ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਚਰਚਿਤ ਹੋਏ ਸਲੋਗਨ 'ਮੋਦੀ ਹੈ ਤਾਂ ਮੁਮਕਿਨ ਹੈ' ਨੂੰ ਹੁਣ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਦੋਹਰਾਇਆ ਹੈ। ਅਮਰੀਕਾ ਤੇ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਅਗਾਂਹ ਲੈ ਜਾਣ ਲਈ ਉਨ੍ਹਾਂ ਨੇ ਇਹ ਗੱਲ ਕਹੀ। ਪੋਂਪੀਓ ਨੇ ਕਿਹਾ ਕਿ ਟਰੰਪ ਅਤੇ ਮੋਦੀ ਪ੍ਰਸ਼ਾਸਨ ਕੋਲ ਅਜਿਹਾ ਕਨਰ ਦਾ 'ਅਨੋਖਾ ਅਵਸਰ' ਹੈ।
ਪੋਂਪੀਓ ਭਾਰਤ-ਅਮਰੀਕੀ Business Council's India Ideas Summit 'ਚ ਭਾਰਤੀ ਦੀ ਪਹਿਲੀ ਪਾਲਿਸੀ 'ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ, 'ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਦੇ ਕੈਂਪੇਨ 'ਚ ਕਿਹਾ ਸੀ 'ਮੋਦੀ ਹੈ ਤਾਂ ਮੁਮਕਿਨ ਹੈ' ,'Modi makes it possilbe' ਮੈਂ ਅੱਗੇ ਵੱਲ ਦੇਖ ਰਿਹਾ ਹਾਂ ਕਿ ਮੇਰੇ ਲੋਕਾਂ ਲਈ ਕੀ ਸੰਭਵ ਹੋ ਸਕਦਾ ਹੈ।'
.jpg)
ਦੱਸ ਦੇਈਏ ਕਿ ਅਮਰੀਕਾ ਦੇ ਸਕੱਤਰੇਤ ਇਸ ਮਹੀਨੇ ਦੇ ਅਖ਼ੀਰ 'ਚ ਭਾਰਤ ਦੌਰੇ 'ਤੇ ਆਉਣ ਵਾਲੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਬਿਹਤਰ ਦੌਰੇ ਹੋਣ ਦੀ ਉਮੀਦ ਜਤਾਈ ਹੈ। ਉਹ ਇੱਥੇ ਪੀਐੇੱਮ ਮੋਦੀ ਨਾਲ ਹੀ ਵਿਦੇਸ਼ ਮੰਤਰੀ ਐੱਮ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ।
ਪੋਂਪੀਓ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਬਿਹਤਰ ਕਰਨ ਲਈ 'ਵੱਡੇ ਵਿਚਾਰਾਂ ਅਤੇ ਵੱਡੀਆਂ ਸੰਭਾਵਨਾਵਾਂ' ਦੀ ਇਕ ਸੂਚੀ ਵੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਵੋਂ ਦੇਸ਼ਾਂ ਦੇ ਲੋਕਾਂ ਲਈ ਮਿਲ ਕੇ ਬਿਹਤਰ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਇੰਡੋ-ਪੈਸਿਫਿਕ ਖੇਤਰ ਅਤੇ ਵਿਸ਼ਵ ਲਈ ਵੀ ਚੰਗਾ ਕਰਨਾ ਚਾਹੁੰਦੇ ਹਨ।
from Punjabi News -punjabi.jagran.com http://bit.ly/2Iejgr3
via IFTTT
No comments:
Post a Comment