Responsive Ads Here

Wednesday, December 26, 2018

Ind vs Aus : ਮੈਲਬੌਰਨ 'ਚ ਭਾਰਤੀ ਬੱਲੇਬਾਜ਼ਾਂ ਨੇ ਦਿਖਾਇਆ ਦਮ, ਜਾਣੋ ਪੂਰੇ ਦਿਨ ਦਾ ਹਾਲ

ਮੈਲਬੌਰਨ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮਸੀਜੀ) 'ਤੇ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ ਦਾ ਪਹਿਲਾ ਦਿਨ ਡੈਬਿਊ ਕਰਨ ਵਾਲੇ ਬੱਲੇਬਾਜ਼ ਮਯੰਕ ਅਗਰਵਾਲ ਦੇ ਨਾਂ ਰਿਹਾ। ਚੇਤੇਸ਼ਵਰ ਪੁਜਾਰਾ ਨੇ ਵੀ ਚੰਗਾ ਦਮ ਦਿਖਾਇਆ। ਦੋਵਾਂ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤਕ 89 ਓਵਰਾਂ 'ਚ ਦੋ ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ।

ਬੁੱਧਵਾਰ ਨੂੰ ਦਿਨ ਦਾ ਖੇਡ ਖ਼ਤਮ ਹੋਣ 'ਤੇ ਪੁਜਾਰਾ 66 ਬਣਾ ਕੇ ਤੇ ਕਪਤਾਨ ਵਿਰਾਟ ਕੋਹਲੀ 47 ਦੌੜਾਂ ਬਣਾ ਕੇ ਕਰੀਜ਼ 'ਤੇ ਟਿਕੇ ਹੋਏ ਹਨ।


ਭਾਰਤ ਨੇ ਕੀਤੀ ਵਧੀਆ ਸ਼ੁਰੂਆਤ

ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਭਾਰਤ ਨੇ ਇਸ ਮੈਚ ਵਿਚ ਨਵੀਂ ਸਲਾਮੀ ਜੋੜੀ ਨੂੰ ਅਜਮਾਇਆ। ਮਯੰਕ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਅਨੁਮਾ ਵਿਹਾਰੀ ਨੇ ਸ਼ੁਰੂਆਤ ਕੀਤੀ। ਮਯੰਕ ਲਗਾਤਾਰ ਸਟ੍ਰਾਈਕ ਰੋਟੇਟ ਕਰਦੇ ਰਹੇ ਤਾਂ ਵਿਹਾਰੀ ਨੂੰ ਖਾਤਾ ਖੋਲ੍ਹਣ ਲਈ 22 ਗੇਂਦਾਂ ਦਾ ਇੰਤਜ਼ਾਰ ਕਰਨਾ ਪਿਆ।


ਮਯੰਕ ਨੇ ਜਮਾਇਆ ਰੰਗ

ਦੂਸਰੇ ਸੈਸ਼ਨ ਵਿਚ ਮਯੰਕ ਨੇ ਸਧੀ ਹੋਈ ਬੱਲੇਬਾਜ਼ੀ ਜਾਰੀ ਰੱਖੀ। ਉਹ ਆਪਣੇ ਪਹਿਲੇ ਮੈਚ ਵਿਚ ਉਨ੍ਹਾਂ ਦੌੜਾਂ ਬਣਾਉਣ ਵਿਚ ਬਹੁਤੀ ਕਾਹਲੀ ਨਹੀਂ ਕੀਤੀ। ਅਜੇ ਤਕ ਭਾਰਤ ਦੇ ਬੱਲੇਬਾਜ਼ਾਂ 'ਤੇ ਹਾਵੀ ਰਹਿਣ ਵਾਲੇ ਨਾਥਨ ਲਾਇਨ ਨੂੰ ਵੀ ਮਯੰਕ ਨੇ ਬਹੁਤ ਚੰਗੀ ਤਰ੍ਹਾਂ ਖੇਡਿਆ ਤੇ ਉਨ੍ਹਾਂ ਦੀ ਗੇਂਦ 'ਤੇ ਚੌਕਾ ਮਾਰ ਕੇ ਆਪਣਾ ਪਹਿਲਾ ਕੌਮਾਂਤਰੀ ਅਰਧ ਸੈਂਕੜਾ ਪੂਰਾ ਕੀਤਾ।


76 ਦੌੜਾਂ ਬਣਾ ਕੇ ਮਯੰਕ ਹੋਏ ਆਉਟ

ਮਯੰਕ ਨੇ ਪੁਜਾਰਾ ਦੇ ਨਾਲ ਦੂਸਰੇ ਵਿਕਟ ਲਈ 83 ਦੌੜਾਂ ਦੀ ਸਾਂਝੀਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਵੀ ਕਮਿੰਸ ਨੇ ਤੋੜਿਆ। ਇਸ ਤੇਜ਼ ਗੇਂਦਬਾਜ਼ ਨੇ 123 ਦੌੜਾਂ ਦੇ ਸਕੋਰ ਮਯੰਕ ਨੂੰ ਵਿਕਟ ਕੀਪਰ ਟਿਮ ਪੇਨ ਦੇ ਹੱਥੋਂ ਕੈਚ ਕਰਵਾ ਕੇ ਆਉਟ ਕਰਵਾਇਆ। ਉਨ੍ਹਾਂ 76 ਦੌੜਾਂ ਪੂਰੀਆਂ ਕੀਤੀਆਂ ਅਤੇ ਮਯੰਕ ਦੇ ਆਉਟ ਹੁੰਦਿਆਂ ਸਾਰ ਹੀ ਟੀ-ਟਾਈਮ ਐਲਾਨ ਕਰ ਦਿੱਤਾ ਗਿਆ।


ਪੁਜਾਰਾ ਨੇ ਵੀ ਠੋਕਿਆ ਅਰਧ ਸੈਂਕੜਾ

ਮਯੰਕ ਦੇ ਜਾਣ ਤੋਂ ਬਾਅਦ ਪੁਜਾਰਾ ਆਸਟ੍ਰੇਲਿਆਈ ਗੇਂਦਬਾਜ਼ਾਂ ਲਈ ਸਿਰਦਰਦ ਬਣ ਗਏ। ਉਨ੍ਹਾਂ ਆਪਣੀ ਫਾਰਮ ਨੂੰ ਇਸ ਮੈਚ ਵਿਚ ਕਾਇਮ ਰੱਖਿਆ। ਉਨ੍ਹਾਂ ਨੂੰ ਕੋਹਲੀ ਦਾ ਬਾਖ਼ੂਬੀ ਸਾਥ ਮਿਲਿਆ। ਦੋਵਾਂ ਨੇ ਤੀਜੀ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਕਰ ਲਈ। ਪੁਜਾਰਾ ਨੇ ਆਪਣੀ ਪਾਰੀ ਵਿਚ ਅਜੇ ਤਕ 200 ਗੇਂਦਾਂ ਖੇਡੀਆਂ ਹਨ ਅਤੇ ਛੇ ਚੌਕੇ ਮਾਰੇ ਹਨ। ਆਪਣੇ ਅਰਧ ਸੈਂਕੜੇ ਤੋਂ ਤਿੰਨ ਦੌੜਾਂ ਦੂਰ ਕਪਤਾਨ ਕੋਹਲੀ ਨੇ ਵੀ ਛੇ ਚੌਕੇ ਮਾਰੇ ਅਤੇ 107 ਗੇਂਦਾਂ ਦਾ ਸਾਹਮਣਾ ਕੀਤਾ। ਆਸਟ੍ਰੇਲੀਆ ਵੱਲੋਂ ਸਿਰਫ਼ ਕਮਿੰਸ ਹੀ ਵਿਕਟ ਲੈ ਸਕੇ ਹਨ।



from Punjabi News -punjabi.jagran.com http://bit.ly/2RkV4by
via IFTTT

No comments:

Post a Comment