ਪਿੰਡ ਭੱਟੀਆਂ ਦੇ ਵਸਨੀਕ ਰਾਹੁਲ ਬਜਾਜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਭੈਣ ਹਿਮਾਨੀ (32) ਕਰੀਬ 10 ਦਿਨ ਪਹਿਲਾਂ ਕਿਸੇ ਨੂੰ ਦੱਸੇ ਬਿਨ੍ਹਾਂ ਘਰੋਂ ਚਲੀ ਗਈ ਪਰ ਵਾਪਸ ਨਾ ਪਰਤੀ। ਭਾਲ ਕਰਨ ਮਗਰੋਂ ਇਸ ਦੀ ਜਾਣਕਾਰੀ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ। ਰਾਹੁਲ ਮੁਤਾਬਕ ਹਿਮਾਨੀ ਪਿਛਲੇ ਲੰਮੇ ਸਮੇਂ ਤੋਂ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਨਿੱਜੀ ਸੁਆਰਥ ਲਈ ਉਸ ਦੀ ਭੈਣ ਨੂੰ ਨਾਜਾਇਜ਼ ਹਿਰਾਸਤ ਵਿਚ ਬੰਧਕ ਬਣਾ ਕੇ ਰੱਖਿਆ ਹੈ। ਜਿਨ੍ਹਾਂ ਦੇ ਆਧਾਰ 'ਤੇ ਪੁਲਿਸ ਨੇ ਲਾਪਤਾ ਅੌਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
from Punjabi News -punjabi.jagran.com https://ift.tt/2ELC6E0
via IFTTT
No comments:
Post a Comment