Responsive Ads Here

Wednesday, December 26, 2018

Ind vs Aus : ਆਸਟ੍ਰੇਲਿਆਈ ਕਮੈਂਟੇਟਰ ਨੇ ਕੀਤਾ ਮਯੰਕ ਅਗਰਵਾਲ ਦਾ ਅਪਮਾਨ, ਕਦੀ ਨਹੀਂ ਭੁੱਲੇਗਾ ਹਿੰਦੋਸਤਾਨ

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਮੈਲਬੌਰਨ ਟੈਸਟ ਮੈਚ ਵਿਚ ਡੈਬਿਊ ਕਰਨ ਵਾਲੇ ਮਯੰਕ ਅਗਰਵਾਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਮਾਰਿਆ। ਮਯੰਕ ਨੇ 76 ਦੌੜਾਂ ਦੀ ਬਿਹਤਰੀਨ ਪਾਰੀ ਖੇਡਦੇ ਹੋਏ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਅਗਰਵਾਲ ਦੀ ਇਹ ਪਾਰੀ ਆਸਟ੍ਰੇਲਿਆਈ ਕਮੈਂਟਟੇਟਰ ਨੂੰ ਰਾਸ ਨਹੀਂ ਆਈ। ਆਸਟ੍ਰੇਲਿਆਈ ਕਮੈਂਟੇਟਰ ਕੈਰੀ ਓ ਕੀਫ ਨੇ ਨਾ ਸਿਰਫ਼ ਮਯੰਕ ਦਾ ਅਪਮਾਨ ਕੀਤਾ ਬਲਕਿ ਉਨ੍ਹਾਂ ਭਾਰਤ ਦੇ ਘਰੇਲੂ ਕ੍ਰਿਕਟ ਦੇ ਸਿਸਟਮ 'ਤੇ ਵੀ ਸਵਾਲ ਖੜ੍ਹੇ ਕੀਤੇ।


ਕੈਰੀ ਨੇ ਇੰਝ ਕੀਤਾ ਮਯੰਕ ਦਾ ਅਪਮਾਨ

ਆਸਟ੍ਰੇਲਿਆਈ ਕਮੈਂਟਟੇਰ ਕੈਰੀ ਓ ਕੀਫ ਮੈਲਬੌਰਨ ਟੈਸਟ ਦੇ ਪਹਿਲੇ ਦਿਨ ਇਸ ਮੈਚ ਵਿਚ ਡੈਬਿਊ ਕਰਨ ਵਾਲੇ ਮਯੰਕ ਅਗਰਵਾਲ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ। ਫੋਕਸ ਸਪੋਰਟਸ 'ਤੇ ਉਨ੍ਹਾਂ ਦੇ ਨਾਲ ਉਸ ਵੇਲੇ ਸ਼ੋਨ ਵਾਰਨ ਅਤੇ ਮਾਰਕ ਹੋਵਾਰਡ ਵੀ ਸਨ। ਫੈਨਸ ਮੁਤਾਬਿਕ ਇਸ ਚਰਚਾ ਦੌਰਾਨ ਓ ਕੀਫ ਨੇ ਕਿਹਾ ਕਿ ਮਯੰਕ ਨੇ ਘਰੇਲੂ ਫਰਸਟ ਕਲਾਸ ਕ੍ਰਿਕਟ ਵਿਚ ਜੋ 300 ਦੌੜਾਂ ਦੀ ਪਾਰਨੀ ਖੇਡੀ ਸੀ ਉਹ 'ਕੰਟੀਨ ਮੁਲਾਜ਼ਮਾਂ ਜਾਂ ਵੇਟਰਾਂ ਖ਼ਿਲਾਫ਼ ਖੇਡੀ ਸੀ।'


ਅਜਿਹਾ ਹੈ ਮਯੰਕ ਦਾ ਘਰੇਲੂ ਰਿਕਾਰਡ

ਮਯੰਕ ਅਗਰਵਾਲ ਦਾ ਘਰੇਲੂ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਮਯੰਕ ਨੇ ਆਪਣਾ ਫਰਸਟ ਕਲਾਸ ਡੈਬਿਊ 2013 ਵਿਚ ਝਾਰਖੰਡ ਖ਼ਿਲਾਫ਼ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੇ 46 ਫਰਸਟ ਕਲਾਸ ਅਤੇ 75 ਲਿਸਟ ਏ ਮੈਚ ਵਿਚ ਕਰਨਾਟਕ ਲਈ ਲਗਪਗ 50 ਦੀ ਔਸਤ ਨਾਲ ਦੌੜਾਂ ਬਣੀਆਂ। ਨਵੰਬਰ 2017 ਵਿਚ ਉਨ੍ਹਾਂ ਫਰਸਟ ਕਲਾਸ ਕ੍ਰਿਕਟ ਵਿਚ ਤਿਹਰਾ ਸੈਂਕੜਾ ਜੜਿਆ ਸੀ। ਮਯੰਕ ਨੇ ਕਰਨਾਟਕ ਲਈ ਖੇਡਦੇ ਹੋਏ ਮਹਾਰਾਸ਼ਟਰ ਖ਼ਿਲਾਫ਼ ਨਾਬਾਦ 304 ਦੌੜਾਂ ਦੀ ਪਾਰੀ ਖੇਡੀ ਸੀ।


ਫੈਨਸ ਨੂੰ ਪਸੰਦ ਨਹੀਂ ਆਇਆ ਕਮੈਂਟ

ਕ੍ਰਿਕਟ ਫੈਨਸ ਨੂੰ ਆਸਟ੍ਰੇਲਿਆਈ ਕਮੈਂਟੇਟਰ ਦੀ ਇਹ ਗੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਮੁੜ ਸੋਸ਼ਲ ਮੀਡੀਆ 'ਤੇ ਕੁਝ ਇਸ ਤਰ੍ਹਾਂ ਦੇ ਜਵਾਬ ਦਿੱਤੇ-'Kerry O'Keefe how dare you make a racist comment by saying "Aggarwal scored 300 against waiters"...



from Punjabi News -punjabi.jagran.com http://bit.ly/2GCYLVV
via IFTTT

No comments:

Post a Comment