Responsive Ads Here

Thursday, June 13, 2019

ਮੈਂ Amitabh Bachchan ਨਾਲ ਪਿਆਰ ਕਰਦੀ ਹਾਂ, ਫਰਕ ਨ੍ਹੀਂ ਪੈਂਦਾ ਲੋਕ ਕੀ ਸੋਚਦੇ ਨੇ : Rekha

ਨਵੀਂ ਦਿੱਲੀ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਣ ਤੇ ਰੇਖਾ ਦੀ ਪ੍ਰੇਮ ਕਹਾਣੀ ਸਬੰਧੀ ਹਰ ਕੋਈ ਜਾਣਦਾ ਹੈ। ਹਾਲਾਂਕਿ ਰੇਖਾ ਦੇ ਕੋਈ ਲੋਕਾਂ ਨਾਲ ਅਫੇਅਰ ਰਹੇ ਹਨ ਪਰ ਅਮਿਤਾਭ ਲਈ ਉਨ੍ਹਾਂ ਦਾ ਪਿਆਰ ਜੱਗ ਜ਼ਾਹਰ ਹੈ। ਅਮਿਤਾਭ ਨੇ ਚਾਹੇ ਹੀ ਜਯਾ ਬੱਚਣ ਨਾਲ ਵਿਆਹ ਕੀਤਾ ਹੈ ਪਰ ਰੇਖਾ ਅੱਜ ਵੀ ਉਨ੍ਹਾਂ ਨਾਲ ਪਿਆਰ ਕਰਦੀ ਹੈ। ਆਪਣੀ ਮੁਹੱਬਤ ਦਾ ਇਜ਼ਹਾਰ ਕਰਨ 'ਚ ਰੇਖਾ ਕਦੇ ਵੀ ਨਹੀਂ ਡਰਦੀ। ਸਿਮੀ ਗਰੇਵਾਲ ਨੇ ਵੀ ਜਦੋਂ ਉਨ੍ਹਾਂ ਕੋਲੋਂ ਸ਼ੋਅ Rendezvous with Simi Garewal 'ਚ ਉਨ੍ਹਾਂ, ਜਯਾ ਬੱਚਣ ਤੇ ਅਮਿਤਾਭ ਸਬੰਧੀ ਸਵਾਲ ਕੀਤੇ ਤਾਂ ਉਨ੍ਹਾਂ ਨੇ ਹਰ ਸਵਾਲ ਦਾ ਜਵਾਬ ਕਾਫੀ ਬੇਬਾਕੀ ਨਾਲ ਦਿੱਤਾ। ਹਾਲਾਂਕਿ ਹੁਣ ਇਹ ਸ਼ੋਅ ਆਫਏਅਰ ਹੋ ਚੁੱਕਾ ਹੈ।

ਆਪਣੇ ਸ਼ੋਅ 'ਚ ਸਿਮੀ ਨੇ ਰੇਖਾ ਨੂੰ ਉਨ੍ਹਾਂ ਤੇ ਜਯਾ ਬੱਚਣ ਦੇ ਰਿਸ਼ਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਕ ਔਰਤ ਹੋਣ ਦੇ ਨਾਤੇ ਜਯਾ ਕੋਈ ਵਿਚਾਰੀ ਤੇ ਇਨਸਕਿਓਰ ਔਰਤ ਹੈ। ਰੇਖਾ ਦੇ ਇਸ ਜਵਾਬ 'ਤੇ ਸਿਮੀ ਨੇ ਕਿਹਾ ਕਿ, 'ਹਾਂ ਇਕ ਔਰਤ ਤਾਂ ਹੀ ਸੁਰੱਖਿਅਤ ਮਹਿਸੂਸ ਕਰਦੀ ਹੈ ਜਦੋਂ ਆਦਮੀ ਉਸ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦਾ ਹੈ।' ਇਸ ਸਵਾਲ ਨਾਲ ਸਿਮੀ ਦਾ ਇਸ਼ਾਰਾ ਅਮਿਤਾਭ ਤੇ ਜਯਾ ਦੇ ਰਿਸ਼ਤੇ ਨੂੰ ਲੈ ਕੇ ਸੀ। ਇਸ ਦੇ ਜਵਾਬ 'ਚ ਰੇਖਾ ਨੇ ਕਿਹਾ ਸੀ ਕਿ 'ਨਹੀਂ ਅਜਿਹਾ ਜ਼ਰੂਰੀ ਨਹੀਂ ਹੈ।'

ਤੁਹਾਨੂੰ ਦੱਸ ਦਈਏ ਕਿ 70 ਦੇ ਦਹਾਕੇ 'ਚ ਆਈ ਫਿਲਮ 'ਦੋ ਅਨਜਾਣੇ' ਦੇ ਸੈੱਟ 'ਤੇ ਰੇਖਾ ਤੇ ਅਮਿਤਾਭ ਦਾ ਪਿਆਰ ਸ਼ੁਰੂ ਹੋਇਆ ਸੀ। ਕਿਹਾ ਜਾਂਦਾ ਹੈ ਕਿ ਬਿਗ ਬੀ ਵਿਆਹੇ ਹੋਏ ਸਨ ਫਿਰ ਵੀ ਰੇਖਾ ਦੀ ਖੂਬਸੂਰਤੀ 'ਤੇ ਉਹ ਦਿਲ ਹਾਰ ਬੈਠੇ ਸੀ। ਇਸ ਤੋਂ ਬਾਅਦ ਜਯਾ ਤੇ ਅਮਿਤਾਭ ਵਿਚਕਾਰ ਦੂਰੀ ਵੀ ਆ ਗਈ ਸੀ ਪਰ ਫਿਰ ਬਿਗ ਬੀ ਨੇ ਰੇਖਾ ਤੋਂ ਕਿਨਾਰਾ ਕਰ ਲਿਆ । ਹੁਣ ਜੇਕਰ ਦੋਵੇਂ ਕਿਸੇ ਪਾਰਟੀ ਜਾਂ ਅਵਾਰਡ ਫੰਕਸ਼ਨ 'ਚ ਇਕ ਥਾਂ ਪਹੁੰਚਦੇ ਹਨ ਤਾਂ ਵੀ ਇਕ-ਦੂਸਰੇ ਨੂੰ ਨਜ਼ਰਅੰਦਾਜ਼ ਕਰਦੇ ਹਨ।



from Punjabi News -punjabi.jagran.com http://bit.ly/2wTTvWc
via IFTTT

No comments:

Post a Comment