ਪੱਤਰ ਪ੍ਰੇਰਕ, ਕਲਾਨੌਰ : ਸੋਮਵਾਰ ਨੂੰ ਕਲਾਨੌਰ ਸਥਿਤ ਪਰਜਾਪਤ ਭਵਨ ਵਿਖੇ ਡਵੀਜ਼ਨਲ ਡਿਪਟੀ ਡਾਇਰੈਕਟਰ ਜੰਲਧਰ ਦੇ ਅਦੇਸਾਂ ਤਹਿਤ ਡੀਡੀਪੀਓ ਹਰਿਜੰਦਰ ਸਿੰਘ, ਬੀਡੀਪੀਓ ਅਮਨਦੀਪ ਕੌਰ ਦੀ ਦੇਖਰੇੇਖ ਹੇੇਠ ਸ਼ੁਰੂ ਕੀਤੀ ਗਈ ਛੇਵੇਂ ਗੇੜ ਦੀ ਬੋਲੀ ਦੌਰਾਨ 190 ਏਕੜ ਜਮੀਨ ਦੀ ਬੋਲੀ 44 ਲੱਖ 6 ਹਜਾਰ 'ਚ ਹੋਈ ਹੈ। ਜਦਕਿ ਸੱਤਵੇ ਪੜਾਅ ਦੀ ਬੋਲੀ ਸ਼ੁੱਕਰਵਾਰ ਨੂੰ ਹੋਵੇਗੀ ਇਹ ਜਾਣਕਾਰੀ ਡੀਡੀਪੀਓ ਹਰਜਿੰਦਰ ਸਿੰਘ ਸੰਧੂ ਨੇ ਦਿੰਦਿਆਂ ਦੱਸਿਆ ਕਿ ਕਲਾਨੌਰ ਪੰਚਾਇਤ ਦੀ 1207 ਏਂਕੜ ਜ਼ਮੀਨ ਦੀ ਬੋਲੀ ਛੇ ਪੜਾਵਾਂ ਵਿਚ 941 ਏਕੜ ਜਮੀਨ ਦੀ 2 ਕਰੌੜ 56 ਲੱਖ 11 ਹਜਾਰ 'ਚ ਬੋਲੀ ਕੀਤੀ ਜਾ ਚੁੱਕੀ ਹੈ। ਡੀਡੀਪੀਓ ਹਰਜਿੰਦਰ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੱਤਵੇਂ ਪੜਾਅ ਦੀ ਬੋਲੀ ਹੋਵੇਗੀ। ਇਸ ਮੌਕੇ 'ਤੇ ਬੀਡੀਪੀਓ ਅਮਨਦੀਪ ਕੌਰ, ਸੈਕਟਰੀ ਰਾਜੇਸ਼ ਕੁਮਾਰ, ਜਸਬੀਰ ਸਿੰਘ ਕਾਹਲੋਂ ਵਾਇਸ ਪ੫ਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਸੁਖਜੀਤ ਸਿੰਘ ਪੀਰੋਪਿੰਡੀ, ਦਿਲਬਾਗ ਸਿੰਘ, ਪ੫ੀਤਮ ਸਿੰਘ, ਗੁਰਪ੫ੀਤ ਸਿੰਘ ਬੜੀਲ੍ਹਾ, ਦਾਰਾ ਸਿੰਘ ਕਲਾਨੌਰ, ਭਗਵਾਨ ਸਿੰਘ ਬੜੀਲ੍ਹਾ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/2LZ855l
via IFTTT
No comments:
Post a Comment