ਲੁਧਿਆਣਾ : ਜ਼ਮੀਨ ਘੁਟਾਲੇ ਤੇ ਅਫਸਰਾਂ ਨੂੰ ਧਮਕਾਉਣ ਦੇ ਮਾਮਲਿਆਂ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਪ੍ਰਦਸ਼ਨ ਕੀਤਾ। ਆਪ ਵਰਕਰ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ ਪਰ ਪੁਲਿਸ ਨੇ ਬੈਰੀਕੇਡਸ ਲਗਾ ਤੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਆਪ ਵਰਕਰਾਂ ਨੇ ਬੈਨਰ ਲੈ ਕੇ ਪ੍ਰਦਰਸ਼ਨ ਕੀਤਾ ਤੇ ਕੈਬਨਿਟ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੇਅਰ ਬਲਕਾਰ ਸਿੰਘ ਨੀ ਧਰਮਨੇ ਦੇ ਰਹੇ ਆਮ ਆਦਮੀ ਪਾਰਚੀ ਦੇ ਵਰਕਰਾਂ ਦੇ ਕੋਲ ਪਹੁੰਚ ਗਏ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ।
.jpg)
ਮੇਅਰ ਨੇ ਆਪ ਵਰਕਰਾਂ ਤੋਂ ਜਦੋਂ ਕੈਬਨਿਟ ਮੰਤਰੀ ਦੇ ਖਿਲਾਫ ਸਬੂਤ ਮੰਗੇ ਤਾਂ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਤੇ ਸਪਬਜੀਤ ਕੌਰ ਸਮੇਤ ਕਈ ਆਗੂਆਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੀ ਮੰਗ ਕਰਦਿਆਂ ਗ੍ਰਿਫਤਾਰੀਆਂ ਦਿੱਤੀਆਂ। ਇਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਲੜਾਈ ਭਵਿੱਖ 'ਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।

ਦੈਨਿਕ ਜਾਗਰਣ ਨੇ ਉਠਾਇਆ ਸੀ ਮਾਮਲਾ
ਦੱਸ ਦਈਏ ਕਿ ਪਹਿਲਾਂ ਗ੍ਰੈਂਡ ਮੈਨਰ ਹੋਮਸ ਪ੍ਰਾਜੈਕਟਟ ਦੀ ਜਾਂਚ ਤੋਂ ਬਾਅਦ ਸਾਹਮਣੇ ਆਈਆਂ ਗੜਬੜੀਆਂ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹਿਆ ਹੈ। ਗੌਰਤਲਬ ਹੈ ਕਿ ਗ੍ਰੈਂਡ ਮੈਨਰ ਹੋਮਸ ਪ੍ਰਾਜੈਕਟ ਦਾ ਮਾਮਲਾ ਸੱਭ ਤੋਂ ਪਹਿਲਾਂ ਦੈਨਿਕ ਜਾਗਰਣ ਨੇ ਉਠਾਇਆ ਸੀ। ਇਹ ਮਾਮਲਾ ਪੰਜਾਬ ਵਿਧਾਨਸਭਾ 'ਚ ਵੀ ਉੱਠਿਆ ਸੀ।
ਲੁਧਿਆਣਾ ਦੇ ਗ੍ਰੈਂਡ ਮੈਨਰ ਹੋਮਸ ਦੇ ਨਿਰਮਾਣ 'ਚ ਸਿਆਸੀ ਸੁਰੱਖਿਆ 'ਚ ਘਿਰੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਨਿਸ਼ਾਨਾ ਸਾਧਿਆ ਸੀ। ਇਸ ਮੁੱਦੇ 'ਤੇ ਵਿਰੋਧੀ ਦਲ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇਕਜੁੱਟ ਦਿਖਿਆ। ਆਗੂ ਹਰਪਾਲ ਚੀਮਾ ਨੇ ਆਸ਼ੂ ਤੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਪਾਰਟੀ ਦੇ ਆਗੂਆਂ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤਕ ਭਾਰਤ ਭੂਸ਼ਣ ਆਸ਼ੂ ਤੋਂ ਅਸਤੀਫਾ ਨਹੀਂ ਲਿਆ ਜਾਂਦਾ ਤੇ ਅਫਸਰਾਂ ਖਿਲਾਫ ਕਾਰਨਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਆਮ ਆਦਮੀ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ।
from Punjabi News -punjabi.jagran.com https://ift.tt/2SJzOt0
via IFTTT
No comments:
Post a Comment