Responsive Ads Here

Thursday, June 13, 2019

ਪੋਂਟੀ ਚੱਢਾ ਦਾ ਪੁੱਤਰ ਮੋਂਟੀ ਏਅਰਪੋਰਟ ਤੋਂ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਤਿਆਰ 'ਚ ਸੀ ਮਨਪ੍ਰੀਤ

ਨਵੀਂ ਦਿੱਲੀ : ਦਿੱਲੀ ਪੁਲਿਸ ਇਕਾਨਿਮੀ ਆਫੇਂਸਿਨ ਵਿੰਗ ਨੇ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਧੋਖਾਧੜੀ ਜੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ 'ਤੇ ਹੋਈ ਹੈ। ਦੱਸ ਦਈਏ ਕਿ ਮਨਪ੍ਰੀਤ ਸਿੰਘ ਚੱਢਾ ਸ਼ਰਾਬ ਕਾਰੋਬਾਰੀ ਮਰਹੂਮ ਪੋਂਟੀ ਚੱਢਾ ਦਾ ਪੁੱਤਰ ਹੈ।

ਖਬਰ ਏਜੰਸੀ ਏਐੱਨਆਈ ਦੇ ਮੁਤਾਬਿਕ, ਈਓਡਬਲਿਊ ਨੇ ਮਨਪ੍ਰੀਤ ਨੂੰ ਬੁੱਧਵਾਰ ਦੀ ਰਾਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਧੋਖਾਧੜੀ ਦੇ ਮਾਮਲੇ 'ਚ ਮੁਲਜ਼ਮ ਫੁਕੇਟ (ਵਿਦੇਸ਼) ਭੱਜਣ ਦੀ ਤਿਆਰੀ 'ਚ ਸੀ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਹਿਲਾਂ ਹੀ ਪੁਲਿਸ ਅਲਰਟ 'ਚੇ ਸੀ। ਇਸ ਤੋਂ ਪਹਿਲਾਂ ਕਿ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ ਉਸ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।

ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਿਕ, ਮੁਲਜ਼ਮ ਮਨਪ੍ਰੀਕ ਦੇ ਖਿਲਾਫ ਕਈ ਲੋਕਾਂ ਨੇ0ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਲੋਕਾਂ ਤੋਂ ਪੈਸੇ ਲਏ ਤੇ ਫਲੈਟ ਦੇਣ ਦਾ ਵਾਅਦਾ ਕੀਤਾ, ਪਰ ਉਸ ਦਾ ਵਾਅਦਾ ਝੂਠਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨਜ਼ਦੀਕ ਗਾਜ਼ੀਆਬਾਦ ਤੇ ਨੋਇਡਾ 'ਚ ਨਿਵੇਸ਼ਕਾਂ ਨੂੰ ਕੁਝ ਮਹੀਨਿਆਂ 'ਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਨਾ ਤਾਂ ਫਲੈਟ ਦੇ ਪਾਇਆ ਕੇ ਨਾ ਹੀ ਪੈਸੇ ਦੇ ਰਿਹਾ ਸੀ। ਵੱਡੀ ਗਿਣਤੀ 'ਚ ਨਿਵੇਸ਼ਕਾਂ ਨੇ ਦਰਜ ਸ਼ਿਕਾਇਤ 'ਚ ਮਨਪ੍ਰੀਤ ਚੱਢਾ 'ਤੇ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ 11 ਸਾਲ ਬਾਅਦ ਵੀ ਉਨ੍ਹਾਂ ਨੂੰ ਫਲੈਟ ਨਹੀਂ ਮਿਲੇ ਹਨ। 2012 'ਚ ਪਿਤਾ ਪੋਂਟੀ ਚੱਢਾ ਤੇ ਚਾਚਾ ਹਰਦੀਪ ਦੀ ਆਪਸੀ ਗੋਲੀਬਾਰੀ 'ਚ ਹੋਈ ਮੌਕ ਤੋਂ ਬਾਅਦ ਮਨਪ੍ਰੀਤ ਚੱਢਾ ਨੇ ਕਾਰੋਬਾਰ ਦੀ ਜ਼ਿੰਮੇਦਾਰੀ ਸੰਭਾਲੀ ਸੀ।

ਦੱਸ ਦਈਏ ਕਿ ਸਾਲ 2012 'ਚ ਦੱਖਣੀ ਦਿੱਲੀ ਤੋਂ ਛਤਰਪੁਰ ਸਥਿਤ ਇਕ ਫਾਰਮ ਹਾਊਸ 'ਚ ਸ਼ਰਾਬ ਕਾਰੋਬਾਰੀ ਪੋਂਟੀ ਚੱਢਾ ਤੇ ਉਸ ਦੇ ਭਰਾ ਹਰਦੀਪ ਚੱਢਾ ਦੀ ਆਪਸੀ ਗੋਲੀਬਾਰੀ 'ਚ ਮੌਤ ਹੋ ਗਈ ਸੀ। ਦੋਵਾਂ ਭਰਾਵਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਵਿਵਾਦ ਸੀ। ਉਸ ਦੌਰਾਨ ਉਤਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਦੇ ਗਾਰਡ ਨੇ ਹਰਦੀਪ ਨੂੰ ਗੋਲੀ ਮਾਰੀ ਸੀ। ਗਾਰਡ ਦੇ ਕੋਲ ਕੁਲ 25 ਰੋਂਦ ਸਨ। ਕਲਤ ਤੋਂ ਬਾਅਦ ਪੁਲਿਸ ਨੇਸ਼ਰਾਬ ਕਾਰੋਬਾਰੀ ਪੋਂਟੀ ਚੱਢਾ ਦੇ ਪਹਿਲਾਂ ਪੋਸਟਮਾਰਟ 'ਚ ਗੜਬੜੀ ਪਾਏ ਜਾਣ ਤੋਂ ਬਾਅਦ ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਸੀ।



from Punjabi News -punjabi.jagran.com http://bit.ly/2Kh7xdA
via IFTTT

No comments:

Post a Comment