ਬਰਮਿੰਘਮ : ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਨੂੰ ਸ਼ੁਰੂ ਹੋਣ 'ਚ ਬਹੁਤ ਘੱਟ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਇਕ ਅਗਸਤ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੇ ਉੱਪ ਕਪਤਾਨ ਅਜਿੰਕੇ ਰਹਾਣੇ ਨੇ ਕਿਹਾ ਕਿ ਟੀਮ ਇਸ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਟੀਮ ਖ਼ੁਦ ਨੂੰ ਸਾਬਿਤ ਕਰਨਾ ਚਾਹੁੰਦੀ ਹੈ। ਰਹਾਣੇ ਨੇ ਕਿਹਾ ਕਿ ਅਸੀਂ ਚੰਗਾ ਖੇਡਣਾ ਚਾਹੁੰਦੇ ਹਾਂ। ਮੈਨੂੰ ਵਿਦੇਸ਼ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਚੁਣੌਤੀ ਪਸੰਦ ਹੈ। ਇੰਗਲੈਂਡ ਵਿਚ ਗੇਂਦ ਸਵਿੰਗ ਹੁੰਦੀ ਹੈ ਤੇ ਇੱਥੇ ਵੀ ਆਸਟ੫ੇਲੀਆ-ਨਿਊਜ਼ੀਲੈਂਡ ਵਾਂਗ ਖੇਡਣਾ ਮੁਸ਼ਕਿਲ ਹੈ ਪਰ ਮੈਨੂੰ ਇਹ ਚੁਣੌਤੀ ਪਸੰਦ ਹੈ। ਜਿਵੇਂ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਮੈਚ ਦਰ ਮੈਚ ਆਪਣੀ ਰਣਨੀਤੀ ਬਣਾਉਂਦਾ ਹਾਂ। ਇੰਗਲੈਂਡ ਵਿਚ ਵੀ ਮੈਂ ਹਰ ਮੈਚ ਨਾਲ ਰਣਨੀਤੀ ਬਣਾਵਾਂਗਾ।
from Punjabi News -punjabi.jagran.com https://ift.tt/2K8waVg
via IFTTT
No comments:
Post a Comment