-ਪਿਚਾਈ ਨੇ ਰਿਪਬਲਿਕਨ ਪਾਰਟੀ ਦੇ ਸੰਸਦੀ ਮੈਂਬਰਾਂ ਨਾਲ ਕੀਤੀ ਮੁਲਾਕਾਤ
- ਡੋਨਾਲਡ ਟਰੰਪ ਨਾਲ ਮਿਲਣ ਦਾ ਸੱਦਾ ਕੀਤਾ ਸਵੀਕਾਰ
ਵਾਸ਼ਿੰਗਟਨ (ਰਾਇਟਰ) : ਵਿਰੋਧੀ ਧਿਰ ਦੇ ਦੋਸ਼ਾਂ 'ਤੇ ਸਰਚ ਇੰਜਣ ਕੰਪਨੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਅਮਰੀਕੀ ਸੰਸਦ ਦੀ ਕਾਨੂੰਨ ਕਮੇਟੀ ਦੇ ਸਾਹਮਣੇ ਸਫ਼ਾਈ ਦੇਣ ਲਈ ਤਿਆਰ ਹੋ ਗਏ ਹਨ। ਲੰਬੇ ਸਮੇਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਗੂਗਲ 'ਤੇ ਕੰਜ਼ਰਵੇਟਿਵ ਪਾਰਟੀ ਦਾ ਪੱਖ ਲੈਣ ਅਤੇ ਉਨ੍ਹਾਂ ਖ਼ਿਲਾਫ਼ ਗ਼ਲਤ ਖ਼ਬਰਾਂ ਦਾ ਪ੍ਰਚਾਰ ਕਰਨ ਦਾ ਦੋਸ਼ ਲਗਾ ਰਹੀ ਹੈ। ਰਿਪਬਲਿਕਨ ਪਾਰਟੀ ਨਿੱਜਤਾ, ਮਾਨਵ ਅਧਿਕਾਰਾਂ ਦੀ ਉਲੰਘਣਾ ਤੇ ਖ਼ਬਰਾਂ ਦੇ ਵਰਗੀਕਰਨ ਨੂੰ ਲੈ ਕੇ ਗੂਗਲ ਦੀ ਜਾਂਚ ਕਰਨ ਦੀ ਮੰਗ ਕਰ ਰਹੀ ਹੈ। ਗੂਗਲ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ।
ਪਿਚਾਈ ਕੰਪਨੀ ਦੇ ਵਪਾਰ ਦੇ ਤਰੀਕਿਆਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨ ਲਈ ਵਾਸ਼ਿੰਗਟਨ 'ਚ ਸੰਸਦੀ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮੁਲਾਕਾਤ ਦੌਰਾਨ ਰਾਸ਼ਟਰੀ ਆਰਥਿਕ ਅਦਾਲਤ ਦੇ ਮੁਖੀ ਲੈਰੀ ਕੁੜਲਾਵ ਨੇ ਪਚਾਈ ਨੂੰ ਰਾਊਂਡ ਟੇਬਲ ਮੀਟਿੰਗ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲਣ ਲਈ ਬੁਲਾਇਆ ਹੈ। ਪਚਾਈ ਨੇ ਸੱਦਾ ਸਵੀਕਾਰ ਕਰ ਲਿਆ ਹੈ। ਇਸ ਬੈਠਕ 'ਚ ਇੰਟਰਨੈੱਟ ਨਾਲ ਜੁੜੀਆਂ ਕਈ ਮਹਾਨ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ।
ਸ਼ੱੁਕਰਵਾਰ ਨੂੰ ਪਿਚਾਈ ਨੇ ਸਦਨ 'ਚ ਬਹੁਮਤ ਦੇ ਨੇਤਾ ਕੇਵਿਨ ਮੈਕਕਾਰਥੀ ਦੇ ਦਫ਼ਤਰ 'ਚ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸੰਸਦੀ ਮੈਂਬਰ ਬਾਬ ਗੁੂਡਲਾਟ ਨੇ ਕਿਹਾ ਕਿ ਬੈਠਕ ਸਫ਼ਲ ਰਹੀ ਹੈ। ਪਿਚਾਈ ਨੇ ਕਿਹਾ ਕਿ ਕੰਪਨੀ ਦੋਨਾਂ ਪਾਰਟੀਆਂ ਦੇ ਸੰਸਦੀ ਮੈਂਬਰਾਂ ਨਾਲ ਚੰਗੇ ਸਬੰਧ ਬਣਾਏ ਰੱਖਣ ਲਈ ਵਚਨਬੱਧ ਹੈ। ਉਹ ਕੰਜ਼ਰਵੇਟਿਵ ਪਾਰਟੀ ਦੇ ਸੰਸਦੀ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੀ ਸੁਣਵਾਈ 'ਚ ਗੂਗਲ ਦੇ ਸੀਈਓ ਪਿਚਾਈ ਤੇ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਦੀ ਗ਼ੈਰ-ਹਾਜ਼ਰੀ ਕਾਰਨ ਸੰਸਦੀ ਮੈਂਬਰ ਭੜਕ ਗਏ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਕਾਨੂੰਨੀ ਅਦਾਲਤ ਦੀ ਸੁਣਵਾਈ 'ਚ ਜਲਦ ਸਫ਼ਾਈ ਦੇਣ ਦੀ ਗੱਲ ਕਹੀ ਹੈ।
from Punjabi News -punjabi.jagran.com https://ift.tt/2QgQ8jM
via IFTTT
No comments:
Post a Comment