ਨਵੀਂ ਦਿੱਲੀ: ਸੰਸਦ ਹਮਲੇ ਦੇ ਦੋਸ਼ੀ ਜੰਮੂ-ਕਸ਼ਮੀਰ ਨਿਵਾਸੀ ਅਫ਼ਜ਼ਲ ਗੁਰੂ ਦੇ 18 ਸਾਲਾਂ ਪੁੱਤ ਗਾਲਿਬ ਗੁਰੂ ਨੇ ਕਿਹਾ ਕਿ ਉਸ ਨੂੰ ਭਾਰਤੀ ਹੋਣ 'ਤੇ ਮਾਣ ਹੈ। ਉਸ ਨੇ ਕਿਹਾ ਕਿ ਪਿਤਾ ਨੂੰ ਫ਼ਾਂਸੀ ਦਿੱਤੇ ਜਾਣ ਤੋਂਂ ਬਾਅਦ ਉਸ ਨੂੰ ਬਦਲਾ ਲੈਣ ਲਈ ਕਾਫ਼ੀ ਉਕਸਾਇਆ ਗਿਆ ਸੀ ਪਰ ਉਸ ਦੀ ਮਾਂ ਨੇ ਉਸ ਨੂੰ ਅੱਤਵਾਦੀ ਬਣਨ ਤੋਂ ਬਚਾ ਲਿਆ। ਹੁਣ ਉਸ ਕੋਲ ਆਪਣੀ ਪਛਾਣ ਸਾਬਤ ਕਰਨ ਲਈ ਆਧਾਰ ਕਾਰਡ ਵੀ ਹੈ। ਗਾਲਿਬ ਗੁਰੂ ਨੇ ਹੁਣ ਪਾਸਪੋਰਟ ਲਈ ਬੇਨਤੀ ਕੀਤੀ ਹੈ।
ਦੱਸਣਯੋਗ ਹੈ ਕਿ ਅਫ਼ਜ਼ਲ ਗੁਰੂ ਦਾ ਪੁੱਤ ਗਾਲਿਬ ਗੁਰੂ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਕਾਫ਼ੀ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ। ਸੂਚਨਾ ਏਜੰਸੀਆਂ ਨਾਲ ਕੀਤੀ ਗੱਲਬਾਤ 'ਚ ਗਲਿਬ ਨੇ ਕਿਹਾ ਕਿ ਉਹ ਡਾਕਟਰ ਬਣਨਾ ਚਹੁੰਦਾ ਹੈ। ਗਾਬਿਲ ਅਨੁਸਾਰ ਉਹ ਪੰਜ ਮਈ 2019 ਨੂੰ ਹੋਣ ਵਾਲੀ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਉਸ ਨੂੰ ਉਮੀਦ ਹੈ ਕਿ ਇਸ ਪ੍ਰੀਖਿਆ 'ਚ ਪਾਸ ਹੋ ਜਾਣਗੇ। ਜੇਕਰ ਉਸ ਨੂੰ ਭਾਰਤ 'ਚ ਮੈਡੀਕਲ 'ਚ ਦਾਖ਼ਲਾ ਨਹੀਂ ਮਿਲਿਆ ਤਾਂ ਉਹ ਵਿਦੇਸ਼ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨਾ ਚਹੁੰਦਾ ਹੈ। ਗਾਲਿਬ ਨੇ ਦੱਸਿਆ ਕਿ ਤੁਰਕੀ ਦੇ ਇਕ ਕਾਲਜ ਤੋਂ ਉਸ ਨੂੰ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਵਿਦੇਸ਼ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਅਤੇ ਵਿਦੇਸ਼ੀ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਲੈਣ ਲਈ ਉਸ ਨੂੰ ਭਾਰਤੀ ਪਾਸਪੋਰਟ ਦੀ ਜ਼ਰੂਰਤ ਹੈ।
.jpg)
ਗਾਲਿਬ ਨੇ ਦੱਸਿਆ ਕਿ ਉਸ ਨੂੰ ਆਪਣੀ ਪਛਾਣ ਸਾਬਤ ਕਰਨ ਰਲਈ ਆਧਾਰ ਕਾਰਡ ਪ੍ਰਾਪਤ ਹੋ ਗਿਆ ਹੈ। ਇਸ ਤੋਂ ਬਾਅਦ ਪਾਸਪੋਰਟ ਲਈ ਬੇਨਤੀ ਕੀਤੀ ਹੈ। ਜੇਕਰ ਉਸ ਨੂੰ ਪਾਸਪੋਰਟ ਵੀ ਮਿਲ ਜਾਂਦਾ ਹੈ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ। ਨਾਲ ਹੀ ਉਸ ਨੇ ਕਿਹਾ ਕਿ ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਜੇਕਰ ਮੈਨੂੰ ਪਾਸਪੋਰਟ ਮਿਲ ਜਾਂਦਾ ਹੈ ਤਾਂ ਮੈਨੂੰ ਮਾਣ ਮਹਿਸੂਸ ਹੋਵੇਗਾ। ਗਾਲਿਬ ਫਿਲਹਾਲ ਗੁਲਸ਼ਨਾਬਾਦ ਦੀਆਂ ਪਹਾੜੀਆਂ 'ਚ ਆਪਣੇ ਨਾਨਾ ਗੁਲਮਾ ਮੁਹੰਮਦ ਅਤੇ ਮਾਂ ਤਬਸੁੱਮ ਨਾਲ ਰਹਿ ਰਿਹਾ ਹੈ।
ਪਿਤਾ ਦਾ ਬਦਲਾ ਲੈਣ ਲਈ ਅੱਤਵਾਦੀਆਂ ਨੇ ਉਕਸਾਇਆ ਸੀ
ਗਾਲਿਬ ਦੱਸਦਾ ਹੈ ਕਿ ਉਸ ਦੇ ਪਿਤਾ ਅਫ਼ਜ਼ਲ ਗੁਰੂ ਨੂੰ ਫ਼ਾਂਸੀ ਹੋਣ ਤੋਂ ਬਾਅਦ ਘਾਟੀ 'ਚ ਸਰਗਰਮ ਅੱਤਵਾਦੀ ਸੰਗਠਨਾਂ ਨੇ ਉਸ ਨੂੰ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਬਹੁਤ ਉਕਸਾਇਆ ਸੀ। ਉਸ ਦਾ ਮਾਈਡ ਵਾਸ਼ ਕਰਨ ਲਈ ਕਈ ਵਾਰ ਕੋਸ਼ਿਸ ਕੀਤੀ। ਇਨ੍ਹਾਂ ਸੰਗਠਨਾਂ ਦਾ ਮਕਸਦ ਗਾਲਿਬ ਨੂੰ ਅੱਤਵਾਦੀ ਬਣਾਕੇ ਭਾਰਤ ਖ਼ਿਲਾਫ਼ ਇਸਤੇਮਾਲ ਕਰਨਾ ਸੀ। ਗਾਲਿਬ ਨੇ ਦੱਸਿਆ ਕਿ ਅਸੀਂ ਪੁਰਾਣੀਆਂ ਗ਼ਲਤ ਤੋਂ ਬਹੁਤ ਕੁਝ ਸਿੱਖਿਆਂ ਹੈ। ਇਸ ਲਈ ਉਹ ਅੱਤਵਾਦੀਆਂ ਦੇ ਜਾਲ ਤੋਂ ਬਚ ਗਏ। ਇਸ ਦਾ ਕ੍ਰੈਡਿਟ ਉਹ ਆਪਣੀ ਮਾਂ ਨੂੰ ਦਿੰਦਾ ਹੈ। ਗਾਲਿਬ ਅਨੁਸਾਰ ਉਸ ਦੀ ਮਾਂ ਨੇ ਉਸ ਨੂੰ ਅੱਤਵਾਦੀਆਂ ਤੋ ਬਚਾ ਲਿਆ।

ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਾਂਗਾ
ਗਾਲਿਬ ਅਨੁਸਾਰ ਉਹ ਆਪਣੇ ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਨਾ ਚਹੁੰਦੇ ਹਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਡਾਕਟਰ ਬਣਨਾ ਚਹੁੰਦੇ ਸਨ ਪਰ ਉਹ ਆਪਣਾ ਮੈਡੀਕਲ ਕਰੀਅਰ ਪੂਰਾ ਨਹੀਂ ਕਰ ਸਕੇ। ਲਿਹਾਜ਼ਾ ਹੁਣ ਉਹ ਆਪਣੀ ਮੈਡੀਕਲ ਦੀ ਪੜਾਈ ਪੂਰੀ ਕਰ ਪਿਤਾ ਦਾ ਸੁਪਨਾ ਸਾਕਾਰ ਕਰਨਾ ਚਹੁੰਦਾ ਹੈ।
2001 'ਚ ਹੋਇਆ ਸੀ ਅੱਤਵਾਦੀ ਹਮਲਾ
ਭਾਰਤੀ ਸੰਸਦ 'ਤੇ 13 ਦਸੰਬਰ 2001 ਨੂੰ ਹੋਏ ਅੱਤਵਾਦੀ ਹਮਲੇ 'ਚ ਸੰਸਦ ਭਵਨ ਦੇ ਗਾਰਡ ਅਤੇ ਦਿੱਲੀ ਪੁਲਿਸ ਦੇ ਜਵਾਨ ਸਮੇਤ ਕੁੱਲ 9 ਲੋਕ ਸ਼ਹੀਦ ਹੋਏ ਸਨ। ਸੰਸਦ 'ਤੇ ਹਮਲੇ ਲਈ ਪੰਜ ਅੱਤਵਾਦੀ ਸਫ਼ੈਦ ਰੰਗ ਦੀ ਅੰਬੇਸਡਰ ਕਾਰ 'ਚ ਅੰਦਰ ਦਾਖ਼ਲ ਹੋਏ ਸਨ। ਅੰਦਰ ਦਾਖ਼ਲ ਹੋ ਕੇ ਅੱਤਵਾਦੀਆਂ ਨੇ ਸੰਸਦ ਭਵਨ 'ਚ ਤਾਬੜਤੋੜ ਫਾਈਰਿੰਗ ਕੀਤੀ ਅਤੇ ਗ੍ਰੇਨੇਡ ਸੁੱਟ ਕੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ। ਅੱਤਵਾਦੀ ਕਰੀਬ 45 ਮਿੰਟ ਤਕ ਸੰਸਦ 'ਚ ਖੂਨੀ ਖੇਡ ਖੇਡਦੇ ਰਹੇ ਜਦੋਂ ਤਕ ਕਿ ਉਨ੍ਹਾਂ ਨੂੰ ਮਾਰ ਨਹੀਂ ਦਿੱਤਾ ਗਿਆ। ਅਫ਼ਜ਼ਲ ਗੁਰੂ ਇਸ ਹਮਲੇ ਦਾ ਮਾਸਟਰ ਮਾਈਂਡ ਸੀ। ਇਸ ਨੂੰ ਬਾਅਦ 'ਚ ਗ੍ਰਿਫ਼ਤਾਰ ਕੀਤਾ ਗਿਆ, ਕੇਸ ਦੀ ਸੁਣਵਾਈ ਮਗਰੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜੈਸ਼-ਏ-ਮੁਹੰਮਦ ਨੇ ਉਸੇ ਨਾਂ 'ਤੇ ਅਫ਼ਜਲ ਗੁਰੂ ਸੁਸਾਈਡ ਸਕਵਾਰਡ ਬਣਾਇਆ ਹੋਇਆ ਹੈ, ਜਿਸ 'ਚ ਆਤਮਘਾਤੀ ਹਮਲਾਵਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਆਤਮਘਾਤੀ ਸਕਵਾਰਡ ਦੁਆਰਾ ਪੁਲਵਾਮਾ 'ਚ ਸੀਆਰਪੀਐੱਫ ਕਾਫ਼ਿਲੇ 'ਤੇ ਵੀ ਹਮਲਾ ਕੀਤਾ ਸੀ।
.jpg)
ਸੁਰੱਖਿਆ ਕਰਮੀਆਂ ਨੇ ਹਮੇਸ਼ਾਂ ਪ੍ਰੇਰਣਾ ਦਿੱਤੀ
ਅਫ਼ਜ਼ਲ ਗੁਰੂ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਘਰ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ 44 ਰਾਸ਼ਟਰੀ ਰਾਈਫਲਸ ਦੇ ਜਵਾਨ ਪਿੰਡ ਦੀ ਸੁਰੱਖਿਆ ਲਈ ਤੈਨਾਤ ਹਨ। ਉਸ ਦੇ ਪਿੰਡ ਦਾ ਮਾਹੌਲ ਕਾਫ਼ੀ ਸ਼ਾਂਤ ਰਹਿੰਦਾ ਹੈ। ਇੱਥੋ ਤਕ ਕਿ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਵੀ ਉਸ ਦੇ ਪਿੰਡ 'ਚ ਕੋਈ ਤਣਾਅ ਨਹੀਂ ਫੈਲਿਆ। ਗਾਲਿਬ ਅਨੁਸਾਰ ਉਹ ਕਈ ਮੌਕਿਆਂ 'ਤੇ ਘਾਟੀ 'ਚ ਤੈਨਾਤ ਸੁਰੱਖਿਆ ਕਰਮੀਆਂ ਨੂੰ ਮਿਲਦਾ ਰਹਿੰਦਾ ਹੈ। ਸੁਰੱਖਿਆ ਕਰਮੀਆਂ ਨੇ ਉਸ ਨੂੰ ਕਦੀ ਪਰੇਸ਼ਾਨ ਨਹੀਂ ਕੀਤਾ। ਸੁਰੱਖਿਆ ਕਰਮੀਆਂ ਨੇ ਹਮੇਸ਼ਾਂ ਉਸ ਨੂੰ ਪ੍ਰੇਰਿਆ ਹੈ।
ਨਾਨਾ ਨੇ ਗਾਲਿਬ 'ਤੇ ਜ਼ਾਹਰ ਕੀਤਾ ਭਰੋਸਾ
ਗਾਲਿਬ ਦੇ ਨਾਨਾ ਗੁਲਾਮ ਮੁਹੰਮਦ ਵੀ ਕਾਫੀ ਪੜ੍ਹੇ-ਲਿਖੇ ਹਨ। ਫਰਾਟੇਦਾਰ ਅੰਗਰੇਜ਼ੀ 'ਚ ਉਨ੍ਹਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੋਤੇ 'ਤੇ ਮਾਣ ਹੈ। ਉਸ ਨੇ 10ਵੀਂ 'ਚ 95 ਫ਼ੀਸਦੀ ਅਤੇ 12ਵੀਂ ਦੀ ਪ੍ਰੀਖਿਆ 'ਚ 89 ਫ਼ੀਸਦੀ ਨੰਬਰ ਹਾਸਲ ਕੀਤੇ ਹਨ। ਨਾਨਾ ਨੇ ਕਿਹਾ ਕਿ ਗਾਲਿਬ ਉਸ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ ਜੋ ਉਸ ਦੇ ਪਿਤਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਗਾਲਿਬ ਇਕ ਦਿਨ ਡਾਕਟਰ ਜ਼ਰੂਰ ਬਣੇਗਾ।
from Punjabi News -punjabi.jagran.com https://ift.tt/2tR8Qp2
via IFTTT
No comments:
Post a Comment