ਨਵੀਂ ਦਿੱਲੀ- ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਦਾ ਸਿੱਧਾ ਅਸਰ ਆਉਣ ਵਾਲੇ ਤਿਉਹਾਰਾਂ ਦੀ ਖਰੀਦਦਾਰੀ 'ਤੇ ਪਵੇਗਾ। ਕੇਂਦਰ ਤੇ ਪ੍ਰਦੇਸ਼ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਢਾਈ ਰੁਪਏ ਦੀ ਕਟੌਤੀ ਨਾਲ ਆਮ ਆਦਮੀ ਨੂੰ ਥੋੜ੍ਹੀ ਰਾਹਤ ਮਿਲੀ ਹੈ। ਰਾਹਤ ਮਿਲਣ ਤੋਂ ਬਾਅਦ ਪੈਟਰੋਲ 2.38 ਤੇ ਡੀਜ਼ਲ 1.94 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਹੈ। ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 82.03 ਰੁਪਏ ਪ੍ਰਤੀ ਲੀਟਰ ਤੇ ਦਿੱਲੀ 'ਚ 82.03 ਰੁਪਏ ਤੇ ਡੀਜ਼ਲ 73.82 ਪ੍ਰਤੀ ਲੀਟਰ ਵਿਕ ਰਿਹਾ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 87.36 ਲੁਧਿਆਣੇ 'ਚ 87.79 ਰੁਪਏ ਤੇ ਅੰਮਿ੍ਰਤਸਰ 'ਚ 87.92 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਵਧਦੀਆ ਕੀਮਤਾਂ ਦਾ ਅਸਰ ਆਮ ਆਦਮੀ ਦੀ ਜੇਬ 'ਤੇ ਵੀ ਪੈ ਰਿਹਾ ਹੈ।
from Punjabi News -punjabi.jagran.com https://ift.tt/2PlTYbk
via IFTTT
No comments:
Post a Comment