ਜਬਰ ਜਨਾਹ ਦੇ ਮਾਮਲੇ 'ਚ ਉਮਰ ਕੈਦ ਦੀ ਕੱਟ ਰਹੀ ਸਜ਼ਾ ਮਾਮਲੇ 'ਚ ਅਦਾਲਤ ਨੇ ਸੁਣਾਈ ਸੀ 20 ਸਾਲ ਦੀ ਸਜ਼ਾ
ਸਟਾਫ਼ ਰਿਪੋਰਟਰ, ਜੈਪੁਰ :
ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਜੋਧਪੁਰ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਥਾਵਾਚਕ ਆਸਾ ਰਾਮ ਦੇ ਮਾਮਲੇ 'ਚ ਸਹਿ ਦੋਸ਼ੀ ਸ਼ਿਲਪੀ ਉਰਫ਼ ਸੰਚਿਤਾ ਨੂੰ ਸ਼ਨਿਚਰਵਾਰ ਨੰੂ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਸਟਿਸ ਵਿਜੈ ਬਿਸ਼ਨੋਈ ਦੀ ਅਦਾਲਤ ਨੇ ਸ਼ਿਲਪੀ ਦੀ ਸਜ਼ਾ ਮੁਲਤਵੀ ਕਰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ। ਸ਼ਿਲਪੀ ਿਛੰਦਵਾੜਾ ਆਸ਼ਰਮ 'ਚ ਵਾਰਡਨ ਅਤੇ ਆਸਾ ਰਾਮ ਦੀ ਨਜ਼ਦੀਕੀ ਸਹਿਯੋਗੀ ਸੀ।
ਜ਼ਿਕਰਯੋਗ ਹੈ ਕਿ ਆਸਾ ਰਾਮ ਦੇ ਖ਼ਿਲਾਫ਼ ਮਾਮਲੇ ਦਰਜ ਕਰਾਉਣ ਵਾਲੀ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਜਬਰ ਜਨਾਹ ਦੀ ਸਾਜ਼ਿਸ਼ 'ਚ ਸ਼ਿਲਪੀ ਵੀ ਸ਼ਾਮਿਲ ਸੀ। ਸ਼ਿਲਪੀ ਵੱਲੋਂ ਹਾਈ ਕੋਰਟ 'ਚ ਅਪੀਲ ਦੇ ਬਾਅਦ ਸਜ਼ਾ ਮੁਲਤਵੀ ਕਰਨ ਲਈ ਪਟੀਸ਼ਨ ਦਿੱਤੀ ਗਈ ਸੀ। ਇਸ 'ਤੇ ਬੁੱਧਵਾਰ ਨੂੰ ਹੀ ਜਸਟਿਸ ਬਿਸ਼ਨੋਈ ਨੇ ਸੁਣਵਾਈ ਪੂਰੀ ਕਰ ਕੇ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਸੁਣਵਾਈ ਦੌਰਾਨ ਸ਼ਿਲਪੀ ਦੇ ਵਕੀਲ ਮਹੇਸ਼ ਬੋੜਾ ਨੇ ਦਲੀਲ ਦਿੱਤੀ ਸੀ ਕਿ ਉਹ ਪਹਿਲਾਂ ਵੀ ਜ਼ਮਾਨਤ 'ਤੇ ਰਹੀ ਅਤੇ ਜ਼ਮਾਨਤ ਦੇ ਨਿਯਮਾਂ ਨੂੰ ਨਹੀਂ ਤੋੜਿਆ। ਇਸ ਤਰ੍ਹਾਂ ਉਸ ਨੂੰ ਸਸਪੈਂਸ਼ਨ ਆਫ ਸੈਂਟਂੈਸ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ। ਸ਼ਿਲਪੀ ਨੂੰ ਐੱਸਸੀ/ਐੱਸਟੀ ਕੋਰਟ ਦੇ ਅਧਿਕਾਰੀ ਮਧੂਸੂਦਨ ਸ਼ਰਮਾ ਨੇ ਇਸੇ ਸਾਲ 25 ਅਪ੍ਰੈਲ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
from Punjabi News -punjabi.jagran.com https://ift.tt/2NS5Ll0
via IFTTT
No comments:
Post a Comment