ਟਾਂਟਨ (ਪੀਟੀਆਈ) : ਭਾਰਤ ਦੀ ਸਟਾਰ ਬੱਲੇਬਾਜ਼ ਸਮਿ੍ਰਤੀ ਮੰਧਾਨਾ ਨੇ 18 ਗੇਂਦਾਂ 'ਚ ਅਰਧ ਸੈਂਕੜਾ ਲਾ ਕੇ ਮਹਿਲਾ ਟੀ-20 ਿਯਕਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜੇ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ। ਮੰਧਾਨਾ ਨੇ ਸੁਪਰ ਲੀਗ ਵਿਚ ਵੈਸਟਰਨ ਸਟ੫ਾਮ ਲਈ ਖੇਡਦੇ ਹੋਏ ਲਾਫਬਰੋ ਲਾਈਟਨਿੰਗ ਖ਼ਿਲਾਫ਼ 19 ਗੇਂਦਾਂ ਵਿਚ 52 ਦੌੜਾਂ ਦੀ ਪਾਰੀ ਖੇਡੀ। ਉਹ ਨਿਊਜ਼ੀਲੈਂਡ ਦੀ ਸੋਫੀ ਡੇਵੀਨ ਦੇ ਟੀ-20 ਵਿਚ 18 ਗੇਂਦਾਂ 'ਚ ਠੋਕੇ ਗਏ ਸਭ ਤੋਂ ਤੇਜ਼ ਅਰਧ ਸੈਂਕੜੇ ਦੀ ਬਰਾਬਰੀ ਕਰਨ ਵਿਚ ਸਫ਼ਲ ਰਹੀ। ਬਾਰਿਸ਼ ਕਾਰਨ ਇਹ ਮੈਚ ਛੇ ਓਵਰਾਂ ਦਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੰਧਾਨਾ ਦੇ ਧਮਾਕੇਦਾਰ ਅਰਧ ਸੈਂਕੜੇ ਦੀ ਮਦਦ ਨਾਲ ਸਟ੫ਾਮ ਨੇ ਲਾਈਟਨਿੰਗ ਨੂੰ 18 ਦੌੜਾਂ ਨਾਲ ਹਰਾਇਆ। ਇਸ ਨਾਲ ਹੀ ਮੰਧਾਨਾ ਨੇ ਇਸ ਟੂਰਨਾਮੈਂਟ ਵਿਚ ਆਪਣੀ ਟੀਮ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਾਇਆ। ਮੰਧਾਨਾ ਨੇ ਆਪਣੀ ਪਾਰੀ ਦੌਰਾਨ ਚਾਰ ਛੱਕੇ ਤੇ ਪੰਜ ਚੌਕੇ ਲਾਏ ਜਿਸ ਨਾਲ ਸਟ੫ਾਮ ਦੀ ਟੀਮ ਨੇ ਛੇ ਓਵਰਾਂ 'ਚ ਦੋ ਵਿਕਟਾਂ 'ਤੇ 85 ਦੌੜਾਂ ਬਣਾਈਆਂ। ਜਵਾਬ ਵਿਚ ਲਾਈਟਨਿੰਗ ਦੀ ਟੀਮ ਬਿਨਾਂ ਵਿਕਟ ਗੁਆਏ 67 ਦੌੜਾਂ ਹੀ ਬਣਾ ਸਕੀ। ਲਾਈਟਨਿੰਗ ਵੱਲੋਂ ਡੇਵੀਨ ਨੇ ਅਜੇਤੂ 46 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਹਾਰ ਤੋਂ ਬਚਾਅ ਨਾ ਸਕੀ। ਮੰਧਾਨਾ ਤੇ ਰਾਹੇਲ ਪ੍ਰੀਸਟ ਨੇ ਮੈਚ ਦੇ ਪਹਿਲੇ ਓਵਰ ਵਿਚ ਨੌਂ ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ ਨੇ ਆਪਣੇ ਸ਼ਾਨਦਾਰ ਸ਼ਾਟ ਖੇਡਣੇ ਜਾਰੀ ਰੱਖੇ। ਉਨ੍ਹਾਂ ਨੇ ਛੱਕੇ ਨਾਲ ਸਭ ਤੋਂ ਤੇਜ਼ ਅਰਧ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕੀਤੀ।
from Punjabi News -punjabi.jagran.com https://ift.tt/2LD99PG
via IFTTT
No comments:
Post a Comment