ਮੱਲ੍ਹੀ, ਕਪੂਰਥਲਾ : ਕੁਲਦੀਪ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਬਤੌਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਕਪੂਰਥਲਾ ਵਜੋਂ ਚਾਰਜ ਸੰਭਾਲ ਲਿਆ। ਸ਼ਰਮਾ ਇਸ ਤੋਂ ਪਹਿਲਾਂ 5 ਸਾਲ ਕਾਰਜਕਾਰੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਜਲੰਧਰ ਵਜੋਂ ਤਾਇਨਾਤ ਰਹੇ ਹਨ। ਇਸ ਮੌਕੇ ਖ਼ਜ਼ਾਨਾ ਦਫ਼ਤਰ ਦੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸ਼ਰਮਾ ਨੇ ਕਿਹਾ ਖ਼ਜ਼ਾਨਾ ਦਫ਼ਤਰ ਦੇ ਕੰਮਕਾਜ਼ ਨੂੰ ਪੂਰੀ ਤਰ੍ਹਾਂ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਤੇ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
from Punjabi News -punjabi.jagran.com https://ift.tt/2LAF3bB
via IFTTT
No comments:
Post a Comment