Responsive Ads Here

Monday, July 30, 2018

ਰਿਸ਼ਮਾਂ ਕਾਲਮ

ਧਰਮ

ਆਪਣਾ ਸੱਚਾ ਮਿੱਤਰ ਕੌਣ ਹੈ? ਮਨੁੱਖ ਦਾ ਸੱਚਾ ਮਿੱਤਰ ਧਰਮ ਹੀ ਹੈ। ਮਨੱੁਖ ਵੱਲੋਂ ਪੰਜ ਤੱਤਾਂ ਵਾਲਾ ਸਰੀਰ ਛੱਡਣ 'ਤੇ ਉਸ ਦਾ ਧਨ ਜ਼ਮੀਨ ਵਿਚ ਜਾਂ ਤਿਜੌਰੀ ਵਿਚ ਪਿਆ ਰਹਿ ਜਾਂਦਾ ਹੈ। ਭਵਨ ਖੜ੍ਹਾ ਰਹਿ ਜਾਂਦਾ ਹੈ ਅਤੇ ਪਸ਼ੂ ਬੰਨੇ੍ਹ ਰਹਿ ਜਾਂਦੇ ਹਨ। ਪਿਆਰੀ ਇਸਤਰੀ ਸੋਗ ਵਿਚ ਘਰ ਦੇ ਬੂਹੇ ਤਕ ਸਾਥ ਦਿੰਦੀ ਹੈ। ਪਰਿਵਾਰਕ ਮੈਂਬਰ ਤੇ ਮਿੱਤਰ ਸ਼ਮਸ਼ਾਨ ਤਕ ਸਾਥ ਦਿੰਦੇ ਹਨ। ਪਰਲੋਕ ਮਾਰਗ ਵਿਚ ਮਹਿਜ਼ ਧਰਮ ਹੀ ਸਾਥ ਦਿੰਦਾ ਹੈ। ਨੀਤੀ ਸ਼ਾਸਤਰ ਕਹਿੰਦਾ ਹੈ ਕਿ ਪਰਦੇਸ ਵਿਚ ਮਨੁੱਖ ਲਈ ਵਿੱਦਿਆ ਹੀ ਮਿੱਤਰ ਹੈ। ਅਰਥਾਤ ਉਸ ਕੋਲ ਕੋਈ ਤਜਰਬਾ, ਕਲਾ ਆਦਿ ਹੈ ਤਾਂ ਲੋਕ ਉਸ ਦਾ ਆਦਰ ਕਰਨਗੇ। ਪਰਿਵਾਰ ਵਿਚ ਆਗਿਆਕਾਰੀ ਪਤਨੀ ਮਿੱਤਰ ਹੈ। ਰੋਗ ਹੋਣ 'ਤੇ ਦਵਾਈ ਮਿੱਤਰ ਦਾ ਕੰਮ ਕਰਦੀ ਹੈ ਅਤੇ ਮਰਨ ਵਾਲੇ ਲਈ ਇਕਮਾਤਰ ਮਿੱਤਰ ਧਰਮ ਹੀ ਹੈ। ਧਰਮ ਦਾ ਸਾਰ ਕੀ ਹੈ? ਧਰਮ ਦਾ ਸਾਰ ਹੈ ਕਿ ਜੋ ਆਚਰਨ ਤੁਹਾਡੇ ਲਈ ਮਾਫ਼ਕ ਨਹੀਂ ਹੈ, ਉਸ ਦਾ ਇਸਤੇਮਾਲ ਹੋਰਾਂ ਲਈ ਨਾ ਕਰੋ। ਦੂਜਿਆਂ ਨਾਲ ਉਹੋ ਵਿਵਹਾਰ ਕਰੋ ਜੋ ਖ਼ੁਦ ਤੁਸੀਂ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਭੈਣ-ਬੇਟੀ ਨੂੰ ਕੋਈ ਗ਼ਲਤ ਨਜ਼ਰ ਨਾਲ ਨਾ ਦੇਖੇ ਤਾਂ ਤੁਹਾਨੂੰ ਵੀ ਚਾਹੀਦਾ ਹੈ ਕਿ ਤੁਸੀਂ ਕਿਸੇ ਦੀ ਭੈਣ-ਬੇਟੀ ਨੂੰ ਗ਼ਲਤ ਨਜ਼ਰ ਨਾਲ ਨਾ ਦੇਖੋ। ਜੇ ਤੁਸੀਂ ਦੂਜੇ ਦਾ ਝੂਠ ਬੋਲਣਾ ਪਸੰਦ ਨਹੀਂ ਕਰਦੇ ਤਾਂ ਤੁਹਾਨੂੰ ਵੀ ਕਿਸੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ। ਜਿੱਥੇ ਧਰਮ ਹੈ, ਉੱਥੇ ਨਾਲ ਹੀ ਸੁੱਖ ਵੀ ਹੈ। ਧਾਰਮਿਕ ਜੀਵਨ ਬਿਤਾਉਣ 'ਤੇ ਤੁਸੀਂ ਸਦਾ ਸੁਖੀ ਰਹੋਗੇ। ਕੋਈ ਮਨੁੱਖ ਸਭ ਕੁਝ ਹੁੰਦੇ-ਸੁੰਦੇ ਹੋਏ ਵੀ ਦੁਖੀ ਰਹਿ ਸਕਦਾ ਹੈ ਅਤੇ ਗ਼ਰੀਬ ਤੋਂ ਗ਼ਰੀਬ ਵੀ ਵਿਸ਼ਵ ਦਾ ਸਭ ਤੋਂ ਸੁਖੀ ਪ੍ਰਾਣੀ ਹੋ ਸਕਦਾ ਹੈ। ਪ੍ਰਭੂ ਤਾਂ ਇਕ ਕਦਮ ਹੋਰ ਅੱਗੇ ਵਧ ਗਏ ਹਨ। ਉਨ੍ਹਾਂ ਕਿਹਾ ਹੈ ਕਿ ਜਿੱਥੇ ਧਰਮ ਹੈ, ਉੱਥੇ ਜਿੱਤ ਹੈ। ਧਰਮ ਉਹ ਪ੍ਰਣਾਲੀ ਜਾਂ ਸੰਸਥਾ ਹੈ ਜਿਸ ਦਾ ਨਾ ਤਾਂ ਕਿਸੇ ਸਮੇਂ ਵਿਸ਼ੇਸ਼ ਵਿਚ ਜਨਮ ਹੋਇਆ ਅਤੇ ਨਾ ਕਿਸੇ ਖ਼ਾਸ ਸੰਸਥਾਪਕ ਤੋਂ ਇਸ ਦਾ ਸ੍ਰੀਗਣੇਸ਼ ਹੋਇਆ। ਇਹ ਧਰਤੀ ਦੇ ਹੱਦਾਂ-ਬੰਨੇ ਨਹੀਂ ਮੰਨਦਾ। ਜਿੰਨੇ ਲੋਕ ਸੰਸਾਰ ਵਿਚ ਪੈਦਾ ਹੋ ਚੁੱਕੇ ਹਨ ਅਤੇ ਜੋ ਪੈਦਾ ਹੋਣਗੇ, ਉਹ ਸਭ ਇਸੇ ਤਹਿਤ ਹਨ। ਇਸ ਨਿਯਮ ਤੋਂ ਮਨੁੱਖ ਬਚ ਨਹੀਂ ਸਕਦਾ। ਸਾਡਾ ਧਰਮ ਸਨਾਤਨ ਹੈ। ਸੱਚ, ਪ੍ਰੇਮ ਅਤੇ ਸ਼ਕਤੀ ਦੁਆਰਾ ਅੱਗੇ ਵਧਣਾ ਹੀ ਸਨਾਤਨ ਧਰਮ ਹੈ। ਇਸੇ ਤੱਤ ਗਿਆਨ ਨੂੰ ਧਰਮ ਸਵੀਕਾਰ ਕੀਤਾ ਗਿਆ ਹੈ।

-ਡਾ. ਵਿਜੇ ਪ੍ਰਕਾਸ਼ ਤਿ੫ਪਾਠੀ।



from Punjabi News -punjabi.jagran.com https://ift.tt/2vcXegu
via IFTTT

No comments:

Post a Comment