ਸਤਨਾਮ ਸਿੰਘ ਘਾਰੂ, ਧਰਮਕੋਟ : ਇਲਾਕੇ ਦੀ ਉੱਘੀ ਵਿਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵਿਖੇ ਐੱਸਐੱਸਪੀ ਮੋਗਾ ਅਮਰਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਿਫ਼ਕ ਸੁਰੱਖਿਆ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੁਲਿਸ ਕਾਂਸਟੇਬਲ ਸਿਮਰਨਜੀਤ ਕੌਰ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਬੜੇ ਵਿਸਥਾਰ ਨਾਲ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਰੋਕਣ 'ਤੇ ਹਮੇਸ਼ਾ ਰੁਕਣਾ ਚਾਹੀਦਾ ਹੈ ਨਾ ਕਿ ਡਰ ਕੇ ਭੱਜਣਾ ਚਾਹੀਦਾ ਹੈ। ਇਸ ਨਾਲ ਐਕਸੀਡੈਂਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਕੋਲ ਗੱਡੀ ਚਲਾਉਂਦੇ ਸਮੇਂ ਜਿੱਥੇ ਵਹੀਕਲ ਦੀ ਆਰਸੀ, ਇੰਸ਼ੋਰੈਂਸ, ਪ੍ਦੂਸ਼ਣ ਸਰਟੀਫਿਕੇਟ ਹੋਣਾ ਚਾਹੀਦਾ ਹੈ, ਉਥੇ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ, ਨਹੀਂ ਤਾਂ ਜੁਰਮਾਨੇ ਤੋਂ ਇਲਾਵਾ ਸਜਾ ਵੀ ਹੋ ਸਕਦੀ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਜਿੱਥੇ ਨਸ਼ਿਆਂ ਦੇ ਮਾੜੇ ਰੁਝਾਨ 'ਤੇ ਵੀ ਚਾਨਣਾ ਪਾਇਆ ਉਥੇ ਵਿਦਿਆਰਥੀਆਂ ਨੂੰ ਬੁਰੀ ਸੰਗਤ ਤੋਂ ਬਚਣ ਲਈ ਪ੍ਰੇਰਨਾ ਦਿੱਤੀ। ਵਿਦਿਆਰਥੀਆਂ ਨੇ ਬੜੇ ਧਿਆਨ ਨਾਲ ਇਸ ਸੈਮੀਨਾਰ ਦਾ ਲਾਹਾ ਲੈਂਦਿਆਂ ਟ੍ਰੈਫਿਕ ਨਿਯਮਾਂ ਸਬੰਧੀ ਸਵਾਲ ਵੀ ਪੁੱਛੇ। ਅੰਤ 'ਚ ਸੰਸਥਾ ਦੇ ਡਾਇਰੈਕਟਰ ਗੁਰਮੇਲ ਸਿੰਘ ਨੇ ਜਿੱਥੇ ਪੁਲਿਸ ਵੱਲੋਂ ਕੀਤੇੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਟ੍ਰੈਿਫ਼ਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਅਜਿਹੇ ਸੈਮੀਨਾਰ ਸਕੂਲ ਵਿਚ ਆਯੋਜਿਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਪਰਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
from Punjabi News -punjabi.jagran.com https://ift.tt/2GZQQBx
via IFTTT
Tuesday, March 5, 2019
ਬੱਚਿਆਂ ਨੂੰ ਟ੍ਰੈਿਫ਼ਕ ਸੁਰੱਖਿਆ ਸਬੰਧੀ ਦਿੱਤੀ ਜਾਣਕਾਰੀ
Subscribe to:
Post Comments (Atom)
No comments:
Post a Comment