Responsive Ads Here

Monday, March 4, 2019

ਕਿਤਾਬ 'ਬੇਦਾਵਾ ਨਹੀਂ' ਕੀਤੀ ਰਿਲੀਜ਼

-303- 101 ਵਰਿ੍ਹਆਂ ਦੇ ਲੇਖਕ ਜਸਵੰਤ ਕੰਵਲ ਨੂੰ ਕਿਤਾਬ 'ਬੇਦਾਵਾ ਨਹੀਂ' ਜਾਰੀ ਕਰਦੇ ਹੋਏ।

ਸੰਜੀਵ ਗੁਪਤਾ, ਜਗਰਾਓਂ

ਜ਼ਿੰਦਗੀ ਦੀਆਂ 101 ਬਹਾਰਾਂ ਹੰਢਾ ਰਹੇ ਪ੍ਸਿੱਧ ਲੇਖਕ ਅਤੇ ਚਿੰਤਕ ਜਸਵੰਤ ਸਿੰਘ ਕੰਵਲ ਨੇ ਨਸ਼ਿਆਂ 'ਚ ਡੁੱਬੀ ਜਵਾਨੀ ਅਤੇ ਵਿਦੇਸ਼ ਉਡਾਰੀ ਮਾਰ ਰਹੇ ਯੂਥ ਤੇ ਚਿੰਤਾ ਪ੍ਗਟ ਕਰਦਿਆਂ ਲੇਖਕਾਂ ਨੂੰ ਪੰਜਾਬ ਬਚਾਉਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਲੇਖਕ ਕੰਵਲ ਦੇ 101 ਵਰਿ੍ਹਆਂ ਦੇ ਹੋਣ 'ਤੇ ਉਨ੍ਹਾਂ ਦੇ ਸਾਥੀ ਲੇਖਕ ਅਤੇ ਸਾਹਿਤਕਾਰ ਉਨ੍ਹਾਂ ਨੂੰ ਮਿਲਣ ਪੁੱਜੇ। ਇਸ ਮੌਕੇ ਲੇਖਕ ਕੰਵਲ ਨੇ ਜਗਰਾਓਂ ਦੇ ਲੇਖਕ ਭੂਪਿੰਦਰ ਦੀ ਕਿਤਾਬ 'ਬੇਦਾਵਾ ਨਹੀਂ' ਨੂੰ ਜਾਰੀ ਕਰਦਿਆਂ ਕਿਹਾ 'ਸਾਹਿਤਕਾਰੋ ਨਸ਼ਿਆਂ 'ਚ ਡੁੱਬ ਰਹੀ 'ਤੇ ਵਿਦੇਸ਼ਾਂ 'ਚ ਰੁਲ ਰਹੀ ਜਵਾਨੀ ਨੂੰ ਬਚਾਓ'। ਉਨ੍ਹਾਂ ਦੋਵਾਂ ਮੁੱਦਿਆਂ 'ਤੇ ਗਹਿਰੀ ਚਿੰਤਾ ਪ੍ਗਟ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਗੰਭੀਰ ਮਸਲਾ ਬਣ ਚੁੱਕਾ ਹੈ, ਜਿਸ ਵੱਲ ਸ਼ਾਇਦ ਸਰਕਾਰਾਂ ਦਾ ਧਿਆਨ ਨਹੀਂ ਜਾ ਰਿਹਾ। ਇਸ ਲਈ ਪੰਜਾਬ ਹਿਤੈਸ਼ੀ ਕਲਮਾਂ ਇਸ ਮੁੱਦੇ ਨੂੰ ਉਭਾਰ ਕੇ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਅਹਿਮ ਭੂਮਿਕਾ ਅਦਾ ਕਰਨ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਧਾਨ ਡਾ. ਤੇਜਵੰਤ ਮਾਨ, ਸੀਨੀਅਰ ਉਪ ਪ੍ਧਾਨ ਭੁਪਿੰਦਰ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ ਹਾਜ਼ਰ ਸਨ।

--------



from Punjabi News -punjabi.jagran.com https://ift.tt/2EOeuil
via IFTTT

No comments:

Post a Comment