Responsive Ads Here

Monday, October 8, 2018

ਪਟਿਆਲਾ 'ਚ ਟਰੇਨ ਹੇਠਾਂ ਆ ਕੇ ਪੇ੍ਰਮੀ ਜੋੜੇ ਵਲੋਂ ਖੁਦਕੁਸ਼ੀ, ਕੁਝ ਦਿਨਾਂ ਬਾਅਦ ਹੋਣੀ ਸੀ ਦੋਹਾਂ ਦੀ ਮੰਗਣੀ

ਪਟਿਆਲਾ- ਪਟਿਆਲਾ 'ਚ ਅੱਜ ਇਕ ਪੇ੍ਰਮੀ ਜੋੜੇ ਵਲੋਂ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ 26 ਸਾਲਾ ਮੁੰਡਾ ਬਿਜਲੀ ਬੋਰਡ 'ਚ ਜੇਈ ਤੇ 27 ਸਾਲਾ ਕੁੜੀ ਇਕ ਵੂਮੇਨ ਕਾਲਜ 'ਚ ਪੋ੍ਰਫੈਸਰ ਲੱਗੀ ਹੋਈ ਸੀ। ਨੌਜਵਾਨ ਦੀ ਪਛਾਣ ਵਿਪਨ ਤੇ ਕੁੜੀ ਦੀ ਪਛਾਣ ਵਿਨਜੀਤ ਕੌਰ ਵਜੋਂ ਹੋਈ। ਅੱਜ ਦੋਹਾਂ ਨੇ ਪਟਿਆਲਾ ਦੇ 23 ਨੰਬਰ ਫਾਟਕ ਕੋਲ ਗੁਰਦੁਆਰਾ ਤੇਗ ਬਹਾਦੁਰ ਸਾਹਿਬ ਦੇ ਬਾਹਰ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਵਾਲਿਆਂ ਮੁਤਾਬਿਕ ਕੁਝ ਦਿਨਾਂ ਬਾਅਦ ਦੋਹਾਂ ਦੀ ਮੰਗਣੀ ਹੋਣੀ ਸੀ। ਪੁਲਿਸ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਦੋਹਾਂ ਨੇ ਜਾਨ ਕਿਉ ਦਿੱਤੀ, ਕਿਉਂਕਿ ਪੁਲਿਸ ਦਾ ਮੰਨਨਾ ਹੈ ਕਿ ਜੇ ਇਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਤੇ ਇਨ੍ਹਾਂ ਨੇ ਖੁਦਕੁਸ਼ੀ ਕਿਉਂ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



from Punjabi News -punjabi.jagran.com https://ift.tt/2E6zv9z
via IFTTT

No comments:

Post a Comment