ਸ੫ੀਨਗਰ: ਸ਼ਹਿਰ ਦੇ ਜਵਾਹਰ ਨਗਰ 'ਚ ਮਹਿਬੂਬਾ ਮੁਫ਼ਤੀ ਦੀ ਪੀਪਲਸ ਡੈਮੋਕ੫ੇਟਿਕ ਪਾਰਟੀ ਦੇ ਵਿਧਾਇਕ ਦੇ ਘਰ ਤਾਇਨਾਤ ਵਿਸ਼ੇਸ਼ ਪੁਲਿਸ ਅਧਿਕਾਰੀ (ਐੱਸਪੀਓ) ਵੱਲੋਂ ਕਈ ਰਫ਼ਲਾਂ ਲੈ ਕੇ ਭੱਜਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਐੱਸਪੀਓ ਆਦਿਲ ਬਸ਼ੀਰ 10 ਰਫ਼ਲਾਂ ਨਾਲ ਲਾਪਤਾ ਹੈ। ਉਹ ਵਾਛੀ ਹਲਕੇ ਤੋਂ ਪੀਡੀਪੀ ਵਿਧਾਇਕ ਇਜਾਜ਼ ਅਹਿਮਦ ਮੀਰ ਦੀ ਰਿਹਾਇਸ਼ 'ਤੇ ਗਾਰਡ ਰੂਮ 'ਚ ਤਾਇਨਾਤ ਸੀ। ਐੱਸਪੀਓ ਦੱਖਣੀ ਕਸ਼ਮੀਰ ਦੇ ਅੱਤਵਾਦ ਪ੫ਭਾਵਿਤ ਸ਼ੋਪਿਆਂ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਉਹ ਪੰਜ ਏਕੇ 47 ਬੰਦੂਕਾਂ, ਚਾਰ ਇੰਸਾਸ ਰਫ਼ਲਾਂ ਤੇ ਇਕ ਪਿਸਤੌਲ ਲੈ ਕੇ ਭੱਜ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਐੱਸਪੀਓ ਨੂੰ ਫੜਨ ਲਈ ਪੂਰੀ ਕਸ਼ਮੀਰ ਘਾਟੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਘਾਟੀ 'ਚ ਐੱਸਪੀਓ ਨਾਲ ਜੁੜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਵੇਂ ਅੱਤਵਾਦੀਆਂ ਵੱਲੋਂ ਐੱਸਪੀਓ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦੇਣਾ ਤੇ ਐੱਸਪੀਓ ਵੱਲੋਂ ਅਸਤੀਫੇ ਦੇਣਾ। ਸੁਰੱਖਿਆ ਬਲਾਂ ਅਤੇ ਸੂਬੀ ਪੁਲਿਸ ਨੇ ਐੱਸਪੀਓ ਨੂੰ ਫੜਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਆਦਿਲ ਬਸ਼ੀਰ ਸ਼ੇਖ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦੋ ਲੱਖ ਰੁਪਏ ਦੇਣ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
from Punjabi News -punjabi.jagran.com https://ift.tt/2IoGV6z
via IFTTT
No comments:
Post a Comment