ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖਿਆ ਦੇ ਪੁਨਰ ਗਠਨ 'ਤੇ ਅਕਾਦਮਿਕ ਲੀਡਰਸ਼ਿਪ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਗਿਆਨ ਅਤੇ ਸਿੱਖਿਆ ਸਿਰਫ਼ ਕਿਤਾਬਾਂ ਨਹੀਂ ਹੋ ਸਕਦੀਆਂ। ਇਸ ਸੰਮੇਲਨ ਦੌਰਾਨ ਉਨ੍ਹਾਂ ਸਿੱਖਿਆ ਤੇ ਖੋਜ ਦੀ ਗੁਣਵੱਤਾ, ਨਵੀਂ ਖੋਜ, ਸਨਅਤ ਦੇ ਪਸਾਰ, ਸਹਿਭਾਗੀ ਕੈਂਪਸ, ਨੈਤਿਕ ਸਿੱਖਿਆ ਦੇ ਵੱਖ-ਵੱਖ ਪੈਮਾਨਿਆਂ 'ਤੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਓਹੀ ਹੈ, ਜਿਸ ਨਾਲ ਜੀਵਨ ਬਿਹਤਰ ਬਣੇ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੀਆਂ ਸਿਖਿਆਵਾਂ ਨੂੰ ਭੁਲਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਸਿੱਖਿਆ ਦੀਆਂਮੌਜੂਦਾ ਚੁਣੌਤੀਆਂ ਨਾਲ ਨਿਪਟਣ ਲਈ ਸ਼ਨੀਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ 'ਚ ਆਯੋਜਿਤ ਇਸ ਸੰਮੇਲਨ ਦਾ ਸ਼ੱੁਭ ਆਰੰਭ ਵੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬੀ ਨਹੀਂ ਹੋ ਸਕਦੀ। ਸਿੱਖਿਆ ਦਾ ਮਕਸਦ ਵਿਅਕਤੀ ਦੇ ਹਰ ਪੜਾਅ ਦਾ ਸੰਤੁਲਿਤ ਵਿਕਾਸ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਜਗਤ 'ਚ ਨਿਵੇਸ਼ 'ਤੇ ਧਿਆਨ ਦੇ ਰਹੀ ਹੈ। ਸਿੱਖਿਆ ਦਾ ਬੁਨਿਆਦੀ ਢਾਂਚਾ ਬਣਾਉਣ ਲਈ ਰਾਈਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
from Punjabi News -punjabi.jagran.com https://ift.tt/2R9KFMY
via IFTTT
No comments:
Post a Comment