ਮਰੀਅਮ ਨੇ ਸਿਹਾਲਾ ਗੈਸਟ ਹਾਊਸ ਤਬਦੀਲ ਹੋਣ ਤੋਂ ਕੀਤਾ ਇਨਕਾਰ
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸਿਹਾਲਾ ਰੈਸਟ ਹਾਊਸ ਭੇਜਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਮੀਡੀਆ ਰਿਪੋਰਟ ਅਨੁਸਾਰ ਸਿਹਾਲਾ ਗੈਸਟ ਹਾਊਸ 'ਚ ਅਜਿਹੇ ਵੀਆਈਪੀ ਕੈਦੀਆਂ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਨਹੀਂ ਹਨ।
ਪਾਕਿਸਤਾਨ ਦੀ ਅਕਾਊਂਟਬਿਲਟੀ ਅਦਾਲਤ ਦੇ ਹੁਕਮਾਂ 'ਤੇ ਨਵਾਜ਼ ਸ਼ਰੀਫ਼ ਤੇ ਉਸ ਦੀ ਧੀ ਮਰੀਅਮ ਨਵਾਜ਼ ਨੂੰ 13 ਜੁਲਾਈ ਨੂੰ ਲੰਡਨ ਤੋਂ ਪਰਤਦਿਆਂ ਹਵਾਈ ਅੱਡੇ 'ਤੇ ਗਿ੍ਰਫ਼ਤਾਰ ਕਰ ਕੇ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਮਰੀਅਮ ਦੇ ਪਤੀ ਕੈਪਟਨ ਸਫਦਰ ਵੀ ਇਸੇ ਜੇਲ੍ਹ 'ਚ ਨਜ਼ਰਬੰਦ ਹਨ। ਇਨ੍ਹਾਂ ਤਿੰਨਾਂ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਹੋਈ ਸਜ਼ਾ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਹੈ।
ਇਸਲਾਮਾਬਾਦ ਦੇ ਚੀਫ ਕਮਿਸ਼ਨਰ ਨੇ ਆਦੇਸ਼ ਦਿੱਤੇ ਹਨ ਕਿ ਨਵਾਜ਼, ਮਰੀਅਮ ਅਤੇ ਸਫਦਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਸਿਹਾਲਾ ਗੈਸਟ ਹਾਊਸ ਤਬਦੀਲ ਕਰ ਦਿੱਤਾ ਜਾਵੇ ਕਿਉਂਕਿ ਉਸ ਜੇਲ੍ਹ 'ਚ ਖ਼ਤਰਨਾਕ ਅੱਤਵਾਦੀ ਤੇ ਖੂੰਖਾਰ ਅਪਰਾਧੀ ਬੰਦ ਹਨ ਤੇ ਇਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਸਿਹਾਲਾ ਗੈਸਟ ਹਾਊਸ ਸਿਹਾਲਾ ਪੁਲਿਸ ਟ੫ੇਨਿੰਗ ਕਾਲਜ 'ਚ ਸਥਿਤ ਹੈ।
'ਡਾਨ' ਦੀ ਰਿਪੋਰਟ ਅਨੁਸਾਰ ਸਿਹਾਲਾ ਗੈਸਟ ਹਾਊਸ 'ਚ ਛੇ ਕਮਰੇ ਬਣੇ ਹੋਏ ਹਨ ਤੇ ਇਨ੍ਹਾਂ ਸਾਰਿਆਂ 'ਚ ਏਸੀ ਦੀ ਸਹੂਲਤ ਮੌਜੂਦ ਹੈ। ਇਨ੍ਹਾਂ 'ਚ ਵਧੀਆ ਬੈੱਡਰੂਮ ਅਤੇ ਵਾਸ਼ਰੂਮ ਹਨ ਪ੍ਰੰਤੂ ਇਸ ਦੀ ਬਾਹਰਲੀ ਦੀਵਾਰ ਨਹੀਂ ਹੈ।
ਮਰੀਅਮ ਗੈਸਟ ਹਾਊਸ ਜਾਣ ਨੂੰ ਰਾਜ਼ੀ ਨਹੀਂ
ਇਸ ਦੌਰਾਨ ਮੀਡੀਆ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨੇ ਆਪਣੇ ਪਿਤਾ ਤੇ ਪਤੀ ਨਾਲ ਅਦਿਆਲਾ ਜੇਲ੍ਹ ਤੋਂ ਸਿਹਾਲਾ ਗੈਸਟ ਹਾਊਸ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਿਛਲੇ ਸੋਮਵਾਰ ਨੂੰ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਕੈਪਟਨ ਸਫਦਰ ਨੇ ਇਸਲਾਮਾਬਾਦ ਹਾਈ ਕੋਰਟ 'ਚ ਅਕਾਊਂਟਬਿਲਟੀ ਅਦਾਲਤ ਦੇ ਫ਼ੈਸਲੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਇਸ ਦੌਰਾਨ ਮੀਡੀਆ 'ਚ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਸਰਕਾਰ ਨੇ ਸਿਹਾਲਾ ਗੈਸਟ ਹਾਊਸ 'ਚ ਨਵਾਜ਼ ਸ਼ਰੀਫ, ਮਰੀਅਮ ਤੇ ਸਫਦਰ ਨੂੰ ਤਬਦੀਲ ਕਰਨ ਲਈ ਉਸ ਦੇ ਰਖ-ਰਖਾਅ 'ਤੇ 20 ਲੱਖ ਰੁਪਏ ਖ਼ਰਚ ਕਰ ਦਿੱਤੇ ਹਨ। ਇਹ ਉਹੀ ਗੈਸਟ ਹਾਊਸ ਹੈ ਜਿਥੇ 1996 'ਚ ਪੀਪੀਪੀ ਦੀ ਸਰਕਾਰ ਬਰਖਾਸਤ ਕਰਨ ਪਿੱਛੋਂ ਉਸ ਦੇ ਚੇਅਰਮੈਨ ਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਰੱਖਿਆ ਗਿਆ ਸੀ।
from Punjabi News -punjabi.jagran.com https://ift.tt/2JEAZoY
via IFTTT
No comments:
Post a Comment