ਨਵੀਂ ਦਿੱਲੀ - ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ ਚਿਦਾਂਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦਾਂਬਰਮ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਅਦਾਲਤ ਨੇ ਚਿਦਾਂਬਰਮ ਦੀ ਸੀਬੀਆਈ ਤੇ ਈਡੀ ਦੀ ਵੱਲੋਂ ਗਿ੍ਰਫਤਾਰੀ 'ਤੇ ਰੋਕ ਵਧਾ ਦਿੱਤੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ। ਵਿਸ਼ੇਸ਼ ਸੀਬੀਆਈ ਜੱਜ ਓ.ਪੀ.ਸੈਨੀ ਦੇ ਮਾਮਲੇ ਦੀ ਅਗਲੀ ਸੁਣਵਾਈ ਲਈ 1 ਨਵੰਬਰ ਦੀ ਤਰੀਕ ਤੈਅ ਕੀਤੀ ਜਦਕਿ ਸੀਬੀਆਈ ਤੇ ਈ.ਡੀ ਵਲੋਂ ਪੇਸ਼ ਹੋਏ ਵਕੀਲਾਂ ਨੇ ਇਸ ਮਾਮਲੇ 'ਚ ਮੁਲਤਵੀ ਦੀ ਮੰਗ ਕੀਤੀ। 19 ਜੁਲਾਈ ਨੂੰ ਸੀਬੀਆਈ ਵਲੋਂ ਦਾਖਲ ਦੋਸ਼ ਪੱਤਰ 'ਚ ਚਿਦਾਂਬਰਮ ਤੇ ਉਨ੍ਹਾਂ ਦੇ ਪੁੱਤਰ ਨੂੰ ਨਾਮਜ਼ਦ ਕੀਤਾ ਗਿਆ ਸੀ।
from Punjabi News -punjabi.jagran.com https://ift.tt/2y7DJIC
via IFTTT
No comments:
Post a Comment