ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ
ਮੁਹੱਲਾ ਫਤਿਹਗੜ੍ਹ ਸਾਹਿਬ ਅਤੇ ਬੜੀ ਸਰਕਾਰ ਦੇ ਵਾਸੀਆਂ ਨੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਬੇਤਹਾਸ਼ਾ ਵਾਧੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਗੁਰੂ ਨਗਰੀ ਵਿਖੇ ਹਰ ਰੋਜ਼ ਜਿੱਥੇ ਹਜ਼ਾਰਾਂ ਸ਼ਰਧਾਲੁੂ ਆਉਂਦੇ ਹਨ, ਉਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਹੁੂਲਤਾ ਦੇਣ ਦੀ ਬਜਾਏ ਪਾਣੀ ਅਤੇ ਸੀਵਰੇਜ ਦੇ ਰੇਟਾਂ ਵਿਚ ਕੀਤਾ ਗਿਆ ਵਾਧਾ ਬਹੁਤ ਹੀ ਨਿੰਦਣਯੋਗ ਹੈ। ਬੁਲਾਰਿਆਂ ਨੇ ਕਿਹਾ ਕਿ ਲਗਪਗ ਤਿੰਨ ਗੁਣਾ ਕੀਤੇ ਗਏ ਵਾਧੇ ਨਾਲ ਪਾਣੀ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ, ਕਿਉਂਕਿ ਸ੫ੀ ਆਨੰਦਪੁਰ ਸਾਹਿਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬਿੱਲ ਆਏ ਹਨ, ਜੋ ਕਿ ਆਮ ਆਦਮੀ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਵਾਧਾ ਵਾਪਸ ਨਾ ਲਿਆ ਤਾ ਉਹ ਸੰਘਰਸ਼ ਦੀ ਰੂਪ ਰੇਖਾ ਵੀ ਉਲੀਕਣਗੇ। ਇਸ ਸਬੰਧੀ ਵਾਟਰ ਸਪਲਾਈ ਦੇ ਐੱਸਡੀਓ ਅਭੀ ਟੁਟੇਜਾ ਨੇ ਕਿਹਾ ਕਿ ਸਮੁੱਚੇ ਸੂਬੇ ਅੰਦਰ ਤਿੰਨ ਸਲੈਬਾਂ ਬਣਾ ਕੇ ਪਾਣੀ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਜਿਸ ਅਨੁਸਾਰ ਪਹਿਲੀ ਸਲੈਬ 5 ਰੁ:, ਦੂਜੀ 8 ਰੁ: ਅਤੇ ਤੀਜੀ 9 ਰੁਪਏ ਯੂਨਿਟ ਲੰਘ ਜਾਣ 'ਤੇ 15 ਰੁ: ਪ੫ਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਵੇਗਾ। ਜਿਸ ਨਾਲ ਪਾਣੀ ਦੀ ਫਾਲਤੂ ਹੋ ਰਹੀ ਵਰਤੋਂ ਤੋਂ ਵੀ ਨਿਜਾਤ ਮਿਲੇਗੀ। ਇਸ ਮੌਕੇ ਓਂਕਾਰ ਸਿੰਘ ਪੱਮੀ, ਸਵਰਨ ਸਿੰਘ, ਮਨਿੰਦਰ ਸਿੰਘ, ਪਰਮਜੀਤ ਕੌਰ, ਸੁਰਜੀਤ ਕੌਰ, ਲਾਲ ਸਿੰਘ, ਸਰਬਜੀਤ ਕੌਰ, ਕਲਾ ਵੰਤੀ, ਹਰਬੰਸ ਕੌਰ, ਨਾਨਕ ਸਿੰਘ , ਰਾਜ ਕੁਮਾਰੀ, ਬਿੰਦਰ ਸਿੰਘ , ਸੋਮਾ ਦੇਵੀ, ਆਂਤੀ ਦੇਵੀ, ਕੁਲਦੀਪ ਕੌਰ ਆਦਿ ਹਾਜ਼ਰ ਸਨ।
from Punjabi News -punjabi.jagran.com http://bit.ly/2GSOXYn
via IFTTT
No comments:
Post a Comment