Responsive Ads Here

Wednesday, June 12, 2019

ਦੁਬਈ ਭੇਜੀਆਂ ਸਕੀਆਂ ਭੈਣਾਂ ਦੀ ਸ਼ਿਕਾਇਤ 'ਤੇ ਤਿੰਨ ਜਣੇ ਨਾਮਜ਼ਦ

ਦੀਪਕ ਸ਼ਰਮਾ, ਬਠਿੰਡਾ : ਏਜੰਟਾਂ ਵਲੋਂ ਟੂਰਿਸਟ ਵੀਜ਼ੇ 'ਤੇ ਦੁਬਈ ਭੇਜੀਆਂ ਦੋ ਸਕੀਆਂ ਭੈਣਾਂ ਨੂੰ ਹੋਟਲ ਮਾਲਕ ਵੱਲੋਂ ਕਲੱਬਾਂ ਵਿਚ ਨੱਚਣ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਗਏ ਹਨ। ਕੁੜੀਆਂ ਨੇ ਕਿਸੇ ਤਰ੍ਹਾਂ ਇਸ ਸਬੰਧੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਇਸ ਮਗਰੋਂ ਸ਼ਿਕਾਇਤ 'ਤੇ ਪੁਲਿਸ ਨੇ 3 ਵਿਅਕਤੀਆਂ 'ਤੇ ਪਰਚਾ ਦਰਜ ਕਰ ਕੇ 2 ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਸਬੰਧੀ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਟੈਕਸੀ ਡਰਾਈਵਰ ਜਸਵੰਤ ਸਿੰਘ ਵਾਸੀ ਪਰਸਰਾਮ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ 4 ਸਾਲ ਪਹਿਲਾਂ ਪ੍ਰਿਆ ਨਾਲ ਹੋਇਆ ਸੀ। ਵਿਆਹ ਮਗਰੋਂ ਪ੍ਰਿਆ ਆਖਣ ਲੱਗੀ ਕਿ ਉਸ ਦੇ ਪਿਤਾ ਉਸ ਨੂੰ ਤੇ ਭੈਣ ਪ੍ਰੀਤੀ ਨੂੰ ਦੁਬਈ ਭੇਜਣਾ ਚਾਹੁੰਦੇ ਹਨ। ਇਸ ਵਾਸਤੇ ਉਨ੍ਹਾਂ ਨੇ ਸੁਖਦੇਵ ਸਿੰਘ ਵਾਸੀ ਪਰਸਰਾਮ ਨਗਰ, ਜੋਬਨਜੀਤ ਸਿੰਘ ਵਾਸੀ ਲੁਧਿਆਣਾ ਤੇ ਸਲਮਾਨ ਖ਼ਾਨ ਵਾਸੀ ਗੁੜਗਾਓਂ (ਹਰਿਆਣਾ) ਨਾਲ ਗੱਲਬਾਤ ਕੀਤੀ ਹੋਈ ਹੈ। ਜਸਵੰਤ ਸਿੰਘ ਦੇ ਦੱਸਣ ਮੁਤਾਬਕ ਲੰਘੀ 7 ਜੂਨ ਨੂੰ ਉਸ ਦੀ ਪਤਨੀ ਤੇ ਸਾਲੀ ਦੁਬਈ ਚਲੀਆਂ ਗਈਆਂ। ਪੀੜਤ ਮੁਤਾਬਕ 8 ਜੂਨ ਦੀ ਰਾਤ ਨੂੰ ਉਸ ਦੀ ਪਤਨੀ ਦਾ ਸੁਨੇਹਾ ਆਇਆ ਕਿ ਜਿਸ ਹੋਟਲ ਵਿਚ ਉਹ ਰੁਕੀਆਂ ਹਨ ਉਸਦੇ ਮਾਲਕ ਨੇ ਉਨ੍ਹਾਂ ਦਾ ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਤ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਹੈ ਤੇ ਉਹ ਹੁਣ ਕਲੱਬਾਂ ਤੇ ਹੋਟਲਾਂ ਵਿਚ ਨੱਚਣ ਲਈ ਮਜਬੂਰ ਕਰ ਰਿਹਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਸਵੰਤ ਸਿੰਘ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੁਖਦੇਵ ਸਿੰਘ ਤੇ ਜੋਬਨਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਦੁਬਈ ਦੇ ਹੋਟਲ ਮਾਲਕ ਨਾਲ ਗੱਲ ਕਰ ਕੇ ਕੁੜੀਆਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਹੁਣ ਕਿੰਨੀਆਂ ਕੁੜੀਆਂ ਨੂੰ ਧੋਖੇ ਨਾਲ ਬਾਹਰ ਭੇਜ ਚੁੱਕੇ ਹਨ।



from Punjabi News -punjabi.jagran.com http://bit.ly/2IbZk89
via IFTTT

No comments:

Post a Comment