ਸਰਕਾਰੀ ਦਫ਼ਤਰਾਂ 'ਚ ਮੋਬਾਈਲ ਫੋਨ ਬੰਦ ਹੋਣ
ਅਸੀਂ ਕਿਸੇ ਵੀ ਸਰਕਾਰੀ ਬੈਂਕ ਜਾਂ ਹੋਰ ਸਰਕਾਰੀ ਸੰਸਥਾ ਵਿਚ ਕੋਈ ਕੰਮ ਕਰਵਾਉਣ ਜਾਂਦੇ ਹਾਂ ਤਾਂ ਇਮਾਰਤ ਅੱਗੇ ਇਹ ਜ਼ਰੂਰ ਲਿਖਿਆ ਹੁੰਦਾ ਹੈ ਕਿ ਗਾਹਕ ਆਪਣਾ ਮੋਬਾਈਲ ਬੰਦ ਰੱਖੇ ਪਰ ਸਰਕਾਰੀ ਮੁਲਾਜ਼ਮ ਆਪਣਾ ਫੋਨ ਕੰਨ ਨਾਲੋਂ ਲਾਹੁੰਦੇ ਹੀ ਨਹੀਂ। ਗਾਹਕ ਕੰਮ ਕਰਵਾਉਣ ਲਈ ਕਿੰਨਾ-ਕਿੰਨਾ ਚਿਰ ਖੜ੍ਹੇ ਰਹਿੰਦੇ ਹਨ। ਪਿਛਲੇ ਦਿਨੀਂ ਮੈਂ ਕਿਸੇ ਸਰਕਾਰੀ ਬੈਂਕ ਵਿਚ ਆਪਣੇ ਬੈਂਕ ਖਾਤੇ ਦੀ ਸਟੇਟਮੈਂਟ ਕਢਵਾਉਣ ਗਿਆ ਤਾਂ ਅੱਗੋਂ ਮੁਲਾਜ਼ਮ ਫੋਨ 'ਤੇ ਕਿਸੇ ਨਾਲ ਗੱਲ ਕਰਨ ਲੱਗਾ ਹੋਇਆ ਸੀ। ਮੈਂ ਕਈ ਵਾਰ ਮੁਲਾਜ਼ਮ ਦਾ ਆਪਣੇ ਕੰਮ ਵੱਲ ਧਿਆਨ ਦਿਵਾਇਆ ਪਰ ਉਸ ਨੂੰ ਮੇਰੇ ਖੜੇ੍ਹ ਰਹਿਣ ਦੀ ਕੋਈ ਚਿੰਤਾ ਨਹੀਂ ਸੀ। ਜਦ ਹਰੇਕ ਸਰਕਾਰੀ ਸੰਸਥਾ ਵਿਚ ਟੈਲੀਫੋਨ ਦੀ ਸਹੂਲਤ ਹੈ ਫਿਰ ਇਨ੍ਹਾਂ ਮੁਲਾਜ਼ਮਾਂ 'ਤੇ ਮੋਬਾਈਲ ਫੋਨ ਲਿਆਉਣ 'ਤੇ ਰੋਕ ਕਿਉਂ ਨਹੀਂ ਹੈ। ਜੇ ਉਨ੍ਹਾਂ 'ਤੇ ਦਫ਼ਤਰ ਵਿਚ ਮੋਬਾਈਲ ਵਰਤਣ ਦੀ ਮਨਾਹੀ ਹੋ ਜਾਵੇ ਤਾਂ ਜਨਤਾ ਪੇ੍ਰਸ਼ਾਨੀ ਤੋਂ ਬਚ ਜਾਵੇ।
-ਸੁਖਦੇਵ ਸਿੱਧੂ ਕੁਸਲਾ ਤਹਿ : ਸਰਦੂਲਗੜ੍ਹ।
----------
ਲੋਪ ਹੋ ਰਿਹਾ ਪੇਂਡੂ ਸੱਭਿਆਚਾਰ
ਪਿ੍ਰੰ. ਵਿਜੇ ਕੁਮਾਰ ਦੀ ਰਚਨਾ 'ਜਨਮ ਦਿਨ ਨਾਲ ਜੁੜੀਆਂ ਯਾਦਾਂ' ਪੜ੍ਹੀ ਜਿਸ ਵਿਚ ਲ਼ੇਖਕ ਨੇ ਹੁਣ ਦੇ ਜਨਮ ਦਿਨ ਮਨਾਉਣ ਦੀ ਤੁਲਨਾ ਆਪਣੇ ਵੇਲੇ ਦੇ ਜਨਮ ਦਿਨ ਮਨਾਉਣ ਨਾਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਸੱਭਿਅਤਾ ਵਿਚ ਰੰਗੇ ਮਨੁੱਖ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ ਜੋ ਆਪਣੇ ਪੁਰਾਣੇ ਸੱਭਿਆਚਾਰ, ਵਿਰਸੇ, ਰੀਤੀ-ਰਿਵਾਜ਼ਾਂ ਨੂੰ ਭੁੱਲ ਚੁੱਕਾ ਹੈ। ਜਦੋਂ ਅਸੀਂ ਬਹੁਤ ਛੋਟੇ ਸੀ, ਸਾਡੇ ਬੀਜੀ ਸਾਡੇ ਜਨਮ ਦਿਨ ਵਾਲੇ ਦਿਨ ਸੋਹਣੇ ਕੱਪੜੇ ਪਾ ਕੇ ਸਾਨੂੰ ਗੁਰਦੁਆਰੇ ਲੈ ਜਾਂਦੇ ਸੀ। ਸਵਾ ਰੁਪਏ ਦਾ ਪ੫ਸ਼ਾਦ ਕਰਵਾਉਣ ਉਪਰੰਤ ਗੁਰਦੁਆਰੇ ਦੇ ਗ੍ਰੰਥੀ ਪਾਸੋਂ ਬੱਚੇ ਦੀ ਤੰਦਰੁਸਤੀ ਦੀ ਅਰਦਾਸ ਕਰਵਾਉਂਦੇ ਸੀ। ਉਸ ਵਕਤ ਹਰ ਘਰ ਲਵੇਰੀ ਹੁੰਦੀ ਸੀ। ਹੁਣ ਵਾਂਗ ਬੀਬੀਆਂ ਦੁੱਧ ਨਹੀਂ ਵੇਚਦੀਆਂ ਸਨ। ਅਸੀਂ ਦੁੱਧ-ਮਲਾਈ ਕਾੜ੍ਹਨੀ 'ਚੋਂ ਕੱਢ ਕੇ ਖਾ-ਪੀ ਜਾਂਦੇ ਸੀ। ਬੀਬੀ ਵੱਲੋਂ ਰਿੜਕੀ ਲੱਸੀ ਪੀਣ ਦਾ ਹੋਰ ਹੀ ਮਜ਼ਾ ਸੀ। ਿਘਓ-ਦਹੀਂ ਮੱਖਣ ਕਦੇ ਸਾਡੇ ਘਰੋਂ ਮੁੱਕਿਆ ਨਹੀਂ ਸੀ। ਮੱਝ ਦੇ ਦੁੱਧ ਦੀਆ ਧਾਰਾਂ ਲੈਂਦੇ ਸੀ। ਦੇਸੀ ਿਘਓ ਤੋਂ ਤਿਆਰ ਪੌਸ਼ਟਿਕ ਭੋਜਨ ਖਾਂਦੇ ਸੀ। ਕਦੀ ਬਿਮਾਰ ਨਹੀਂ ਹੁੰਦੇ ਸੀ। ਹੁਣ ਜਨਮ ਦਿਨ 'ਤੇ ਚਾਈਨਾ ਫੂਡ, ਸਨੈਕਸ, ਕੇਕ, ਚਾਕਲੇਟ ਪੇਸਟਰੀਆਂ, ਨੂਡਲ, ਮੈਗੀ, ਆਈਸਕ੍ਰੀਮ ਖਾਣ ਲਈ ਪਰੋਸੇ ਜਾਂਦੇ ਹਨ। ਬੱਚੇ ਇਹੋ ਚੀਜ਼ਾਂ ਖਾਂਦੇ ਹਨ। ਦੁੱਧ ਦਹੀਂ ਫਲ-ਫਰੂਟ ਵੱਲ ਤਾਂ ਮੂੰਹ ਹੀ ਨਹੀਂ ਕਰਦੇ। ਦੁੱਧ ਲੱਸੀ ਦੀ ਜਗ੍ਹਾ ਕੋਕ ਨੇ ਲੈ ਲਈ ਹੈ ਜੋ ਸਾਡੀ ਸਿਹਤ ਦਾ ਸੱਤਿਆਨਾਸ ਕਰ ਰਹੀ ਹੈ। ਪੱਛਮੀ ਰੰਗਤ ਵਿਚ ਰੰਗਿਆ ਮਨੁੱਖ ਹੁਣ ਗੁਰਦੁਆਰੇ ਜਾਣ ਦੀ ਬਜਾਏ ਹੋਟਲਾਂ ਵਿਚ ਆਪਣੇ ਬੱਚਿਆਂ ਦਾ ਜਨਮ ਦਿਨ ਮਨਾ ਰਿਹਾ ਹੈ ਅਤੇ ਪੈਸਿਆਂ ਦਾ ਉਜਾੜਾ ਕਰ ਰਿਹਾ ਹੈ।¢
-ਗੁਰਮੀਤ ਸਿੰਘ ਵੇਰਕਾ।
---------
'ਪੰਜਾਬੀ ਜਾਗਰਣ' ਦੇ ਮੁੱਖ ਪੰਨੇ 'ਤੇ ਮੀਂਹ ਦੇ ਪਾਣੀ ਵਿਚ ਡੁੱਬੇ ਇਕ ਹਸਪਤਾਲ ਦੀ ਛਪੀ ਤਸਵੀਰ ਵੇਖੀ। ਇਹ ਹਾਲਾਤ ਵੇਖ ਕੇ ਕੋਈ ਵੀ ਹੈਰਾਨੀ ਨਹੀਂ ਹੋਈ ਸਗੋਂ ਇਹ ਦੇਖ ਕੇ ਅਫ਼ਸੋਸ ਹੋਇਆ ਕਿ ਹਰ ਥਾਂ ਹੀ ਅਜਿਹੇ ਹਾਲਾਤ ਹਨ। ਇਹ ਖ਼ਬਰ ਤਾਂ ਫਿਰ ਵੀ ਮੀਡੀਆ ਤੇ ਸਰਕਾਰ ਦੇ ਸਾਹਮਣੇ ਆ ਗਈ ਪਰ ਸਾਡੇ ਕੋਲ ਅਜਿਹੇ ਕਿੰਨੇ ਹੀ ਸਥਾਨ ਹਨ ਜਿੱਥੇ ਪਾਣੀ ਇਕੱਠਾ ਹੁੰਦਾ ਹੈ ਤੇ ਲੋਕਾਂ ਨੂੰ ਇਸ ਇਕੱਠੇ ਹੋਏ ਪਾਣੀ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਵਾਰ ਬਾਰਿਸ਼ ਕਾਰਨ ਕਿੰਨੀਆਂ ਹੀ ਅਜਿਹੀਆਂ ਖ਼ਬਰਾਂ ਆਈਆਂ ਜਿਨ੍ਹਾਂ ਵਿਚ ਅਸੀਂ ਵੇਖਿਆ ਕਿ ਅੱਧਾ ਸ਼ਹਿਰ ਪਾਣੀ ਵਿਚ ਡੁੱਬ ਰਿਹਾ ਹੈ ਪਰ ਸਰਕਾਰ ਨੇ ਨਾ ਹੀ ਕੋਈ ਕਦਮ ਚੁੱਕੇ ਤੇ ਨਾ ਹੀ ਕਦਮ ਚੁੱਕਣ ਦਾ ਹੌਸਲਾ ਕੀਤਾ। ਹਸਪਤਾਲ 'ਚ ਇਕੱਠਾ ਹੋਇਆ ਪਾਣੀ ਕਰੰਟ ਲੱਗਣ ਦਾ ਕਾਰਨ ਵੀ ਬਣ ਸਕਦਾ ਹੈ ਤੇ ਡੇਂਗੂ, ਸੱਪ ਕਿਰਲੀਆਂ ਦਾ ਡਰ ਵੀ ਬਣਿਆ ਰਹੇਗਾ।
ਜਾਨਵੀ ਬਿੱਠਲ, ਜਲੰਧਰ।
-----------
ਸੋਸ਼ਲ ਨੈੱਟਵਰਕ ਦੀ ਸੁਚੱਜੀ ਵਰਤੋਂ
29 ਜੁਲਾਈ ਦੇ ਸੰਪਾਦਕੀ ਸਫ਼ੇ 'ਤੇ ਸੰਜੇ ਗੁਪਤ ਦੀ ਰਚਨਾ 'ਸੋਸ਼ਲ ਮੀਡੀਆ ਦਾ ਬੇਵਜ੍ਹਾ ਇਸਤੇਮਾਲ' ਪੜ੍ਹੀ ਜੋ ਬਹੁਤ ਹੀ ਵਧੀਆ ਲੱਗੀ। ਰਚਨਾ ਸੋਸ਼ਲ ਮੀਡੀਆ ਦੇ ਲਾਭ ਅਤੇ ਹਾਨੀਆਂ 'ਤੇ ਚਾਨਣਾ ਪਾਉਂਦੀ ਹੋਈ ਸਹੀ ਅਤੇ ਸੁਚੱਜੀ ਵਰਤੋਂ ਦੇ ਢੰਗ-ਤਰੀਕੇ 'ਤੇ ਚਾਨਣਾ ਪਾਉਂਦੀ ਹੈ। ਅਜੋਕੇ ਦੌਰ 'ਚ ਇੰਟਰਨੈੱਟ ਨੇ ਪੂਰੇ ਸਮਾਜ ਨੂੰ ਆਪਣੇ ਸ਼ਿਕੰਜੇ 'ਚ ਲੈ ਲਿਆ ਹੈ। ਸੋਸ਼ਲ ਨੈੱਟਵਰਕ ਦੀ ਗ਼ੈਰ-ਜ਼ਿੰਮੇਦਾਰਨਾ ਵਰਤੋਂ ਮੁਸੀਬਤ ਵੀ ਬਣ ਰਹੀ ਹੈ। ਨੌਜਵਾਨ ਵਰਗ ਪੂਰੀ ਤਰ੍ਹਾਂ ਸੋਸ਼ਲ ਨੈੱਟਵਰਕ ਦੇ ਕਲਾਵੇ ਵਿਚ ਿਘਰ ਚੁੱਕਾ ਹੈ। ਸਾਡੇ ਦੇਸ਼ ਅੰਦਰ ਹਾਲਾਤ ਇਹੋ ਜਿਹੇ ਪੈਦਾ ਹੋ ਚੁੱਕੇ ਹਨ ਕਿ ਨੈੱਟ ਪੈਕ ਫ੍ਰੀ ਵਿਚ ਵੰਡਿਆ ਜਾ ਰਿਹਾ ਹੈ ਤੇ ਪੇਟ ਭਰਨ ਲਈ ਰੋਟੀ-ਦਾਲ ਮੁੱਲ ਲੈਣੀ ਪੈਂਦੀ ਹੈ। ਸੋਸ਼ਲ ਨੈੱਟਵਰਕ ਨੇ ਜਨਤਾ ਦੀਆਂ ਜੇਬਾਂ ਨੂੰ ਖੋਰਾ ਵੀ ਲਾਇਆ ਹੈ। ਡਾਟਾ ਲੀਕ ਮਾਮਲੇ 'ਤੇ ਸੋਸ਼ਲ ਨੈੱਟਵਰਕ ਨੇ ਉਪਭੋਗਤਾਵਾਂ ਤੋ ਵਿਸ਼ਵਾਸ ਗੁਆਇਆ ਹੈ। ਸੋਸ਼ਲ ਨੈੱਟਵਰਕ ਦੀ ਬੇਲੋੜੀ ਵਰਤੋਂ ਨੇ ਸਮਾਜ ਅੰਦਰ ਉਥਲ-ਪੁਥਲ ਪੈਦਾ ਕੀਤੀ ਹੈ ਅਤੇ ਉਨ੍ਹਾਂ ਕਿਰਿਆਵਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨਾਲ ਸਮਾਜ ਅੰਦਰ ਹਿੰਸਕ ਕਾਰਜਾਂ ਦੀ ਉਤਪਤੀ ਹੋਈ ਹੈ। ਗ਼ਰੀਬ ਦੇਸ਼ ਵਿਚ ਸੋਸ਼ਲ ਨੈੱਟਵਰਕ ਦੀ ਵਰਤੋਂ ਦੇ ਅੰਕੜੇ ਦੇਖੇ ਜਾਣ ਤਾਂ ਅਸੀ ਅਮੀਰ ਹਾਂ ਪਰ ਅਸਲ ਤਸਵੀਰ ਵਿਚ ਸੋਸ਼ਲ ਡਾਟਾ ਅਮੀਰ ਅਤੇ ਵਰਤੋਂਕਾਰ ਗ਼ਰੀਬ ਹਨ। ਸੋਸ਼ਲ ਨੈੱਟਵਰਕ ਦੀ ਵਰਤੋਂ ਸਾਨੂੰ ਸਮੇਂ ਦਾ ਹਾਣੀ ਬਣਨ ਲਈ ਜ਼ਰੂਰੀ ਹੈ ਪਰ ਇਸ ਦੀ ਵਰਤੋਂ ਸੁਚੱਜੇ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਚੰਗੇ ਸਮਾਜਿਕ ਪੱਖ ਅਤੇ ਯੋਗ ਬੁੱਧੀ ਪੱਖੋਂ ਪੱਛੜ ਜਾਵਾਂਗੇ।
-ਗੁਰਪ੫ੀਤ ਸਿੰਘ ਸੰਧੂ, ਫਾਜ਼ਿਲਕਾ।
------------
ਵਿਸ਼ੇਸ਼ ਚਿੱਠੀ ਪੱਤਰੀ ਸੰਪਾਦਕ ਦੇ ਨਾਂ
ਬਿੱਜਲੀ ਦਾ ਬਿੱਲ
ਬਿੱਜਲੀ ਦਾ ਬਿੱਲ ਦੋ ਮਹੀਨੇ ਬਾਅਦ ਅਨੇਕਾਂ ਬੇਫਜੂਲ ਜਿਹੇ ਰੈਂਟ ਲਗਾ ਕੇ ਆਉਦਾ ਹੈ¢ ਇੰਨਾ ਵਿੱਚ ਇੱਕ ਚੁੰਗੀ ਟੈਕਸ ਵੀ ਹੈ ਜੋ ਹਰ ਦੋ ਮਹੀਨੇ ਬਾਅਦ ਬਿੱਲ ਨਾਲ ਲੱਗ ਕੇ ਆਉਦਾ ਹੈ¢ਜਦੋਂ ਕੇ ਪੰਜਾਬ ਚ ਚੁੰਗੀ ਕਦੇ ਦੀ ਖਤਮ ਹੋ ਚੁੱਕੀ ਹੈ¢ਦੋ ਮਹੀਨੇ ਦੇ ਬਿੱਲ ਨਾਲ ਯੂਨਿਟ ਵੀ ਜ਼ਿਆਦਾ ਖੱਪਤ ਹੁੰਦੇ ਹਨ¢ ਜਿਸ ਕਰ ਬਿੱਲ ਜ਼ਿਆਦਾ ਆਉਦਾ ਹੈ¢ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਦਿਹਾੜੀ ਦਾਰ ਦੋ ਮਹੀਨੇ ਦਾ ਬਿੱਲ ਅਦਾ ਨਹੀਂ ਕਰ ਸਕਦਾ¢ ਇਸ ਕਰ ਕੇ ਪ੫ਸ਼ਾਸਨ ਨੂੰ ਚੰਗੀ ਤਰਾਂ ਜੋ ਬੇਫਜੂਲ ਜਿਹੇ ਰੈਂਟ ਬਿੱਲ ਨਾਲ ਲਾਏ ਹਨ ਉਨਾ ਦੀ ਕਟੌਤੀ ਕਰ ਕੇ ਮਹੀਨੇ ਬਾਅਦ ਬਿੱਲ ਭੇਜਣਾ ਚਾਹੀਦਾ ਹੈ ਤਾਂ ਜੋ ਗਰੀਬੀ ਦੀ ਰੇਖਾ ਵਿੱਚ ਰਹ ਰਿਹਾ ਬੰਦਾ ਅਸਾਨੀ ਨਾਲ ਬਿੱਲ ਅਦਾ ਕਰ ਸਕੇ¢ਇਸ ਪ੫ਤੀ ਸਰਕਾਰ ਅਤੇ ਪ੫ਸ਼ਾਸਨ ਨੂੰ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ¢ਲੋਕਾ ਦੀਆ ਜਾਇਜ ਮੰਗਾ ਜੋ ਰੋਜ਼ਮਾਰਾ ਦੀ ਜ਼ਿੰਦਗੀ ਨਾਲ ਸਬੰਧਤ ਹਨ ਸਰਕਾਰਾ ਨੂੰ ਲੋੜ ਹੈ ਗ਼ੌਰ ਕਰਨ ਦੀ ਇਸ ਪ੫ਤੀ ਗ਼ੌਰ ਕਰ ਕੇ ਸਬੰਧਤ ਬਿਜਲੀ ਮਹਿਕਮੇ ਨੂੰ ਦਿਸ਼ਾ ਨਿਰਦੇਸ਼ ਦੇੰਣੇ ਚਾਹੀ ਦੇ ਹਨ¢
ਗੁਰਮੀਤ ਸਿੰਘ ਵੇਰਕਾ
----------
from Punjabi News -punjabi.jagran.com https://ift.tt/2LyNwQt
via IFTTT
No comments:
Post a Comment