ਬਠਿੰਡਾ : ਗਿੱਦੜਬਾਹਾ ਦੇ ਵਿਧਾਇਕ ਅਤੇ ਐੱਨਐੱਸਯੂਆਈ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਵਾਦਤ ਬਿਆਨ ਵਾਲਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਪੰਚਾਇਤ ਚੋਣਾਂ 'ਚ ਪ੍ਰਚਾਰ ਦੌਰਾਨ ਵਡਿੰਗ ਨੇ ਕਿਹਾ ਹੈ ਕਿ ਸਾਡੀ ਸਰਕਾਰ ਹੈ, ਕੁਝ ਵੀ ਕੀਤਾ ਜਾ ਸਕਦਾ ਹੈ। ਨਾਮਜ਼ਦਗੀ ਪੱਤਰਾਂ ਨੂੰ ਏਧਰ-ਓਧਰ ਕੀਤਾ ਜਾ ਸਕਦਾ ਹੈ। ਸਰਕਾਰ ਕੋਲ ਬੜੇ ਤਰੀਕੇ ਹਨ। ਹਾਲਾਂਕਿ ਵੀਡੀਓ ਬਣਾਏ ਜਾਣ ਦੀ ਗੱਲ ਪਤਾ ਚੱਲਣ 'ਤੇ ਉਨ੍ਹਾਂ ਸਫ਼ਾਈ ਦਿੱਤੀ ਕਿ ਇਹ ਉਨ੍ਹਾਂ ਦੀ ਨਿੱਜੀ ਮੀਟਿੰਗ ਹੈ।
ਅਸਲ ਵਿਚ ਰਾਜਾ ਵੜਿੰਗ ਸਰਪੰਚੀ ਚੋਣਾਂ ਸਬੰਧੀ ਇੱਥੇ ਇਕ ਪਿੰਡ ਵਿਚ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬੜੇ ਤਰੀਕੇ ਹੁੰਦੇ ਹਨ, ਉਨ੍ਹਾਂ ਦੇ ਕਾਗਜ਼ ਏਧਰੋਂ-ਓਧਰ ਕਰਵਾਉਣ ਦੇ ਪਰ ਦੋਵੇਂ ਹੀ ਉਮੀਦਵਾਰ ਮੇਰੇ ਆਪਣੇ ਹਨ। ਮੇਰੀ ਅਤੇ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਇਹ ਗੱਲ ਹੋਈ ਹੈ ਕਿ ਤੁਹਾਡੇ ਦੋਵਾਂ ਉਮੀਦਵਾਰਾਂ ਤੋਂ ਚੋਣਾਂ ਨਾ ਲੜਵਾਈਆਂ ਜਾਣ, ਇਸ ਨਾਲ ਦੋਵਾਂ ਦਾ ਨੁਕਸਾਨ ਹੋਵੇਗਾ। ਇਸ ਦੌਰਾਨ ਜਦੋਂ ਰਾਜਾ ਨੂੰ ਵੀਡੀਓ ਰਿਕਾਰਡਿੰਗ ਦੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਕਿਹਾ ਕਿ ਪੱਤਰਕਾਰ ਸਾਹਿਬ ਇਹ ਉਨ੍ਹਾਂ ਦੀ ਨਿੱਜੀ ਮੀਟਿੰਗ ਹੈ, ਇਸ ਨੂੰ ਰਿਕਾਰਡ ਨਾ ਕਰੋ।
from Punjabi News -punjabi.jagran.com http://bit.ly/2BEpewM
via IFTTT
No comments:
Post a Comment