Responsive Ads Here

Saturday, September 29, 2018

ਅਗਲੇ ਹਫ਼ਤੇ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ

ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4-5 ਅਕਤੂਬਰ ਨੂੰ ਭਾਰਤ ਦੌਰੇ 'ਤੇ ਆਉਣਗੇ। ਰੂਸੀ ਰਾਸ਼ਟਰਪਤੀ ਪ੫ਧਾਨ ਮੰਤਰੀ ਮੋਦੀ ਨਾਲ ਸਾਲਾਨਾ ਦੋ-ਪੱਖੀ ਸ਼ਿਖਰ ਵਾਰਤਾ ਲਈ ਭਾਰਤ ਆ ਰਹੇ ਹਨ। ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਰੂਸੀ ਰਾਸ਼ਟਰਪਤੀ ਪੁਤਿਨ 19ਵੀਂ ਭਾਰਤ-ਰੂਸ ਦੋ-ਪੱਖੀ ਸ਼ਿਖਰ ਵਾਰਤਾ ਲਈ ਅਧਿਕਾਰਤ ਦੌਰੇ 'ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਇਸ ਦੌਰੇ ਦੌਰਾਨ ਰਾਸ਼ਟਰਪਤੀ ਪੁਤਿਨ ਪ੫ਧਾਨ ਮੰਤਰੀ ਮੋਦੀ ਨਾਲ ਅਧਿਕਾਰਤ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਰੂਸ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ, ਜਿਨ੍ਹਾਂ ਨਾਲ ਭਾਰਤ ਦੀ ਸਾਲਾਨਾ ਦੋ-ਪੱਖੀ ਵਾਰਤਾ ਹੁੰਦੀ ਹੈ। ਇਸ ਤੋਂ ਇਲਾਵਾ ਦੂਜਾ ਦੇਸ਼ ਜਾਪਾਨ ਹੈ। ਭਾਰਤ-ਰੂਸ ਦਰਮਿਆਨ ਦੋ-ਪੱਖੀ ਸਬੰਧਾਂ ਨੂੰ 2010 'ਚ ਵਿਸ਼ੇਸ ਤੇ ਰਣਨੀਤਕ ਸਾਂਝੇਦਾਰੀ ਦੀ ਉਚਾਈ ਪ੫ਦਾਨ ਕੀਤੀ ਗਈ ਸੀ। ਇਸ ਮਹੀਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 'ਭਾਰਤ-ਰੂਸ ਇੰਟਰ ਗਵਰਨਮੈਂਟਲ ਕਮਿਸ਼ਨ ਆਨ ਟੈਕਨੀਕਲ ਇਕੋਨੌਮਿਕ ਕੋ-ਆਪਰੇਸ਼ਨ' ਦੀ 23ਵੀਂ ਬੈਠਕ 'ਚ ਹਿੱਸਾ ਲੈਣ ਲਈ ਰੂਸ ਦੌਰੇ 'ਤੇ ਗਏ ਸਨ।



from Punjabi News -punjabi.jagran.com https://ift.tt/2xKoIfI
via IFTTT

No comments:

Post a Comment