ਫੋਟੋ 117 ਤੇ 117 ਏ ਪੀ - ਤਲਵਾੜਾ ਸਬਜ਼ੀ ਮੰਡੀ ਚੌਂਕ ਤੇ ਮੋਦੀ ਸਰਕਾਰ ਖ਼ਿਲਾਫ਼ ਵਿਧਾਇਕ ਅਰੁਣ ਡੋਗਰਾ ਦੀ ਅਗਵਾਈ 'ਚ ਧਰਨਾ ਦਿੰਦੇ ਹੋਏ ਤੇ ਸੰਬੋਧਿਤ ਕਰਦੇ ਵਿਧਾਇਕ ਅਰੁਣ ਡੋਗਰਾ।
-
ਅਨੁਰਾਗ ਸ਼ਰਮਾ, ਤਲਵਾੜਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ 'ਚ ਰੋਜਾਨਾ ਹੋ ਰਹੇ ਵਾਧੇ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਤਲਵਾੜਾ ਦੇ ਸਬਜ਼ੀ ਮੰਡੀ ਚੌਂਕ 'ਚ ਬਲਾਕ ਕਾਂਗਰਸ ਤਲਵਾੜਾ ਦੇ ਪ੫ਧਾਨ ਕੈਪਟਨ ਧਰਮ ਸਿੰਘ ਵੱਲੋਂ ਹਲਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਮਿੱਕੀ ਦੀ ਅਗਵਾਈ 'ਚ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਵੱਖ ਵੱਖ ਕਾਂਗਰਸੀ ਆਗੂ ਵਿਕਾਸ ਗੋਗਾ, ਬਲਕਿ੫ਸ਼ਨ ਮਹਿਤਾ, ਚੌਧਰੀ ਮੋਹਨ ਲਾਲ , ਕੈਪਟਨ ਓਮਕਾਰ ਸਿੰਘ ਨਿਧੜਕ ਆਗੂ ਅਵਤਾਰ ਕਿ੫ਸ਼ਨ, ਮਾਸਟਰ ਮੇਲਾ ਸਿੰਘ, ਰਵਿੰਦਰ ਕੁਮਾਰ ਆਦਿ ਨੇ ਕੇਂਦਰ ਦੀਆਂ ਦੇਸ਼ ਵਿਰੋਧੀ ਨੀਤੀਆਂ ਤੇ ਆਏ ਦਿਨ ਤੇਲ ਦੀਆਂ ਕੀਮਤਾਂ 'ਚ ਚੋਖਾ ਵਾਧਾ ਕਰ ਜਿਸ ਕਾਰਨ ਟ੫ਾਂਸਪੋਰਟ 'ਚ ਵੱਡੀ ਹਲਚਲ ਪੈਦਾ ਹੋਈ ਹੈ। ਉਸ ਕਾਰਨ ਮਹਿੰਗਾਈ 'ਚ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਆਮ ਵਿਅਕਤੀ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਲੋਕ ਲਭਾਓ ਲਾਰੇ ਲੈ ਕੇ ਦੇਸ਼ ਦੀ ਜਨਤਾ ਨੂੰ ਹਰ ਪਾਸਿਓ ਰਗੜਾ ਫੇਰੀਆ ਹੈ। ਧਰਮ ਤੇ ਮਜ਼ਹਬ ਦੇ ਨਾਂ 'ਤੇ ਵੰਡਿਆ ਹੈ। ਪੰਜਾਬ 'ਚ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਇਸ ਮੌਕੇ ਤੇ ਵਿਧਾਇਕ ਅਰੁਣ ਡੋਗਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਨਤਾ ਨੂੰ ਠਗਣ ਦਾ ਕੰਮ ਕੀਤਾ ਹੈ, ਇਸ ਲਈ 2019 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਚਲਦਾ ਕਰ ਦੇਵੇਗੀ, ਤੇਲ ਨੂੰ ਜੀਐੱਸਟੀ ਦੇ ਦਾਇਰੇ 'ਚ ਨਾ ਲਿਆਉਣ ਮੋਦੀ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਤੇਲ ਦੇ ਮੁੱਲ ਵਧਣ ਵੱਲੋਂ ਕਿਸਾਨ ਤੇ ਆਮ ਜਨਤਾ ਦੁਖੀ ਹੈ।
ਇਸ ਮੌਕੇ ਅਨੇਕਾਂ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਮਹਿੰਗਾਈ ਲਈ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਚੰਗੇ ਦਿਨ ਦਾ ਸੁਪਨਾ ਦਿਖਾ ਕੇ ਸੱਤਾ 'ਚ ਆਈ ਭਾਜਪਾ ਨੇ ਤੇਲ ਪੈਟਰੋਲ ਦੀਆਂ ਕੀਮਤਾਂ ਦੀ ਰਾਖੀ ਤੇਲ ਕੰਪਨੀਆਂ ਦੇ ਹਵਾਲੇ ਕਰਕੇ ਕਿਸਾਨਾਂ ਤੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ ਵੱਡੇ ਘਰਾਣੇ ਦੇ ਲੋਕਾਂ ਨੂੰ ਸਿੱਧੇ ਤੌਰ 'ਤੇ ਫ਼ਾਇਦਾ ਦਿੱਤਾ ਹੈ। ਸਟੇਜ ਦਾ ਸੰਚਾਲਨ ਕਰ ਰਹੇ, ਯੂਥ ਕਾਂਗਰਸ ਦੇ ਨਿਧੱੜਕ ਨੇਤਾ ਡਾ.ਵਿਕਾਸ ਗੋਗਾ ਨੇ ਕਿਹਾ ਕਿ ਅਮਿਤ ਸ਼ਾਹ, ਮੋਦੀ ਦੇਸ਼ 'ਚ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣਾ ਦੇਸ਼ ਦੀ ਜਨਤਾ ਦਾ ਫਰਜ਼ ਬਣ ਗਿਆ ਹੈ। ਇਸ ਮੌਕੇ ਬਲਾਕ ਕਾਂਗਰਸ ਪ੫ਧਾਨ ਕੈਪਟਨ ਧਰਮ ਸਿੰਘ, ਬਾਲਕਿ੫ਸ਼ਣ ਮਹਿਤਾ, ਜੋਗਿੰਦਰ ਪਾਲ ਸ਼ਿੰਦਾ ,ਕਸ਼ਮੀਰ ਸਿੰਘ, ਪਰਮਿੰਦਰ ਟੀਨੂੰ, ਬੀਏਸ ਬੱਲੀ, ਨਰਿੰਦਰ ਸਿੰਘ, ਪੱਪੂ ਠਾਕੁਰ, ਮੁਨੀਸ਼ ਚੱਡਾ, ਸਨੀ ਅਰੋੜਾ, ਪ੫ੀਤਮ ਸਿੰਘ, ਮੁਨੀਸ਼ ਪੁਰੀ, ਕੈਪਟੇਨ ਓਕਾਰ ਸਿੰਘ, ਬਲਾਕ ਸਮਤੀ ਦੇ ਵਾਈਸ ਪ੫ਧਾਨ ਪ੫ੀਤਮ ਸਿੰਘ, ਮੋਹਨ ਲਾਲ, ਅਵਤਾਰ ਕਿ੫ਸ਼ਨ, ਵਿਜੈ ਸ਼ਰਮਾ, ਪਵਨ ਸ਼ਰਮਾ ਏਮਡੀ, ਪਰਵੀਨ ਟਿੰਕੂ, ਛਜੂ ਰਾਮ ਭੋਲ, ਸ਼ਸ਼ੀ ਵਾਲਾ, ਮੰਜੂ, ਸੰਜੀਵ ਪ੫ਧਾਨ, ਤਰਨਜੀਤ ਬੋਬੀ, ਰਮਨ ਸ਼ੈਂਕੀ ਸੰਜੀਵ ਰਾਣਾ, ਬਿੱਲਾ, ਸਕੱਤਰ ਸਿੰਘ, ਸੁਰਿੰਦਰ ਸਿੰਘ ਦਸੂਹਾ, ਭੂਪਿੰਦਰ ਸਿੰਘ, ਅਨਮੋਲ, ਰਿੰਕੂ, ਅਜੈ ਠਾਕੁਰ, ਅਮਿਤ ਖੁਰਾਨਾ, ਊਸ਼ਾ ਦੇਵੀ, ਸ਼ਸ਼ੀ ਠਾਕੁਰ, ਸਮੇਤ ਵੱਡੀ ਤਾਦਾਦ 'ਚ ਕਾਂਗਰਸ ਨੇਤਾ ਤੇ ਨੌਜਵਾਨ ਇਸ ਧਰਨੇ 'ਚ ਸ਼ਾਮਿਲ ਹੋਏ। ਕੜਕਦੀ ਗਰਮੀ ਚ ਧਰਨਾ ਇੱਕ ਘੰਟੇ ਤੱਕ ਚੱਲਿਆ।
from Punjabi News -punjabi.jagran.com https://ift.tt/2HpUaSk
via IFTTT
No comments:
Post a Comment