Responsive Ads Here

Monday, July 30, 2018

ਮਿਡਲ ਲੇਖ

ਦੇਸ਼ ਲਈ ਮਰ-ਮਿਟਣ ਵਾਲਾ ਸ਼ਹੀਦ ਊਧਮ ਸਿੰਘ

-ਸੰਤੋਖ ਸਿੰਘ ਸੰਧੂ

ਦਸ ਅਪ੫ੈਲ, 1919 ਨੰੂ ਰਿਵੋਲਟ ਐਕਟ ਤਹਿਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੰੂ ਗਿ੫ਫ਼ਤਾਰ ਕਰ ਲਿਆ ਗਿਆ। ਇਨ੍ਹਾਂ ਆਗੂਆਂ ਵਿਚ ਸੱਤਿਆ ਪਾਲ ਅਤੇ ਸੈਫ਼ੂਦੀਨ ਕਿਚਲੂ ਵੀ ਸ਼ਾਮਿਲ ਸਨ। ਇਨ੍ਹਾਂ ਗਿ੍ਰਫ਼ਤਾਰੀਆਂ ਦਾ ਵਿਰੋਧ ਕਰਨ ਲਈ ਜੱਲਿ੍ਹਆਂਵਾਲਾ ਬਾਗ਼, ਅੰਮਿ੫ਤਸਰ ਵਿਚ 13 ਅਪ੫ੈਲ, 1919 ਨੰੂ ਕੋਈ ਵੀਹ ਕੁ ਹਜ਼ਾਰ ਲੋਕ ਇਕੱਠੇ ਹੋਏ ਸਨ। ਇਕੱਠ ਸ਼ਾਂਤਮਈ ਸੀ। ਅੰਬਰੋਂ ਅੱਗ ਵਰ੍ਹਾਉਂਦੀ ਗਰਮੀ ਵਿਚ ਲੋਕ ਅਮਨ-ਅਮਾਨ ਨਾਲ ਬੈਠੇ ਹੋਏ ਆਪਣੇ ਆਗੂਆਂ ਦੇ ਵਿਚਾਰਾਂ ਨੰੂ ਸੁਣ ਰਹੇ ਸਨ। ਇਸ ਇਕੱਠ ਵਿਚ ਹਾਜ਼ਰ ਲੋਕਾਂ ਨੰੂ ਕੁਝ ਨੌਜਵਾਨ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਕੋਈ ਭੜਕਾਹਟ ਨਹੀਂ ਸੀ। ਅਚਨਚੇਤ ਬਸਤੀਵਾਦੀ ਅੰਗਰੇਜ਼ੀ ਹਕੂਮਤ ਦੀ ਫ਼ੌਜ ਦਾ ਜਨਰਲ ਡਾਇਰ ਆਪਣੇ ਹਥਿਆਰਬੰਦ ਫ਼ੌਜੀਆਂ ਦੀ ਟੁਕੜੀ ਨਾਲ ਬਾਗ਼ ਵਿਚ ਦਾਖ਼ਲ ਹੋ ਕੇ ਬਾਗ਼ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੰਦਾ ਹੈ। ਬਾਗ਼ 'ਚੋਂ ਬਾਹਰ ਨਿਕਲਣ ਲਈ ਸਿਰਫ਼ ਇਕ ਛੋਟੀ ਜਿਹੀ ਖਿੜਕੀ ਰਹਿ ਜਾਂਦੀ ਹੈ ਜਿਸ ਵਿੱਚੋਂ ਦੀ ਇੱਕੋ ਸਮੇਂ ਸਿਰਫ਼ ਇਕ ਵਿਅਕਤੀ ਹੀ ਨਿਕਲ ਸਕਦਾ ਹੈ। ਜਨਰਲ ਡਾਇਰ ਨੇ ਬਾਗ਼ ਅੰਦਰ ਵੜਦਿਆਂ ਹੀ ਆਪਣੇ ਫ਼ੌਜੀਆਂ ਨੰੂ ਹਥਿਆਰ ਤਾਣ ਕੇ ਪੁਜ਼ੀਸ਼ਨਾਂ ਲੈਣ ਦਾ ਹੁਕਮ ਦਿੱਤਾ। ਫਿਰ ਅੱਖ ਝਪਕਦਿਆਂ ਹੀ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ। ਉਸ ਹਥਿਆਰਬੰਦ ਫ਼ੌਜੀ ਦਸਤੇ ਨੇ ਨਿਹੱਥੇ ਅਤੇ ਸ਼ਾਂਤਮਈ ਬੈਠੇ ਅੰਦੋਲਨਕਾਰੀਆਂ 'ਤੇ ਗੋਲ਼ੀਆਂ ਦਾ ਮੀਂਹ ਵਰ੍ਹਾਅ ਦਿੱਤਾ। ਹਰ ਪਾਸੇ ਚੀਕ-ਚਿਹਾੜਾ ਪੈ ਗਿਆ ਸੀ।¢ਲਾਸ਼ਾਂ ਹੀ ਲਾਸ਼ਾਂ ਖਿੱਲਰੀਆਂ ਪਈਆਂ ਸਨ। ਕੁਝ ਲੋਕ ਕੰਧਾਂ ਟੱਪ ਕੇ ਅਤੇ ਕੁਝ ਉਸ ਛੋਟੀ ਜਿਹੀ ਖਿੜਕੀ ਰਾਹੀਂ ਜਾਨ ਬਚਾ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਸਨ। ਅੰਦੋਲਨਕਾਰੀਆਂ ਨੰੂ ਪਾਣੀ ਪਿਲਾਉਣ ਵਾਲੇ ਕੁਝ ਨੌਜਵਾਨ ਵੀ ਕਿਸੇ ਤਰ੍ਹਾਂ ਇਸ ਖ਼ੂਨੀ ਹੋਲੀ ਵਿਚੋਂ ਬਚ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਸਨ। ਇਨ੍ਹਾਂ ਵਿਚ ਇਕ ਊਧਮ ਸਿੰਘ ਨਾਂ ਦਾ ਨੌਜਵਾਨ ਵੀ ਸੀ। ਉਸ ਨੇ ਇਹ ਸਾਰਾ ਖ਼ੂਨੀ ਸਾਕਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਸ ਦੇ ਮਨ ਵਿਚ ਸਹਿਮ ਅਤੇ ਗੁੱਸਾ ਸੀ। ਊਧਮ ਸਿੰਘ ਨੰੂ ਇਸ ਖ਼ੂਨੀ ਸਾਕੇ ਦੀ ਵਾਰ-ਵਾਰ ਯਾਦ ਆਉਂਦੀ ਸੀ।¢ਉਸ ਦਾ ਮਨ ਅੰਗਰੇਜ਼ੀ ਹਕੂਮਤ ਵਿਰੁੱਧ ਗੁੱਸੇ ਨਾਲ ਭਰ ਜਾਂਦਾ ਸੀ। ਇਸ ਗੁੱਸੇ ਨੇ ਉਸ ਨੰੂ ਇਨਕਲਾਬੀ ਬਣਾ ਦਿੱਤਾ।

ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੰੂ ਸੁਨਾਮ ਵਿਖੇ ਪਿਤਾ ਟਹਿਲ ਸਿੰਘ ਕੰਬੋਜ ਦੇ ਘਰ ਹੋਇਆ। ਉਸ ਦਾ ਬਚਪਨ 'ਚ ਨਾਂ ਸ਼ੇਰ ਸਿੰਘ ਰੱਖਿਆ ਗਿਆ ਸੀ। ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫਾਟਕ ਉਤੇ ਚੌਕੀਦਾਰ ਵਜੋਂ ਨੌਕਰੀ ਕਰਦੇ ਸੀ।¢ ਊਧਮ ਸਿੰਘ ਦੀ ਜਦ ਉਮਰ ਕੋਈ 5-6 ਸਾਲ ਦੀ ਸੀ ਤਾਂ ਉਸ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ। ਉਸ ਦਾ ਇਕ ਵੱਡਾ ਭਰਾ ਸੀ ਜਿਸ ਦਾ ਨਾਂ ਮੁਕਤਾ ਸਿੰਘ ਸੀ। ਕਿਸੇ ਨੇ ਦੋਹਾਂ ਭਰਾਵਾਂ ਨੰੂ ਅੰਮਿ੫ਤਸਰ ਦੇ ਕੇਂਦਰੀ ਖ਼ਾਲਸਾ ਅਨਾਥ ਆਸ਼ਰਮ ਵਿਚ 24 ਅਕਤੂਬਰ 1907 ਨੰੂ ਭਰਤੀ ਕਰਵਾ ਦਿੱਤਾ। ਆਸ਼ਰਮ ਵਿਚ ਦੋਹਾਂ ਭਰਾਵਾਂ ਨੰੂ ਸਿੱਖ ਸਜਾਇਆ ਗਿਆ। ਉਨ੍ਹਾਂ ਦੇ ਨਾਂ ਬਦਲ ਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਦਿੱਤੇ ਗਏ। ਸੰਨ 1917 ਵਿਚ ਸਾਧੂ ਸਿੰਘ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਅਤੇ ਊਧਮ ਸਿੰਘ ਪਰਿਵਾਰ 'ਚ ਇਕੱਲਾ ਰਹਿ ਗਿਆ।

ਸੰਨ 1918 ਵਿਚ ਦਸਵੀਂ ਜਮਾਤ ਪਾਸ ਕਰਨ ਉਪਰੰਤ ਊਧਮ ਸਿੰਘ ਆਸ਼ਰਮ ਨੰੂ ਛੱਡ ਕੇ ਅਫ਼ਰੀਕਾ ਚਲਾ ਗਿਆ। ਉੱਥੇ ਕੁਝ ਦੇਰ ਰਹਿਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਉੱਥੇ ਉਹ ਬੱਬਰ ਅਕਾਲੀਆਂ ਦੀਆਂ ਸਰਗਰਮੀਆਂ ਤੋਂ ਬੜਾ ਪ੫ਭਾਵਤ ਹੋਇਆ ਅਤੇ ਸੰਨ 1924 ਵਿਚ ਉਹ ਗਦਰ ਪਾਰਟੀ ਵਿਚ ਸ਼ਾਮਿਲ ਹੋ ਗਿਆ। ਉਹ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਗਰੁੱਪ ਤੋਂ ਬੜਾ ਪ੫ਭਾਵਿਤ ਸੀ। ਸੰਨ 1927 ਵਿਚ ਉਹ ਕੁਝ ਪਿਸਤੌਲ ਅਤੇ ਅਸਲਾ ਲੁਕਾ ਕੇ ਵਾਪਸ ਭਾਰਤ ਆ ਗਿਆ ਪਰ ਅੰਮਿ੫ਤਸਰ ਵਿਚ ਪੁਲਿਸ ਨੇ ਉਸ ਨੰੂ ਗਿ੫ਫ਼ਤਾਰ ਕਰ ਲਿਆ। ਉਸ 'ਤੇ ਗ਼ੈਰ ਲਾਇਸੈਂਸੀ ਅਸਲਾ ਰੱਖਣ ਦਾ ਕੇਸ ਬਣ ਗਿਆ। ਉਸ ਨੰੂ ਪੰਜ ਸਾਲ ਦੀ ਕੈਦ ਹੋ ਗਈ। ਸੰਨ 1931ਵਿਚ ਉਸ ਦੀ ਜੇਲ੍ਹ ਤੋਂ ਰਿਹਾਈ ਹੋਈ ਪਰ ਪੰਜਾਬ ਦੀ ਪੁਲਿਸ ਵੱਲੋਂ ਉਸ ਦੀਆਂ ਸਰਗਰਮੀਆਂ ਉਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਸੀ। ਉਹ ਪੰਜਾਬ ਤੋਂ ਕਸ਼ਮੀਰ ਵੱਲ ਚਲਾ ਗਿਆ ਅਤੇ ਇੰਝ ਪੁਲਿਸ ਤੋਂ ਬਚਦਾ ਹੋਇਆ ਉਹ ਜਰਮਨ ਪੁੱਜਣ ਵਿਚ ਕਾਮਯਾਬ ਹੋ ਗਿਆ। ਸੰਨ 1934 ਵਿਚ ਊਧਮ ਸਿੰਘ ਲੰਡਨ ਪਹੁੰਚ ਗਿਆ। ਉੱਥੇ ਉਸ ਨੰੂ ਮੋਟਰ ਮਕੈਨਿਕ ਦੀ ਨੌਕਰੀ ਮਿਲ ਗਈ। ਉੱਥੇ ਉਹ ਜੱਲਿ੍ਹਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਦੀਆਂ ਯੋਜਨਾਵਾਂ ਬਣਾਉਣ ਲੱਗਾ। ਉਹ ਜਨਰਲ ਡਾਇਰ ਨੰੂ ਮਾਰਨਾ ਚਾਹੁੰਦਾ ਸੀ ਪਰ ਜਦੋਂ ਉਹ ਕੈਦ ਭੁਗਤ ਰਿਹਾ ਸੀ ਤਾਂ ਉਸ ਸਮੇਂ ਜਨਰਲ ਡਾਇਰ ਨੰੂ ਲਗਾਤਾਰ ਦਿਲ ਦੇ ਕੁਝ ਦੌਰੇ ਪਏ ਅਤੇ ਉਸ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੰੂ ਲਾਹੌਰ ਸਾਜ਼ਿਸ਼ ਕੇਸ ਤਹਿਤ ਫਾਂਸੀ ਦੇ ਦਿੱਤੀ ਗਈ ਸੀ। ਇਸ ਘਟਨਾ ਨੇ ਊਧਮ ਸਿੰਘ ਉਤੇ ਹੋਰ ਵੀ ਗਹਿਰਾ ਅਸਰ ਕੀਤਾ। ਹੁਣ ਉਹ ਜੱਲਿ੍ਹਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦਾ ਜ਼ਿੰਮੇਵਾਰ ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੰੂ ਮੰਨੁਣ ਲੱਗਾ ਕਿਉਂਕਿ ਉਸ ਨੇ ਹੀ ਉਥੇ ਫ਼ੌਜੀ ਦਸਤੇ ਨੰੂ ਭੇਜਣ ਦੀ ਮਨਜ਼ੂਰੀ ਦਿੱਤੀ ਸੀ।

ਲੰਡਨ ਵਿਚ ਰਹਿੰਦਿਆਂ ਇਕ ਦਿਨ ਉਸ ਨੰੂ ਪਤਾ ਲੱਗਾ ਕਿ 13 ਮਾਰਚ 1940 ਨੰੂ ਲੰਡਨ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਆ ਐਸੋਸੀਏਸ਼ਨ ਵੱਲੋਂ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਨਾਲ ਮਿਲ ਕੇ ਇਕ ਸਮਾਗਮ ਕੀਤਾ ਜਾ ਰਿਹਾ ਹੈ। ਉਸ ਸਮਾਗਮ ਨੰੂ ਮਾਈਕਲ ਓਡਵਾਇਰ ਨੇ ਸੰਬੋਧਨ ਕਰਨਾ ਸੀ। ਮਾਈਕਲ ਓਡਵਾਇਰ ਜੱਲਿ੍ਹਆਂਵਾਲੇ ਬਾਗ਼ ਦੀ ਕਾਰਵਾਈ ਨੰੂ ਅਕਸਰ ਸਹੀ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਾਰ ਦਿੰਦਾ ਸੀ। ਉਹ ਜਿੱਥੇ ਵੀ ਕਿਸੇ ਸਮਾਗਮ ਵਿਚ ਬੋਲਦਾ ਸੀ, ਉੱਥੇ ਇਸ ਕਾਰਵਾਈ ਦਾ ਜ਼ਿਕਰ ਜ਼ਰੂਰ ਕਰਦਾ ਸੀ। ਊਧਮ ਸਿੰਘ ਲਈ ਆਪਣਾ ਮਿਸ਼ਨ ਪੂਰਾ ਕਰਨ ਵਾਸਤੇ ਇਹ ਸੁਨਹਿਰੀ ਮੌਕਾ ਸੀ।

ਉਸ ਸਮਾਗਮ ਵਾਲੇ ਦਿਨ ਊਧਮ ਸਿੰਘ ਇਕ ਪਿਸਤੌਲ ਗੋਲ਼ੀਆਂ ਨਾਲ ਭਰ ਕੇ ਲੁਕਾ ਕੇ ਅੰਦਰ ਚਲਾ ਗਿਆ। ਜਿਉਂ ਹੀ ਮਾਈਕਲ ਓਡਵਾਇਰ ਨੇ ਆਪਣੀ ਬਹਾਦਰੀ ਦੀ ਉਹ ਦਾਸਤਾਨ ਸੁਣਾਈ, ਊਧਮ ਸਿੰਘ ਨੇ ਪਿਸਤੌਲ ਵਿਚੋਂ ਪੰਜ ਗੋਲ਼ੀਆਂ ਦਾਗ ਦਿੱਤੀਆਂ। ਗੋਲ਼ੀ ਲੱਗਣ ਕਾਰਨ 75 ਸਾਲਾ ਓਡਵਾਇਰ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਕੁਝ ਗੋਲ਼ੀਆਂ ਹੋਰ ਲੋਕਾਂ ਨੂੰ ਵੀ ਲੱਗੀਆਂ ਜਿਨ੍ਹਾਂ ਵਿਚ ਲਾਰਡ ਜੈਟਲੈਂਡ ਸ਼ਾਮਲ ਸੀ। ਜੈਟਲੈਂਡ ਉਸ ਸਮਾਗਮ ਦੀ ਪ੫ਧਾਨਗੀ ਕਰ ਰਿਹਾ ਸੀ। ਹਾਲ ਵਿਚ ਹਫੜਾ-ਦਫੜੀ ਮਚ ਗਈ। ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਨ ਲੱਗੇ। ਭੀੜ ਵਿਚ ਸ਼ਾਮਲ ਹੋ ਕੇ ਊਧਮ ਸਿੰਘ ਉੱਥੋਂ ਬਚ ਕੇ ਨਿਕਲ ਸਕਦਾ ਸੀ¢ਪਰ ਉਹ ਉਥੋਂ ਨਹੀਂ ਦੌੜਿਆ। ਊਧਮ ਸਿੰਘ ਨੰੂ ਗਿ੫ਫ਼ਤਾਰ ਕਰ ਲਿਆ ਗਿਆ। ਉਸ 'ਤੇ ਮਾਈਕਲ ਓਡਵਾਇਰ ਨੰੁ ਕਤਲ ਕਰਨ ਦਾ ਕੇਸ ਬਣਿਆ। ਪਹਿਲੀ ਅਪ੫ੈਲ 1940 ਨੰੂ ਊਧਮ ਸਿੰਘ ਉਤੇ ਪਲਿਸ ਵੱਲੋਂ ਦੋਸ਼ ਆਇਦ ਕੀਤੇ ਗਏ ਅਤੇ 4 ਜੂਨ 1940 ਨੰੂ ਉਸ ਨੰੂ ਓਲਡ ਬੈਲੇ ਦੀ ਅਦਾਲਤ ਵਿਚ ਜੱਜ ਅਟਕਿੰਸਨ ਸਾਹਮਣੇ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੰੂ ਫਾਂਸੀ ਦੀ ਸਜ਼ਾ ਸੁਣਾਈ। 31 ਜੁਲਾਈ 1940 ਨੰੂ ਊਧਮ ਸਿੰਘ ਨੰੂ ਲੰਡਨ ਦੀ ਪੈਂਟਨਵਿਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ।

ਫਾਂਸੀ ਦੇ ਤਖਤੇ ਉਤੇ ਚੜ੍ਹਨ ਵੇਲੇ ਊਧਮ ਸਿੰਘ ਨੇ ਮੰਗ ਕੀਤੀ ਸੀ ਕਿ ਉਸ ਦੀਆਂ ਅਸਥੀਆਂ ਭਾਰਤ ਭੇਜੀਆਂ ਜਾਣ¢ ਪਰ ਬਸਤੀਵਾਦੀ ਅੰਗਰੇਜ਼ ਹਕੂਮਤ ਨੇ ਇਸ ਨੰੂ ਆਪਣਾ ਕੋਈ ਫਰਜ਼ ਨਾ ਸਮਝਦਿਆਂ ਇਸ ਉਤੇ ਕੋਈ ਅਮਲ ਨਾ ਕੀਤਾ। 70ਵਿਆਂ ਦੇ ਦਹਾਕੇ ਵਿਚ ਵਿਧਾਇਕ ਸਾਧੂ ਸਿੰਘ ਥਿੰਦ ਦੀ ਮੰਗ ਉਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੰੂ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣ ਦੀ ਮੰਗ ਕੀਤੀ। ਕੇਂਦਰ ਸਰਕਾਰ ਨੇ ਅੱਗੋਂ ਇੰਗਲੈਂਡ ਦੀ ਸਰਕਾਰ ਕੋਲ ਇਹ ਮੰਗ ਰੱਖੀ। ਸੰਨ 1974 ਵਿਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ। ਵਿਧਾਇਕ ਸਾਧੂ ਸਿੰਘ ਇੰਗਲੈਂਡ ਤੋਂ ਇਹ ਅਸਥੀਆਂ ਲੈ ਕੇ ਜਦ ਭਾਰਤ ਪੁੱਜੇ ਤਾਂ ਉਨ੍ਹਾਂ ਤੋਂ ਇਹ ਅਸਥੀਆਂ ਉਸ ਵੇਲੇ ਦੀ ਪ੫ਧਾਨ ਮੰਤਰੀ ਇੰਦਰਾ ਗਾਂਧੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੫ਧਾਨ ਸ਼ੰਕਰ ਦਿਆਲ ਸ਼ਰਮਾ ਅਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਪ੍ਰਾਪਤ ਕੀਤੀਆਂ। ਫਿਰ ਇਹ ਊਧਮ ਸਿੰਘ ਦੇ ਜਨਮ ਅਸਥਾਨ ਪਿੰਡ ਸੁਨਾਮ ਵਿਖੇ ਲਿਆ ਕੇ ਇਨ੍ਹਾਂ ਦਾ ਅੰਤਿਮ ਸਸਕਾਰ ਕਰਦਿਆਂ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ।

ਮੋ; +64-220-710-935



from Punjabi News -punjabi.jagran.com https://ift.tt/2OsiKqc
via IFTTT

No comments:

Post a Comment