Responsive Ads Here

Monday, July 30, 2018

ਗੁਰੂ ਨੂੰ ਮੰਨੋ ਪਰ ਗੁਰੂ ਦੀ ਵੀ ਮੰਨੋ : ਸ਼ੂਨਯ ਪ੍ਰਭੂ

ਸੀਟੀਪੀ129, ਸਤਲੁਜ ਦਰਿਆ ਦੇ ਕਿਨਾਰੇ ਸ਼ਨੀਗਾਓਂਂ ਵਿਖੇ ਭਗਵਾਨ ਸ਼ਨੀਦੇਵ ਦੀ ਆਰਤੀ ਕਰਦੇ ਹੋਏ ਸ਼ੂਨਯ ਪ੍ਰਭੂ ਤੇ ਸ਼ਰਧਾਲੂ।

ਸਤਿੰਦਰ ਸ਼ਰਮਾ,ਫਿਲੌਰ : ਸਥਾਨਕ ਸਤਲੁਜ ਦਰਿਆ ਦੇ ਕਿਨਾਰੇ ਸ਼ਨੀਗਾਓਂ ਵਿਖੇ ਪ੍ਰਵਚਨ ਕਰਦੇ ਹੋਏ ਸ਼ਨੀਮੰਦਿਰ ਦੇ ਮੁਖੀ ਸ਼ੂਨਯ ਪ੍ਰਭੂ ਨੇ ਕਿਹਾ ਕਿ ਅਸੀਂ ਲੋਕ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ, ਸਾਨੂੰ ਚਾਹੀਦਾ ਹੈ ਕਿ ਉਸ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ। ਉਨ੍ਹਾਂ ਕਿਹਾ ਕਿ ਗੁਰੂ ਹੀ ਮਨੁੱਖ ਨੂੰ ਜ਼ਿੰਦਗੀ ਦੇ ਹਨ੍ਹੇਰੇ ਚੋਂ ਚਾਨਣ ਵੱਲ ਲੈ ਕੇ ਆਉਂਦਾ ਹੈ। ਇਨਸਾਨ ਗੁਰੂ ਅਤੇ ਪਰਮਾਤਮਾ 'ਤੇ ਭਰੋਸਾ ਕਰਨ ਦੀ ਬਜਾਏ ਸਦਾ ਆਪਣੀ ਚਤੁਰਾਈ ਤੇ ਅਕਲ 'ਤੇ ਹੀ ਜ਼ਿਆਦਾ ਭਰੋਸਾ ਕਰਦਾ ਹੈ, ਉਲਟਾ ਕਈ ਵਾਰ ਉਹ ਗੁਰੂ ਤੇ ਪਰਮਾਤਮਾ ਨੂੰ ਵੀ ਆਪਣੀ ਸਮਝ ਅਨੁਸਾਰ ਹੀ ਚਲਉਣਾ ਚਾਹੁੰਦਾ ਹੈ। ਇਹੋ ਉਸ ਦੀ ਵੱਡੀ ਭੁੱਲ ਹੈ, ਨਾ ਸਮਝੀ ਕਾਰਨ ਉਹ ਪ੍ਰਭੂ ਦੀ ਹੋਂਦ ਨੂੰ ਸਮਝ ਹੀ ਨਹੀਂ ਪਾਉਂਦਾ। ਮਨੁੱਖ ਦੀ ਹੈਸੀਅਤ ਕੁਝ ਵੀ ਨਹੀਂ। ਉਸ ਨੂੰ ਚਾਹੀਦਾ ਹੈ ਕਿ ਉਹ ਪਰਮਾਤਮਾਂ ਦੇ ਚਰਨਾਂ 'ਚ ਨਮਿੱਤ ਮਾਤਰ ਹੋ ਕੇ ਜੀਵਨ ਦਾ ਅਨੰਦ ਲਏ। ਆਖ਼ਰ 'ਚ ਉਨ੍ਹਾਂ ਨੇ ਆਰਤੀ ਕਰਕੇ ੍ਰਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ।



from Punjabi News -punjabi.jagran.com https://ift.tt/2LZOHVu
via IFTTT

No comments:

Post a Comment