ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਖੇਤਰ ਪਿੰਡ ਬੁਲੰਦ 'ਚ ਵਿਆਹੁਤਾ ਸ਼ਸ਼ੀ ਬਾਲਾ ਪਤਨੀ ਰਵੀ ਕੁਮਾਰ , ਵਾਸੀ ਬੁਲੰਦਪੁਰ ਵੱਲੋਂ ਭੇਦਭਰੇ ਹਾਲਾਤ 'ਚ ਜ਼ਹਿਰੀਲੀ ਵਸਤੂ ਨਿਗਲਣ ਦੀ ਸੂਚਨਾ ਹੈ। ਹਾਲਤ ਵਿਗੜਣ 'ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ । ਥਾਣਾ ਮਕਸੂਦਾਂ ਦੇ ਤਫ਼ਤੀਸ਼ੀ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸ਼ਸ਼ੀ ਬਾਲਾ ਨੇ ਬਿਆਨ ਦਿੱਤੇ ਹਨ ਕੇ ਉਸ ਦੀ ਸੱਸ ਬਿਮਾਰ ਰਹਿੰਦੀ ਹੈ ਅਤੇ ਉਸ ਦੀ ਦਵਾਈ ਚੱਲ ਰਹੀ ਹੈ । ਗ਼ਲਤੀ ਨਾਲ ਉਸ ਨੇ ਆਪਣੀ ਸੱਸ ਦੀ ਦਵਾਈ ਖਾ ਲਈ ਜਿਸ ਨਾਲ ਉਸ ਦੀ ਹਾਲਤ ਵਿਗੜ ਗਈ।
from Punjabi News -punjabi.jagran.com https://ift.tt/2vkKHHR
via IFTTT
No comments:
Post a Comment