ਫੋਟੋਆਂ ਬੀਟੀਆਈ 22 ਪੀ , 23 ਪੀ
ਕੈਪਸ਼ਨ
ਬਿਠੰਡਾ 'ਚ ਇਕੱਠੀਆਂ ਹੋਈਆਂ ਆਂਗਨਵਾੜੀ ਵਰਕਰਾਂ।
ਅਰੂਸਾ ਆਲਮ।
- 11 ਤੋਂ 15 ਜੂਨ ਤਕ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਅਰੂਸਾ ਦੇ ਨਾਂ 'ਤੇ ਦਿੱਤੇ ਜਾਣਗੇ ਖ਼ੂਨ ਨਾਲ ਪੱਤਰ
- ਸ਼ਾਇਦ ਮੁੱਖ ਮੰਤਰੀ ਸਾਹਿਬ ਅਰੂਸਾ ਦੀ ਗੱਲ ਸੁਣ ਕੇ ਹੀ ਗੱਲਬਾਤ ਮੰਨ ਲੈਣ।
ਤੇਜਿੰਦਰਪਾਲ ਸਿੰਘ, ਬਿਠੰਡਾ
ਹੁਣ ਆਂਗਨਵਾੜੀ ਵਰਕਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਜ਼ਿਲ੍ਹਾ ਪੱਧਰ 'ਤੇ ਖ਼ੂਨ ਨਾਲ ਲਿਖ ਕੇ ਮੰਗ ਪੱਤਰ ਦੇਣਗੀਆਂ। ਇਹ ਪੱਤਰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਧਰਨੇ ਲਗਾ ਕੇ ਦਿੱਤੇ ਜਾਣਗੇ। ਇਹ ਫ਼ੈਸਲਾ ਆਂਗਨਵਾੜੀ ਵਰਕਰਾਂ ਨੇ ਵੀਰਵਾਰ ਨੂੰ ਬਿਠੰਡਾ 'ਚ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ। ਇਸ ਮੌਕੇ ਵਰਕਰਾਂ ਨੇ ਫ਼ੈਸਲਾ ਕੀਤਾ ਕਿ ਸ਼ਾਹਕੋਟ ਦੀ ਚੋਣ ਕਾਰਨ ਹੀ ਸਰਕਾਰ ਲਾਰਿਆਂ ਦੀ ਖੇਡ ਰਹੀ ਸੀ ਪਰ ਹੁਣ ਉਹ ਸਰਕਾਰ ਦੀਆਂ ਗੱਲਾਂ 'ਚ ਨਹੀਂ ਆਉਣਗੀਆਂ।
ਇਸ ਮੌਕੇ ਸੂਬਾ ਪ੫ਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ 11 ਜੂਨ ਤੋਂ ਲੈ ਕੇ 15 ਜੂਨ ਤਕ ਹਰ ਜ਼ਿਲ੍ਹੇ ਦੇ ਹੈੱਡਕੁਆਟਰ 'ਤੇ ਰੋਸ ਧਰਨੇ ਦਿੱਤੇ ਜਾਣਗੇ ਤੇ ਮੁੱਖ ਮੰਤਰੀ ਦੀ ਮਹਿਲਾ ਦੋਸਤ ਅਰੂਸਾ ਦੇ ਨਾਂ ਖੂਨ ਨਾਲ ਲਿਖ ਕੇ ਪੱਤਰ ਭੇਜੇ ਜਾਣਗੇ। ਇਸ ਦਾ ਕਾਰਨ ਇਹ ਹੈ ਕਿ ਭਾਵੇਂ ਸਰਕਾਰ ਨੂੰ ਉਨ੍ਹਾਂ ਦੀਆਂ ਆਵਾਜ਼ਾਂ ਤਾਂ ਸੁਣ ਨਹੀਂ ਰਹੀਆਂ ਜਿਸ ਕਾਰਨ ਹੋ ਸਕਦਾ ਹੈ ਕਿ ਮੁੱਖ ਮੰਤਰੀ ਆਪਣੀ ਸਭ ਤੋਂ ਨੇੜਲੀ ਮਿੱਤਰ ਰਾਹੀਂ ਹੀ ਉਨ੍ਹਾਂ ਦੀ ਫਰਿਆਦ ਸੁਣ ਲੈਣ ਕਿਉ ਉਨ੍ਹਾਂ ਕੋਲ ਲੋਕਾਂ ਲਈ ਘੱਟ ਪਰ ਆਪਣੀ ਮਹਿਲਾ ਮਿੱਤਰ ਲਈ ਜ਼ਿਆਦਾ ਸਮਾਂ ਹੈ।
ਉਨ੍ਹਾਂ ਦੱਸਿਆ ਕਿ ਖੂਨ ਨਾਲ ਲਿਖੇ ਪੱਤਰ 'ਚ ਬੇਗਮ ਅਰੂਸਾ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਵਰਗੀਆਂ ਹੋਰ ਅੌਰਤਾਂ ਦਾ ਦਰਦ ਦੇਖ ਲੈਣ ਤੇ ਮੁੱਖ ਮੰਤਰੀ ਨੂੰ ਅਪੀਲ ਕਰਨ ਕਿਉਂਕਿ ਰਾਜ ਦੇ ਲੋਕਾਂ ਦੀ ਤਾਂ ਮੁੱਖ ਮੰਤਰੀ ਨੇ ਸੁਣਨੀ ਛੱਡ ਦਿੱਤੀ ਹੈ।
ਇਸ ਮੌਕੇ ਿਛੰਦਰਪਾਲ ਕੌਰ ਥਾਂਦੇਵਾਲਾ, ਜਸਵੀਰ ਕੌਰ, ਗੁਰਮੀਤ ਕੌਰ, ਕੁਲਮੀਤ ਕੌਰ, ਸ਼ੀਲਾ ਦੇਵੀ, ਸੁਮਨ ਬਾਲਾ, ਰੇਸ਼ਮਾ ਰਾਣੀ, ਦਲਜਿੰਦਰ ਕੌਰ, ਬਲਵੀਰ ਕੌਰ, ਰੀਮਾ ਰਾਣੀ, ਬਲਜੀਤ ਕੌਰ, ਬਲਜੀਤ ਕੌਰ, ਮਨਜੀਤ ਕੌਰ ਆਦਿ ਸੂਬੇ ਭਰ ਵਿਚ ਇਕੱਠੀਆਂ ਹੋਈਆਂ ਮਹਿਲਾ ਵਰਕਰਾਂ ਹਾਜ਼ਰ ਸਨ।
31 ਵਰਕਰਾਂ ਬੈਠਣਗੀਆਂ ਮਰਨ ਵਰਤ 'ਤੇ
ਜੇ ਅਰੂਸਾ ਦੇ ਕਹਿਣ 'ਤੇ ਵੀ ਮੁੱਖ ਮੰਤਰੀ ਨੇ ਜਥੇਬੰਦੀਆਂ ਦੀਆਂ ਮੰਗਾਂ ਨੂੰ ਨਾ ਮੰਨੀਆਂ ਤਾਂ ਫਿਰ ਬਿਠੰਡਾ ਵਿਖੇ ਚੱਲ ਰਹੇ ਲੜੀਵਾਰ ਰੋਸ ਧਰਨੇ ਨੂੰ 16 ਜੂਨ ਤੋਂ ਭੁੱਖ ਹੜਤਾਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਤੇ ਯੂਨੀਅਨ ਦੀ ਸੂਬਾ ਪ੫ਧਾਨ ਹਰਗੋਬਿੰਦ ਕੌਰ ਸਮੇਤ 31 ਵਰਕਰਾਂ ਮਰਨ ਵਰਤ 'ਤੇ ਬੈਠਣਗੀਆ। ਜਿਨ੍ਹਾਂ ਆਗੂਆਂ ਨੇ ਮਰਨ ਵਰਤ ਰੱਖਣ ਲਈ ਆਪਣੇ ਨਾਂ ਲਿਖਵਾਏ ਹਨ, ਉਨ੍ਹਾਂ ਵਿਚ ਹਰਗੋਬਿੰਦ ਕੌਰ ਤੋਂ ਇਲਾਵਾ ਸ਼ਿੰਦਰਪਾਲ ਕੌਰ ਥਾਂਦੇਵਾਲਾ, ਸੁਰਿੰਦਰ ਕੌਰ ਕਟਾਰ ਸਿੰਘ ਵਾਲਾ, ਅੰਮਿ੫ਤਪਾਲ ਕੌਰ ਬੱਲੂਆਣਾ, ਪਰਮਜੀਤ ਕੌਰ ਚੱਕ ਰੁਲਦੂਵਾਲਾ, ਵੀਰਪਾਲ ਕੌਰ ਚੱਕ ਰੁਲਦੂ ਵਾਲਾ, ਸੰਦੀਪ ਕੌਰ ਰਾਏਕੇ ਖੁਰਦ, ਮਨਦੀਪ ਕੌਰ ਰਾਏ ਕੇ ਖੁਰਦ, ਗੁਰਬਿੰਦਰ ਕੌਰ ਬਿਠੰਡਾ, ਸੋਮਾ ਰਾਣੀ ਦੇ ਨਾਂ ਸ਼ਾਮਲ ਹਨ।
from Punjabi News -punjabi.jagran.com https://ift.tt/2JAD1dK
via IFTTT
No comments:
Post a Comment