ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ - ਸ਼ਹਿਰ ਵਿਚ ਬੇਖੌਫ਼ ਬਦਮਾਸ਼ਾਂ ਦਾ ਦਬਦਬਾਅ ਵਧਦਾ ਹੀ ਜਾ ਰਿਹਾ ਹੈ , ਆਮ ਲੋਕਾਂ ਦੀ ਗੱਲ ਤਾਂ ਇੱਕ ਪਾਸੇ ਲੁਧਿਆਣਾ 'ਚ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ ¢ ਸੋਮਵਾਰ ਸਵੇਰੇ ਮੋਟਰਸਾਈਕਲ ਦੇ ਕਾਗਜ ਚੈੱਕ ਕਰਵਾਉਣ ਦੀ ਗ਼ੱਲ ਤੋਂ ਗੁੱਸੇ 'ਚ ਆਏ ਇੱਕ ਬਦਮਾਸ਼ ਨੇ ਕਾਂਸਟੇਬਲ ਦੀ ਲੱਤ 'ਚ ਗੋਲੀ ਮਾਰ ਦਿੱਤੀ ¢ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਬੜੀ ਹੀ ਆਸਾਨੀ ਨਾਲ ਚੌਕੀ ਦੇ ਸਾਹਮਣੇ ਭੀੜ ਭਾੜ ਵਾਲੇ ਇਲਾਕੇ ਤੋਂ ਫਰਾਰ ਹੋ ਗਿਆ ¢ਜ਼ਖ਼ਮੀ ਹੋਏ ਕਾਂਸਟੇਬਲ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ¢ ਪੁਲਿਸ ਨੇ ਦਵਿੰਦਰ ਸਿੰਘ ਨੂੰ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ¢ ਜਾਣਕਾਰੀ ਮੁਤਾਬਿਕ ਕਾਂਸਟੇਬਲ ਦਵਿੰਦਰ ਸਿੰਘ ਡੀਐੱਮਸੀ ਚੌਕੀ 'ਚ ਤਾਇਨਾਤ ਹੈ ¢ ਸੋਮਵਾਰ ਸਵੇਰੇ ਪੁਲਸ ਪਾਰਟੀ ਨੇ ਚੌਕੀ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਡੀਐੱਮਸੀ ਦੀ ਪਾਰਕਿੰਗ ਚੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨਿਕਲਿਆ ¢ ਸ਼ੱਕ ਦੇ ਆਧਾਰ 'ਤੇ ਦਵਿੰਦਰ ਸਿੰਘ ਨੇ ਉਸ ਨੂੰ ਰੋਕਿਆ ਤੇ ਜਦੋਂ ਮੋਟਰਸਾਈਕਲ ਦੇ ਕਾਗਜ਼ ਦਿਖਾਉਣ ਦੀ ਗੱਲ ਕੀਤੀ ਤਾਂ ਨੌਜਵਾਨ ਨੇ ਪਿਸਤੌਲ ਕੱਢ ਕੇ ਦਵਿੰਦਰ ਦੀ ਸੱਜੀ ਲੱਤ 'ਚ ਗੋਲੀ ਮਾਰ ਦਿੱਤੀ ¢ ਵਾਰਦਾਤ ਨੂੰ ਅੰਜਾਮ ਦੇ ਕੇ ਬਦਮਾਸ਼ ਬੜੀ ਹੀ ਆਸਾਨੀ ਨਾਲ ਮੌਕੇ 'ਤੋਂ ਫਰਾਰ ਹੋ ਗਿਆ ¢ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਮੌਕੇ 'ਤੇ ਪਹੁੰਚੇ ¢ ਇਸ ਮਾਮਲੇ 'ਚ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਬਦਮਾਸ਼ ਦੀ ਸਾਫ਼ ਤਸਵੀਰ ਉਨ੍ਹਾਂ ਕੋਲ ਆ ਚੁੱਕੀ ਹੈ¢ ਪੁਲਿਸ ਬਦਮਾਸ਼ ਦੀ ਤਲਾਸ਼ ਕਰ ਰਹੀ ਹੈ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ ¢ਦੂਸਰੇ ਪਾਸੇ ਕਾਂਸਟੇਬਲ ਦੀ ਹਾਲਤ ਖਤਰੇ ਚੋਂ ਬਾਹਰ ਦੱਸੀ ਜਾ ਰਹੀ ਹੈ¢
from Punjabi News -punjabi.jagran.com https://ift.tt/2Rymw2U
via IFTTT
No comments:
Post a Comment