ਸੀਟੀਪੀ127, ਲੇਖ ਮੁਕਾਬਲਿਆਂ 'ਚ ਬੈਠੇ ਸਕੂਲੀ ਬੱਚੇ ਤੇ ਨਾਲ ਖੜੇ੍ਹ ਪਿ੫ੰਸੀਪਲ ਡਾ .ਕਾਲਾ ਸਿੰਘ ਗਹੀਰ ਅਤੇ ਹਰਚਰਨ ਸਿੰਘ
ਜਨਕ ਰਾਜ ਗਿੱਲ, ਕਰਤਾਰਪੁਰ : ਪਦਮ ਸ਼੫ੀ ਬਾਬਾ ਸੇਵਾ ਸਿੰਘ ਕਾਰਸੇਵਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਸ੫ੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੇਖ ਮੁਕਾਬਲੇ ਸਕੂਲ ਪਿ੫ੰਸੀਪਲ ਡਾ.ਕਾਲਾ ਸਿੰਘ ਗਹੀਰ ਦੀ ਦੇਖ-ਰੇਖ ਹੇਠ ਕਰਵਾਏ ਗਏ । ਜਿਸ 'ਚ ਸਕੂਲ ਦੇ ਹਾਊਸ ਜਿਨ੍ਹਾਂ 'ਚ ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲਵਾ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਹਾਊਸ ਦੇ ਕਰੀਬ 28 ਬੱਚਿਆਂ ਨੇ ਹਿੱਸਾ ਲੈਦੇ ਹੋਏ ਆਪੋ-ਆਪਣੇ ਲੇਖਾ 'ਚ ਸਮਾਜਿਕ ਚੰਗੀ ਸੇਧ ਅਤੇ ਖ਼ਾਮੀਆਂ ਦੇ ਨਾਲ-ਨਾਲ ਵਾਤਾਵਰਨ , ਨਸ਼ਿਆਂ ਦੇ ਮਾੜੇ ਅਸਰ ਤੇ ਬੱਚਿਆ ਤੇ ਮੋਬਾਈਲ ਦੇ ਲਾਭ ਤੇ ਹਾਨੀਆਂ ਬਾਰੇ ਲੇਖ ਲਿਖ ਕੇ ਆਪੋ ਆਪਣੀ ਕਲਾ ਦਾ ਪ੫ਦਰਸ਼ਨ ਕੀਤਾ। ਇਸ ਮੌਕੇ ਮੈਡਮ ਗਗਨਪ੫ੀਤ ਕੌਰ, ਹਰਚਰਨ ਸਿੰਘ, ਮੈਡਮ ਅਮਨਦੀਪ ਕੌਰ ਅਤੇ ਜਗਤਾਰ ਸਿੰਘ ਸਰਾਏ ਵੱਲੋਂ ਬੱਚਿਆਂ ਵੱਲੋਂ ਲਿਖੇ ਗਏ ਲੇਖ ਤੇ ਉਨ੍ਹਾਂ ਦੇ ਭਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਪਿ੫ੰਸੀਪਲ ਡਾ. ਕਾਲਾ ਸਿੰਘ ਗਹੀਰ ਨੇ ਕਿਹਾ ਕਿ ਬੱਚਿਆ ਅੰਦਰ ਚੰਗੀ ਸੋਚ ਦੀ ਉੱਤਪਤੀ ਹੀ ਸਮਾਜ ਨੂੰ ਚੰਗੀ ਸੇਧ ਦੇ ਸਕਦੀ ਹੈ।
from Punjabi News -punjabi.jagran.com https://ift.tt/2mU5KNA
via IFTTT
No comments:
Post a Comment