Responsive Ads Here

Saturday, September 29, 2018

ਮਲੇਸ਼ੀਆ ਦੀ ਸੱਤਾ 'ਚ ਵਾਪਸੀ ਕਰਨ 'ਚ ਲੱਗੇ ਇਬ੫ਾਹਿਮ ਅਨਵਰ ਨੂੰ ਮਿਲੀ ਚੁਣੌਤੀ

- ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲਾ ਸਾਬਕਾ ਸਹਿਯੋਗੀ ਚੋਣਾਂ 'ਚ ਉਨ੍ਹਾਂ ਖ਼ਿਲਾਫ਼ ਉਤਰਿਆ

ਕੁਆਲਾਲੰਪੁਰ (ਏਐੱਫਪੀ) : ਮਲੇਸ਼ੀਆ ਦੇ ਸੁਧਾਰਵਾਦੀ ਨੇਤਾ ਤੇ ਸਾਬਕਾ ਉਪ ਪ੫ਧਾਨ ਮੰਤਰੀ ਅਨਵਰ ਇਬ੫ਾਹਿਮ ਨੇ ਸੰਸਦ 'ਚ ਵਾਪਸੀ ਲਈ ਸ਼ਨਿਚਰਵਾਰ ਤੋਂ ਆਪਣੀ ਪ੫ਚਾਰ ਮੁਹਿੰਮ ਸ਼ੁਰੂ ਕਰ ਦਿੱਤੀ। ਉਹ ਸੰਸਦ ਦੀ ਇਕ ਸੀਟ ਲਈ ਹੋ ਰਹੀ ਜ਼ਿਮਨੀ ਚੋਣ 'ਚ ਉਮੀਦਵਾਰ ਹਨ। ਉਨ੍ਹਾਂ ਖ਼ਿਲਾਫ਼ ਉਨ੍ਹਾਂ ਦਾ ਇਕ ਸਾਬਕਾ ਸਹਿਯੋਗੀ ਵੀ ਚੋਣ 'ਚ ਖੜ੍ਹਾ ਹੋ ਗਿਆ ਹੈ। ਸਹਿਯੋਗੀ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਮਾਮਲੇ 'ਚ ਉਹ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ ਪਰ ਪਿਛਲੀ ਮਈ 'ਚ ਹੋਈਆਂ ਆਮ ਚੋਣਾਂ 'ਚ ਉਨ੍ਹਾਂ ਦੇ ਗਠਜੋੜ ਦੀ ਜਿੱਤ ਤੋਂ ਬਾਅਦ ਮਹਾਤਿਰ ਮੁਹੰਮਦ ਪ੫ਧਾਨ ਮੰਤਰੀ ਬਣੇ ਤੇ ਸ਼ਾਹੀ ਮਾਫ਼ੀ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਗਏ ਸਨ।

71 ਸਾਲਾ ਅਨਵਰ ਲਈ ਉਨ੍ਹਾਂ ਦੀ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਆਪਣੀ ਸੀਟ ਖਾਲੀ ਕੀਤੀ ਹੈ। ਇਸ ਦੇ ਲਈ 13 ਅਕਤੂਬਰ ਨੂੰ ਮਤਦਾਨ ਹੋਣ ਵਾਲਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਆਸਾਨੀ ਨਾਲ ਸੰਸਦ 'ਚ ਪਹੁੰਚ ਜਾਣਗੇ। ਪ੫ਧਾਨ ਮੰਤਰੀ ਬਣਨ ਤੋਂ ਬਾਅਦ 93 ਸਾਲਾ ਮਹਾਤਿਰ ਨੇ ਇਹ ਵਾਅਦਾ ਕੀਤਾ ਹੈ ਕਿ ਉਹ ਦੋ ਸਾਲ ਦੇ ਅੰਦਰ ਅਨਵਰ ਨੂੰ ਸੱਤਾ ਸੌਂਪ ਦੇਣਗੇ। ਮਹਾਤਿਰ ਦੀ ਜਗ੍ਹਾ ਲੈਣ ਲਈ ਉਨ੍ਹਾਂ ਨੂੰ ਪਹਿਲਾਂ ਸੰਸਦ ਲਈ ਚੁਣੇ ਜਾਣ ਦੀ ਜ਼ਰੂਰਤ ਹੈ। ਇਸਦੇ ਲਈ ਉਨ੍ਹਾਂ ਸਮਰਥਕਾਂ ਨਾਲ ਸ਼ਨਿਚਰਵਾਰ ਨੂੰ ਆਪਣਾ ਪਰਚਾ ਦਾਖ਼ਲ ਕੀਤਾ। ਦੂਜੇ ਕਈ ਉਮੀਦਵਾਰਾਂ ਨਾਲ ਹੀ ਉਨ੍ਹਾਂ ਦਾ ਸਾਬਕਾ ਸਹਿਯੋਗੀ ਮੁਹੰਮਦ ਸੈਫੁਲ ਬੁਖਾਰੀ ਅਜਲਨ ਵੀ ਵਿਰੋਧੀ ਦੇ ਤੌਰ 'ਤੇ ਉੱਭਰ ਕੇ ਉਨ੍ਹਾਂ ਦੇ ਸਾਹਮਣੇ ਆ ਗਿਆ। ਅਜਲਨ ਚੋਣਾਂ 'ਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਉਤਰਿਆ ਹੈ। ਅਨਵਰ ਸਾਲ 2008 ਤੋਂ 2015 ਤਕ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਰਹੇ, ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦੀ ਸਜ਼ਾ ਨੂੰ ਸਿਆਸਤ ਤੋਂ ਪ੫ੇਰਿਤ ਕਰਾਰ ਦਿੱਤਾ ਸੀ।



from Punjabi News -punjabi.jagran.com https://ift.tt/2Qig1zL
via IFTTT

No comments:

Post a Comment