ਏਐੱਨਆਈ : ਬ੍ਰਾਜ਼ੀਲ 'ਚ ਹੁਣ ਤਕ ਕੋਰੋਨਾ ਸੰਕ੍ਰਮਣ ਦੇ 30 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਗਏ ਹਨ। ਸਿਹਤ ਮੰਤਰਾਲੇ ਦੁਆਰਾ ਜ਼ਾਰੀ ਨਵੇਂ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 30,06,812 ਮਰੀਜ਼ ਕੋਰੋਨਾ ਸੰਕ੍ਰਮਣ ਨੂੰ ਮਾਤ ਦੇਣ 'ਚ ਕਾਮਯਾਬ ਹੋਏ ਹਨ ਜਦ ਕਿ 1,20,000 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਾਜ਼ੀਲ 'ਚ ਹੁਣ ਤਕ ਕੋਰੋਨਾ ਸੰਕ੍ਰਮਣ ਦੇ ਕੁੱਲ 38,46,153 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 41,350 ਨਵੇਂ ਮਾਮਲੇ ਪਿਛਲੇ 24 ਘੰਟਿਆਂ 'ਚ ਦਰਜ ਕੀਤੇ ਗਏ ਹਨ। ਇਸੇ ਮਿਆਦ 'ਚ 758 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਨਾਲ ਹੀ ਦੇਸ਼ 'ਚ ਮੌਤਾਂ ਦਾ ਅੰਕੜਾ 1,20,262 ਤਕ ਪਹੁੰਚ ਗਿਆ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬ੍ਰਾਜ਼ੀਲ 'ਚ ਕੋਵਿਡ-19 ਦੇ 43,412 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ ਤੇ 855 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਫ਼ਤੇ ਪਹਿਲਾਂ ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਪਗ 1,14,000 ਸੀ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 20 ਲੱਖ 70 ਹਜ਼ਾਰ ਤੋਂ ਵੱਧ ਸੀ।
ਸੰਯੁਕਤ ਰਾਸ਼ਟਰ ਅਮਰੀਕਾ ਤੇ ਬ੍ਰਾਜ਼ੀਲ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ ਤੇ ਮੌਤ ਦਰ ਦੇ ਮਾਮਲੇ 'ਚ ਸਿਖਰ 'ਤੇ ਹਨ।
from Punjabi News -punjabi.jagran.com https://ift.tt/31DiRb8
via IFTTT
No comments:
Post a Comment