫੋਟੋ।
ਅਮਨਦੀਪ ਮਹਿਰਾ, ਮਲੋਟ : ਕਰਜ਼ੇ ਦੇ ਦੈਂਤ ਨੇ ਵੀਰਵਾਰ ਨੂੰ ਇਕ ਹੋਰ ਕਿਸਾਨ ਦੀ ਬਲੀ ਲੈ ਲਈ। ਜਾਣਕਾਰੀ ਅਨੁਸਾਰ ਪਿੰਡ ਤਰਖਾਣ ਵਾਲਾ ਵਿਖੇ ਕਰਜ਼ੇ ਤੋਂ ਪਰੇਸ਼ਾਨ 45 ਸਾਲਾ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਕਿਸਾਨ ਦੇ ਸਿਰ ਦੋ ਬੈਂਕਾਂ ਦਾ ਕਰੀਬ 9 ਲੱਖ ਕਰਜ਼ਾ ਸੀ। ਮਿ੫ਤਕ ਦੇ ਚਾਚੇ ਦੇ ਲੜਕੇ ਮਨਦੀਪ ਸਿੰਘ ਨੇ ਦੱਸਿਆ ਕਿ ਰਾਜਵਿੰਦਰਪਾਲ ਸਿੰਘ (45) ਨੇ ਬੁੱਧਵਾਰ ਸ਼ਾਮ ਨੂੰ ਕੀਟਨਾਸ਼ਕ ਦਵਾਈ ਪੀ ਲਈ। ਇਸ ਸਬੰਧੀ ਪਤਾ ਲੱਗਣ 'ਤੇ ਪਰਿਵਾਰ ਨੇ ਉਸ ਨੂੰ ਨਿੱਜੀ ਹਸਤਪਾਲ 'ਚ ਦਾਖ਼ਲ ਕਰਵਾਇਆ ਪਰ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਰਾਜਵਿੰਦਰ ਪਾਲ ਨੇ ਪੰਜਾਬ ਐਂਡ ਸਿੰਧ ਬੈਂਕ ਮਿੱਡਾ ਤੇ ਸਹਿਕਾਰੀ ਬੈਂਕ ਤੋਂ ਕਰੀਬ 9 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਤੇ ਕਰਜ਼ੇ ਕਰ ਕੇ ਅਕਸਰ ਪਰੇਸ਼ਾਨ ਰਹਿੰਦਾ ਸੀ। ਰਾਜਵਿੰਦਰਪਾਲ ਕੋਲ 5 ਏਕੜ ਜ਼ਮੀਨ ਸੀ ਤੇ ਉਸ ਨੇ ਕੁਝ ਜ਼ਮੀਨ ਠੇਕੇ 'ਤੇ ਲੈ ਕੇ ਨਰਮੇ ਦੀ ਖੇਤੀ ਕੀਤੀ ਹੋਈ ਸੀ ਜੋ ਕਿ ਸ਼ੁਰੂਆਤ 'ਚ ਹੀ ਖਰਾਬ ਹੋਣ ਲੱਗ ਪਈ ਸੀ। ਇਸ ਦੇ ਚੱਲਦਿਆਂ ਰਾਜਵਿੰਦਰਪਾਲ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗਾ ਸੀ। ਇਸੇ ਪਰੇਸ਼ਾਨੀ ਕਾਰਨ ਹੀ ਉਸ ਨੇ ਜੀਵਨ ਲੀਲਾ ਸਮਾਪਤ ਕਰ ਲਈ।
ਥਾਣਾ ਸਦਰ ਮਲੋਟ ਪੁਲਿਸ ਨੇ ਮਿ੍ਰਤਕ ਕਿਸਾਨ ਦੇ ਚਾਚੇ ਦੇ ਲੜਕੇ ਮਨਦੀਪ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
from Punjabi News -punjabi.jagran.com https://ift.tt/2HqP1cP
via IFTTT
No comments:
Post a Comment