ਸੁਰਿੰਦਰ ਲਾਲੀ, ਮਾਨਸਾ : ਸਥਾਨਕ ਸ਼ਹਿਰ 'ਚ ਮਹਾਸ਼ਿਵਰਾਤਰੀ ਦੇ ਮੌਕੇ ਸ਼ਹਿਰ ਦੇ ਗੀਤਾ ਭਵਨ, ਲਕਸ਼ਮੀ ਨਰਾਇਣ ਮੰਦਰ, ਸ਼ਿਵ ਤਿ੍ਵੈਣੀ ਮੰਦਰ, ਰੇਲਵੇ ਤਿ੍ਵੈਣੀ ਮੰਦਰ ਤੇ ਸ੍ਰੀ ਹਰ-ਹਰ ਸੇਵਾ ਮੰਡਲ ਮਾਨਸਾ ਵੱਲੋਂ ਸ਼ਿਵ ਮੰਦਰ 'ਚ ਮਹਾਸ਼ਿਵਰਾਤਰੀ ਮੌਕੇ ਵਿਸ਼ਾਲ ਜਾਗਰਣ ਕਰਵਾਏ ਗਏ। ਇਸ ਤਹਿਤ ਗੀਤਾ ਭਵਨ 'ਚ ਸ਼ਿਵ ਭੋਲੇ ਦੀ ਵਿਸ਼ਾਲ ਚੌਂਕੀ ਲਾਈ ਗਈ। ਇਸ ਤੋਂ ਪਹਿਲਾ ਮੰਦਰ ਦੇ ਪੁਜਾਰੀ ਆਚਾਰੀਆ ਬਿ੍ਜਵਾਸੀ ਨੇ ਵਿਧੀ ਪੂਰਵਕ ਪੂਜਾ ਅਰਚਨਾ ਕਰਵਾ ਕੇ ਜਲ ਅਭਿਸ਼ੇਕ ਕਰਵਾਇਆ, ਜਿਸ ਵਿਚ ਮੰਡਲ ਦੇ ਦੀਵਾਨ ਭਾਰਤੀ, ਪਵਨ ਧੀਰ ਤੇ ਅਮਰ ਗਰਗ ਨੇ ਸ਼ਿਵ ਭੋਲੇ ਦਾ ਗੁਣਗਾਨ ਕਰਦਿਆਂ 'ਭਗਤ ਇਕ ਸ਼ਿਵ ਕਾ ਚਲਾ, ਸ਼ਿਵ ਕੋ ਮਨਾਨੇ ਕੇ ਲੀਏ', 'ਓਮ ਨਮੋ ਸ਼ਿਵ ਆਏ', 'ਮਸਤ ਮਲੰਗਾਂ ਸ਼ਿਵ ਭੋਲਿਆ, ਮਸਤੀ ਦਾ ਰੰਗ ਤੂੰ ਚੜ੍ਹਾਈ ਜਾ' ਆਦਿ ਗਾ ਕੇ ਵਾਹ-ਵਾਹ ਖੱਟੀ। ਇਸ ਮੌਕੇ ਸੋਨੂੰ ਅੱਤਲਾ, ਅਮਰ ਨਾਥ ਲੀਲਾ, ਗਿਆਨ ਚੰਦ, ਮਹਿੰਦਰ ਪੱਪੀ, ਮੱਖਣ ਲਾਲ, ਅੰਕੁਸ ਕੇਲਾ, ਕ੍ਰਿਸ਼ਨ ਪੱਪੀ, ਸੁਭਾਸ ਕਾਕੜਾ , ਕੁਕੂ ਅੱਕਾਂਵਾਲੀ ਤੋਂ ਇਲਾਵਾ ਅੌਰਤਾਂ ਹਾਜ਼ਰ ਸਨ।
ਇਸ ਤਰ੍ਹਾਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਵੀ ਕੀਰਤਨ ਪ੍ਧਾਨ ਕ੍ਰਿਸ਼ਨ ਬਾਂਸਲ ਦੀ ਅਗਵਾਈ 'ਚ ਕਰਵਾਇਆ ਗਿਆ। ਜਿਸ'ਚ ਸ਼ਕਤੀ ਕੀਰਤਨ ਮੰਡਲ ਤੇ ਵਿਨੋਦ ਗਰਗ ਬਠਿੰਡਾ ਵੱਲੋਂ ਗੁਣਗਾਨ ਕੀਤਾ ਗਿਆ। ਇਸ ਮੌਕੇ ਬਿੰਦਰ ਪਾਲ ਗਰਗ, ਵਿਨੋਦ ਗੂਗਨ, ਸੁਨੀਲ ਗੁਪਤਾ, ਅੰਮਿ੍ਤ ਮਿੱਤਲ, ਰੁਲਦੂ ਰਾਮ ਰੋੜੀ ਆਦਿ ਹਾਜ਼ਰ ਸਨ। ਗ੍ਰੀਨ ਵੈਲੀ ਕਾਲੋਨੀ ਵਿਚ ਵੀ ਸ਼ਿਵ-ਪਾਰਵਤੀ ਮੰਦਰ ਵਿਖੇ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ 'ਤੇ ਕਾਲੋਨੀ ਵਾਸੀਆਂ ਵੱਲੋਂ ਸ਼ਿਵ ਭੋਲੇ ਨਾਥ ਦਾ ਕੀਰਤਨ ਧੂਮਧਾਮ ਨਾਲ ਕੀਤਾ ਗਿਆ। ਜਿਸ ਵਿਚ ਅੌਰਤਾਂ ਵੱਲੋਂ ਸ਼ਿਵ ਭੋਲੇ ਦਾ ਗੁਣਗਾਨ ਕੀਤਾ ਗਿਆ।
ਇਸ ਤਰ੍ਹਾਂ ਸ੍ਰੀ ਹਰ-ਹਰ ਮਹਾਂਦੇਵ ਮੰਦਰ 'ਚ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿਚ ਮਸ਼ਹੂਰ ਕਲਾਕਾਰ ਸਵੀਟੀ ਐਂਡ ਪਾਰਟੀ ਵੱਲੋਂ ਸ਼ਿਵ ਭੋਲੇ ਦਾ ਗੁਣਗਾਨ ਕੀਤਾ ਗਿਆ ਤੇ ਜੀਤੂ ਐਂਡ ਪਾਰਟੀ ਵੱਲੋਂ ਸੁੰਦਰ-ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਦਰਸ਼ਕਾਂ ਦੀਆਂ ਖਿੱਚ ਦਾ ਕੇਂਦਰ ਰਹੀਆਂ। ਮੰਡਲ ਦੇ ਪ੍ਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਤੇ ਜਰਨਲ ਸਕੱਤਰ ਅਰੁਣ ਬਿੱਟੂ ਭੰਮਾ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ 'ਤੇ ਅਮਰਨਾਥ ਵਿਖੇ ਲਾਏ ਜਾਣ ਵਾਲੇ ਭੰਡਾਰੇ ਸਬੰਧੀ ਵੀ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਮੌਕੇ ਮੰਦਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਸੀ। ਇਸ ਮੌਕੇ ਜੁੱਤਾ ਕੈਂਪ ਦੀ ਸੇਵਾ ਪੀਰਖਾਨਾਂ ਕਮੇਟੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਮੰਡਲ ਦੇ ਸਮੂਹ ਮੈਂਬਰ ਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
from Punjabi News -punjabi.jagran.com https://ift.tt/2HgNUQy
via IFTTT
No comments:
Post a Comment