Responsive Ads Here

Tuesday, March 5, 2019

33 ਸਾਲ ਬਾਅਦ ਬੰਦ ਹੋਈ Maruti Suzuki Gypsy, ਜਾਣੋ ਕੀ ਸੀ ਭਾਰਤੀ ਫ਼ੌਜ ਦੀ ਪਸੰਦੀਦਾ ਕਾਰ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ Maruti Suzuki ਨੇ ਭਾਰਤ ਵਿਚ ਆਪਣੀ Gypsy SUV ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਹ ਦੋ ਦਰਵਾਜ਼ਿਆਂ ਵਾਲੀ ਆਫ-ਰੋਡਰ ਭਾਰਤ ਵਿਚ ਸਭ ਤੋਂ ਪਹਿਲਾਂ 1985 ਵਿਚ ਲਾਂਚ ਕੀਤੀ ਸੀ ਅਤੇ ਇਹ ਸਭ ਤੋਂ ਵਧ ਵਿਕਣ ਵਾਲੇ ਮਾਡਲਾਂ 'ਚੋਂ ਇਕ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਐੱਸਯੂਵੀ ਭਾਰਤੀ ਫ਼ੌਜ ਦੀ ਪਹਿਲੀ ਪਸੰਦ ਵਾਲੀ ਕਾਰ ਮੰਨੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਫ਼ੌਜ ਨੇ 31 ਹਜ਼ਾਰ Maruti Gypsy ਖਰੀਦੀਆਂ।

ਕਿਉਂ ਹੋਈ ਬੰਦ?

Maruti Suzuki Gypsy ਭਾਰਤ ਵਿਚ 33 ਸਾਲ ਪਹਿਲਾਂ ਆਈ ਸੀ ਅਤੇ ਇਸ ਦਾ ਦੂਸਰਾ ਜਨਰੇਸ਼ਨ ਵੀ ਇਸੇ ਅਵਤਾਰ ਵਿਚ ਹੁਣ ਤਕ ਵੇਚਿਆ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਐੱਸਯੂਵੀ ਦਾ ਤੀਸਰਾ ਜਨਰੇਸ਼ਨ ਮਾਡਲ 1998 ਵਿਚ ਆਇਆ ਅਤੇ ਇਸ ਦੇ ਪਿਛਲੇ ਸਾਲ ਹੀ ਇਸ ਦਾ ਚੌਥਾ ਜਨਰੇਸ਼ਨ ਮਾਡਲ ਉਤਾਰਿਆ ਗਿਆ। ਕੰਪਨੀ ਨੇ ਭਾਰਤ ਵਿਚ ਜਿਪਸੀ ਨੂੰ ਅਪਡੇਟਿਡ ਕ੍ਰੈਸ਼ ਟੈਸਟ ਕਾਰਨ ਅਤੇ BS6 ਨਾਰਮਸ ਕਾਰਨ ਬੰਦ ਕੀਤਾ ਹੈ।


ਕਿਉਂ ਸੀ ਭਾਰਤੀ ਫ਼ੌਜ ਦੀ ਪਹਿਲੀ ਪਸੰਦ?

ਭਾਰਤੀ ਫ਼ੌਜ ਨੇ Gypsy ਦਾ ਸਾਫਟ ਟਾਪ ਵਰਜਨ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਹੈ ਜਿਸ ਦਾ ਵਜ਼ਨ ਸਿਰਫ਼ 989 ਕਿਲੋਗ੍ਰਾਮ ਹੈ। ਉੱਥੇ, ਇਸ ਦੇ ਹਾਰਡ ਟਾਪ ਦਾ ਵਜ਼ਨ 1020 ਕਿਲੋਗ੍ਰਾਮ ਹੈ। ਜ਼ਿਕਰਯੋਗ ਹੈ ਕਿ ਜਿਪਸੀ ਦਾ ਘੱਟ ਵਜ਼ਨ ਇਸ ਨੂੰ ਹਮਲਾਵਰ ਅਤੇ ਮੁਸ਼ਕਿਲ ਰਾਹਾਂ 'ਤੇ ਚੱਲਣ ਲਈ ਆਸਾਨ ਬਣਾਉਂਦਾ ਹੈ। ਇੰਨਾ ਹੀ ਨਹੀਂ ਹਲਕੇ ਵਜ਼ਨ ਕਾਰਨ ਇਸ ਨੂੰ ਘੱਟ ਪਾਵਰ ਵਾਲੇ ਹੈਲੀਕਾਪਟਰ ਜਾਂ ਏਅਰਕ੍ਰਾਫਟ ਦੀ ਮਦਦ ਨਾਲ ਆਸਾਨੀ ਨਾਲ ਉਚਾਈ ਵਾਲੀਆਂ ਥਾਵਾਂ 'ਤੇ ਪਹੁੰਚਾਇਆ ਜਾ ਸਕਦਾ ਹੈ। ਭਾਰੀ ਐੱਸਯੂਵੀ ਦੇ ਮੁਕਾਬਲੇ ਇਸ ਨੂੰ ਰੇਗਿਸਤਾਨ, ਚਿੱਕੜ ਅਤੇ ਬਰਫ਼ੀਲੇ ਰਾਹਾਂ 'ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 500 ਕਿਲੋ ਤਕ ਦਾ ਭਾਰ ਢੋਹਣ ਦੀ ਸਮਰੱਥਾ ਰੱਖਦੀ ਸੀ। ਫ਼ੌਜ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿਚ ਆਮਤੌਰ 'ਤੇ ਰੋਜ਼ਾਨਾ ਹਥਿਆਰ ਅਤੇ ਰਾਸ਼ਨ ਲੈ ਕੇ ਆਉਣਾ-ਜਾਣਾ ਇਸੇ ਐੱਸਯੂਵੀ ਨਾਲ ਹੁੰਦਾ ਸੀ। ਇਹ ਆਪਣੇ ਵਜ਼ਨ ਦੇ ਅੱਧੇ ਨਾਲੋਂ ਵੀ ਜ਼ਿਆਦਾ ਭਾਰ ਉਠਾਉਣ ਦੀ ਸਮਰੱਥਾ ਰੱਖਦੀ ਸੀ। ਇਸ ਲਈ ਇਹ ਭਾਰਤੀ ਫ਼ੌਜ ਦੀ ਪਸੰਦ ਵੀ ਬਣੀ ਹੋਈ ਸੀ।

Maruti Gypsy ਦੀ ਪਾਵਰ ਸਪੈਸੀਫਿਕੇਸ਼ਨ

Maruti Gypsy ਨੂੰ ਸਭ ਤੋਂ ਪਹਿਲਾਂ 970 cc F10A ਫੋਰ-ਸਿਲੰਡਰ ਪੈਟਰੋਲ ਇੰਜਣ ਨਾਲ ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਇਸ ਵਿਚ ਅਪਗ੍ਰੇਡਿਡ 1.3 ਲੀਟਰ ਫੋਰ-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ। ਇਹ ਮੋਟਰ 16 ਵਾਲਵ ਦੀ ਸੀ ਜੋ ਕਿ 6000rpm 'ਤੇ 80 bhp ਦੀ ਪਾਵਰ ਅਤੇ 4500 rpm 'ਤੇ 103Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਵਿਚ ਡੀਜ਼ਲ ਇੰਜਣ ਦੀ ਘਾਟ ਸੀ ਪਰ ਇਸ ਦੇ ਬਾਵਜੂਦ ਇਹ ਭਾਰਤੀ ਸੜਕਾਂ 'ਤੇ ਚੰਗਾ ਰਿਸਪਾਂਸ ਦਿੰਦੀ ਰਹੀ ਹੈ। ਇਸ ਦੀ ਕੀਮਤ 6.22 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਸੀ ਅਤੇ ਇਹ ਸਾਫਟ ਟਾਪ ਅਤੇ ਹਾਰਡ ਟਾਪ ਦੋਨੋਂ ਵਰਜਨ ਵਿਚ ਉਪਲਬਧ ਸੀ।



from Punjabi News -punjabi.jagran.com https://ift.tt/2GY9NVr
via IFTTT

No comments:

Post a Comment