Responsive Ads Here

Monday, July 30, 2018

ਚੋਰੀ ਦੇ ਦੋ ਪਹੀਆ ਵਾਹਨਾਂ ਸਮੇਤ ਦੋ ਕਾਬੂ

ਰਾਕੇਸ਼ ਗਾਂਧੀ, ਜਲੰਧਰ : ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਤੇ ਡੀਐੱਸਪੀ ਸ਼ਾਹਕੋਟ ਦਿਲਬਾਗ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਥਾਣਾ ਮੁਖੀ ਲੋਹੀਆਂ ਨੂੰ ਉਸ ਵੱਲੋਂ ਇਕ ਵੱਡੀ ਸਫਲਤਾ ਹੱਥ ਲੱਗੀ ਜਦ ਉਨ੍ਹਾਂ ਨੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ ਵਾਹਨ ਬਰਾਮਦ ਕੀਤੇ। ਜਾਣਕਾਰੀ ਦਿੰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਮੁਖੀ ਸੁਰਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੋਹੀਆਂ ਦੇ ਬੰਨ੍ਹ ਚਿੱਟੀ ਵੇਈਂ ਦੇ ਨਜ਼ਦੀਕੀ ਵਸੇ ਪਿੰਡ ਨੱਲ 'ਚ ਦੋ ਨੌਜਵਾਨ ਚੋਰੀ ਦੇ ਦੋ ਪਹੀਆ ਵਾਹਨ ਵੇਚਣ ਦੀ ਤਾਕ ਵਿਚ ਘੁੰਮ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਦੋ ਪਹੀਆ ਵਾਹਨ ਬਰਾਮਦ ਕਰ ਲਏ। ਉਕਤ ਨੌਜਵਾਨਾਂ ਦੀ ਪਛਾਣ ਜਿੰਦਾ ਸਿੰਘ ਉਰਫ ਜਿੰਦੀ ਵਾਸੀ ਲਹਿਰ ਬੇਟ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਤੇ ਮੋੜਾ ਸਿੰਘ ਵਾਸੀ ਸੂਦਾਂ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ। ਉਨ੍ਹਾਂ ਕੋਲੋਂ ਨੌਂ ਮੋਟਰਸਾਈਕਲ, ਇਕ ਐਕਟਿਵਾ ਤੇ ਇਕ ਗੀਜ਼ਰ ਬਰਾਮਦ ਹੋਇਆ ਹੈ। ਪੁੱਛ-ਪੜਤਾਲ 'ਚ ਪਤਾ ਲੱਗਾ ਹੈ ਕਿ ਦੋਵਾਂ 'ਤੇ ਇਸ ਤੋਂ ਪਹਿਲਾਂ ਵੀ ਕਈ ਥਾਣਿਆਂ 'ਚ ਮਾਮਲੇ ਦਰਜ ਹਨ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।



from Punjabi News -punjabi.jagran.com https://ift.tt/2uYXfFI
via IFTTT

No comments:

Post a Comment