ਅਹਿਮਦਨਗਰ: ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਲੋਕਪਾਲ ਅੰਦੋਲਨ ਕਾਰਨ ਸੱਤਾ ਵਿਚ ਆਈ ਸੀ ਪਰ ਲੋਕਪਾਲ ਦੀ ਨਿਯੁਕਤੀ ਨਾ ਕਰਨ 'ਤੇ ਉਹ ਦੋ ਅਕਤੂਬਰ ਤੋਂ ਭੁੱਖ ਹੜਤਾਲ ਕਰਨਗੇ। ਹਜ਼ਾਰੇ ਨੇ ਨਰਿੰਦਰ ਮੋਦੀ ਨੂੰ ਵੀਰਵਾਰ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਟਾਲ-ਮਟੋਲ ਵਾਲਾ ਰਵੱਈਆ ਅਪਨਾਉਂਦੀ ਆਈ ਹੈ ਤੇ ਲੋਕਪਾਲ ਜਾਂ ਲੋਕਾਯੁਕਤ ਦੀ ਨਿਯੁਕਤੀ ਨਹੀਂ ਕਰਦੀ। ਅੰਨਾ ਹਜ਼ਾਰੇ ਨੇ ਲਿਖਿਆ ਕਿ ਲੋਕਪਾਲ ਤੇ ਲੋਕਾਯੁਕਤ ਦੀ ਨਿਯੁਕਤੀ ਲਈ 16 ਅਗਸਤ 2011 ਨੂੰ ਸਾਰਾ ਦੇਸ਼ ਸੜਕਾਂ 'ਤੇ ਉਤਰ ਆਇਆ ਸੀ। ਭਾਜਪਾ ਸਰਕਾਰ ਵੀ ਇਸੇ ਅੰਦੋਲਨ ਕਾਰਨ ਸੱਤਾ 'ਚ ਆਈ ਸੀ। ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਕਿਸੇ ਨਾ ਕਿਸੇ ਬਹਾਨੇ ਲੋਕਪਾਲ ਤੇ ਲੋਕਾਯੁਕਤ ਦੀ ਨਿਯੁਕਤੀ ਟਾਲਦੀ ਰਹੀ ਹੈ। ਹਜ਼ਾਰੇ ਨੇ ਇਸ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਗਾਂਧੀ ਜਯੋਤੀ ਮੌਕੇ ਦੋ ਅਕਤੂਬਰ ਤੋਂ ਰਾਲੇਗਣ ਸਿੱਧੀ 'ਚ ਭੁੱਖ ਹੜਤਾਲ 'ਤੇ ਬੈਠਣਗੇ।
from Punjabi News -punjabi.jagran.com https://ift.tt/2Iqsor4
via IFTTT
No comments:
Post a Comment