Responsive Ads Here

Friday, July 24, 2020

ਰੱਖੜੀ 'ਤੇ ਕੋਰੋਨਾ ਦਾ 'ਬੰਧਨ', ਇਸ ਵਾਰ ਭੈਣਾਂ ਇਨ੍ਹਾਂ 28 ਦੇਸ਼ਾਂ 'ਚ ਹੀ ਭੇਜ ਸਕਣਗੀਆਂ ਰੱਖੜੀਆਂ ਪਹਿਲਾਂ ਜਾਂਦੀ ਸੀ 104 ਦੇਸ਼ਾਂ 'ਚ

ਸੁਰੇਸ਼ ਕਾਮਰਾ, ਪਟਿਆਲਾ : ਕੋਰੋਨਾ ਵਾਇਰਸ ਦਾ ਪ੍ਰਭਾਵ ਰੱਖੜੀ ਦੇ ਤਿਓਹਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਜਿਥੇ ਭੈਣਾਂ ਕਿਸੇ ਵੀ ਦੇਸ਼ 'ਚ ਰਹਿੰਦੇ ਆਪਣੇ ਭਰਾਵਾਂ ਨੂੰ ਰੱਖੜੀਆਂ ਭੇਜ ਸਕਦੀਆਂ ਸਨ, ਉਥੇ ਹੀ ਹੁਣ ਕੋਰੋਨਾ ਕਾਰਨ ਕੇਵਲ 28 ਦੇਸ਼ਾਂ 'ਚ ਰੱਖੜੀਆਂ ਭੇਜੀਆਂ ਜਾ ਸਕਣਗੀਆਂ। ਵਿਦੇਸ਼ਾਂ 'ਚ ਰਹਿ ਰਹੇ ਭਰਾਵਾਂ ਲਈ ਰੱਖੜੀਆਂ ਤੋਂ ਇਲਾਵਾ ਗਿਫਟ ਜਾਂ ਸ਼ਗਨ ਦੀ ਸਮੱਗਰੀ ਭੇਜਣ ਲਈ ਡਾਕ ਵਿਭਾਗ ਨੇ ਦੋ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਪਹਿਲੀ ਹੈ ਐਕਸਪ੍ਰੈੱਸ ਮੇਲ ਸਰਵਿਸ (ਈਐੱਮਐੱਸ) ਸਪੀਡ ਪੋਸਟ ਤੇ ਦੂਜੀ ਹੈ ਇੰਟਰਨੈਸ਼ਨਲ ਟਰੈਕ ਪ੍ਰੈਕੇਟਸ ਸਰਵਿਸ (ਆਈਟੀਪੀਸੀਐੱਸ)। ਡਾਕ ਵਿਭਾਗ ਦੀ ਮੰਡਲ ਅਧਿਕਾਰੀ ਆਰਤੀ ਵਰਮਾ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਤੋਂ ਪਹਿਲਾਂ 104 ਦੇਸ਼ਾਂ 'ਚ ਰੱਖੜੀਆਂ ਭੇਜੀਆਂ ਜਾਂਦੀਆਂ ਸਨ। ਹੁਣ ਇਨ੍ਹਾਂ ਸਾਰੇ ਦੇਸ਼ਾਂ 'ਚ ਰੱਖੜੀਆਂ ਭੇਜਣੀਆਂ ਮੁਸ਼ਕਿਲ ਹਨ। ਫਿਰ ਵੀ ਡਾਕ ਵਿਭਾਗ ਨੇ 28 ਦੇਸ਼ਾਂ ਦੇ ਨਾਲ ਕਰਾਰ ਕਰ ਕੇ ਰੱਖੜੀਆਂ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ।

ਇਨ੍ਹਾਂ ਦੇਸ਼ਾਂ 'ਚ ਜਾ ਸਕਣਗੀਆਂ ਰੱਖੜੀਆਂ

ਸਪੀਡ ਪੋਸਟ ਰਾਹੀਂ ਆਸਟ੍ਰੀਆ, ਬਹਿਰੀਨ, ਬੰਗਲਾ ਦੇਸ਼, ਬੈਲਜੀਅਮ, ਭੂਟਾਨ, ਕੈਨੇਡਾ, ਡੈੱਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਹੰਗਰੀ, ਇਟਲੀ, ਮੈਕਸਿਕੋ, ਨੀਦਰਲੈਂਡ, ਨਾਰਵੇ, ਓਮਾਨ, ਸਾਊਦੀ ਅਰਬ, ਸਵੀਡਨ, ਸਵਿਟਜ਼ਰਲੈਂਡ, ਯੂਏਈ, ਯੂਕੇ, ਯੂਕਰੇਨ, ਅਮਰੀਕਾ ਤੇ ਵੀਅਤਨਾਮ 'ਚ ਰੱਖੜੀ ਭੇਜੀ ਜਾ ਸਕੇਗੀ, ਜਦਕਿ ਆਈਟੀਪੀਐੱਸ ਰਾਹੀਂ ਭੂਟਾਨ, ਫਿਲਪੀਨ ਤੇ ਵੀਅਤਨਾਮ 'ਚ ਰੱਖੜੀਆਂ ਭੇਜੀਆਂ ਜਾ ਸਕਣਗੀਆਂ।


ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਵੰਡੀਆਂ ਜਾਣਗੀਆਂ ਰੱਖੜੀਆਂ

ਇਸ ਵਾਰ ਜਿਥੇ ਸੀਮਤ ਦੇਸ਼ਾਂ 'ਚ ਰੱਖੜੀਆਂ ਭੇਜੀਆਂ ਜਾ ਸਕਣਗੀਆਂ, ਉਥੇ ਹੀ ਡਾਕ ਵਿਭਾਗ ਨੇ ਕੋਸ਼ਿਸ਼ ਕੀਤੀ ਹੈ ਕਿ ਦੇਸ਼ 'ਚ ਰੱਖੜੀਆਂ ਦੀ ਵੰਡ ਵੱਧ ਤੋਂ ਵੱਧ ਹੋ ਸਕੇ। ਇਸ ਵਾਰ ਸ਼ਨਿੱਚਰਵਾਰ (1 ਅਗਸਤ) ਤੇ ਐਤਵਾਰ (2 ਅਗਸਤ) ਨੂੰ ਵੀ ਰੱਖੜੀ ਵੰਡੀ ਜਾਵੇਗੀ।

ਵਾਟਰ ਪਰੂਫ ਵਿਸ਼ੇਸ਼ ਲਿਫਾਫ਼ੇ ਤਿਆਰ

ਡਾਕ ਵਿਭਾਗ ਨੇ ਇਸ ਵਾਰ ਰੱਖੜੀ ਨੂੰ ਬਰਸਾਤ ਤੋਂ ਬਚਾਉਣ ਲਈ ਵਾਟਰ ਪਰੂਫ ਲਿਫਾਫ਼ੇ ਤਿਆਰ ਕੀਤੇ ਹਨ। ਇਕ ਲਿਫਾਫ਼ਾ ਪੰਜ ਰੁਪਏ ਦਾ ਹੈ।

ਲਿਫਾਫ਼ੇ 'ਰੱਖੜੀ' ਲਿਖਣਾ ਹੋਵੇਗਾ ਜ਼ਰੂਰੀ

ਡਾਕ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਲਿਫਾਫ਼ੇ 'ਤੇ 'ਰੱਖੜੀ' ਜ਼ਰੂਰ ਲਿਖਿਆ ਜਾਵੇ ਤਾਂ ਜੋ ਵਿਭਾਗ ਦੇ ਮੁਲਾਜ਼ਮ ਉਕਤ ਡਾਕ ਨੂੰ ਪਹਿਲ ਦੇ ਆਧਾਰ 'ਤੇ ਪਹੁੰਚਾ ਸਕਣ।



from Punjabi News -punjabi.jagran.com https://ift.tt/3f36I2K
via IFTTT

No comments:

Post a Comment