Responsive Ads Here

Wednesday, June 12, 2019

ਸਮੱਸਿਆਵਾਂ ਸਬੰਧੀ ਐੱਸਡੀਐੱਮ ਨੂੰ ਮਿਲੇ ਬਲਾਕ ਪ੍ਰਧਾਨ ਪਾਠਕ

ਕੁਲਵਿੰਦਰ ਸਿੰਘ ਰਾਏ, ਖੰਨਾ : ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਦੇ ਰੁਕੇ ਹੋਣ ਜਾਂ ਉਨ੍ਹਾਂ ਦੇ ਹੱਲ ਹੋਣ ਦੀ ਹੌਲੀ ਰਫ਼ਤਾਰ ਸਮੇਤ ਕਈ ਸਮੱਸਿਆਵਾਂ ਸਬੰਧੀ ਮੰਗਲਵਾਰ ਨੂੰ ਖੰਨਾ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਪਾਠਕ ਨੇ ਐੱਸਡੀਐੱਮ ਸੰਦੀਪ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਕਈ ਹੋਰ ਕਾਂਗਰਸੀ ਆਗੂ ਵੀ ਸਨ। ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਦੋਵੇਂ ਧਿਰਾਂ 'ਚ ਲੰਬੀ ਚਰਚਾ ਹੋਈ। ਪਾਠਕ ਨੇ ਕਿਹਾ ਕਿ ਪੈਨਸ਼ਨ, ਲਾਭਪਾਤਰੀ ਕਾਰਡ, ਬਸ ਪਾਸ, ਆਟਾ ਦਾਲ ਸਕੀਮ ਦੇ ਕਾਰਡਾਂ ਨੂੰ ਵੀ ਇੱਕ ਛੱਤ ਹੇਠਾਂ ਹੱਲ ਕਰਨ ਲਈ ਸੁਵਿਧਾ ਕੈਂਪ ਲਗਾਏ ਜਾਣੇ। ਇਸ ਨਾਲ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਸ ਦੇ ਨਾਲ ਹੀ ਲੋਕਾਂ ਦੇ ਕੰਮਾਂ 'ਚ ਤੇਜੀ ਲਿਆਉਣ ਦੀ ਮੰਗ ਵੀ ਪਾਠਕ ਨੇ ਐੱਸਡੀਐੱਮ ਨੂੰ ਕੀਤੀ। ਐੱਸਡੀਐੱਮ ਸੰਦੀਪ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਵੱਖ-ਵੱਖ ਵਿਭਾਗਾਂ ਦੀਆਂ ਬੈਠਕ ਬੁਲਾ ਕੇ ਇਸ ਸਬੰਧੀ ਨਿਰਦੇਸ਼ ਦੇਣਗੇ। ਇੱਕ ਛੱਤ ਹੇਠਾਂ ਸਹੂਲਤਾਂ ਲਿਆਉਣ 'ਤੇ ਵੀ ਬੈਠਕ 'ਚ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵੱਖ-ਵੱਖ ਵਾਰਡਾਂ ਤੇ ਪਿੰਡਾਂ 'ਚ ਸੁਵਿਧਾ ਕੈਂਪ ਵੀ ਛੇਤੀ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸੰਦੀਪ ਘਈ, ਰਾਜੇਸ਼ ਕੁਮਾਰ ਮੇਸ਼ੀ, ਅਜੀਤ ਪਾਲ ਸਿੰਘ, ਸ਼ਮਸ਼ੇਰ ਸ਼ਰਮਾ, ਨੀਸ਼ਾ ਸ਼ਰਮਾ, ਸ਼ਕੁੰਤਲਾ ਰਾਣੀ, ਪਿ੍ਰਆ ਧੀਮਾਨ, ਹਰਦੀਪ ਸਿੰਘ ਨੀਨੂ ਆਦਿ ਹਾਜ਼ਰ ਸਨ।

from Punjabi News -punjabi.jagran.com http://bit.ly/2WDO0KM
via IFTTT

No comments:

Post a Comment